ਤਿੰਨ ਸ਼ੱਕੀ ਅੱਤਵਾਦੀ ਜੇਲ੍ਹ ਭੇਜੇ


ਅਜਨਾਲਾ (ਸਿਮਰਨਜੀਤ
ਸਿੰਘ ਸੰਧੂ)
ਐੱਸ.ਐੱਸ.ਓ.ਸੀ ਪੰਜਾਬ ਵੱਲੋਂ ਮੱਧ ਪ੍ਰਦੇਸ਼ ਪੁਲਸ ਨਾਲ ਕੀਤੇ ਗਏ ਸਾਂਝੇ ਅਪਰੇਸ਼ਨ ਦੌਰਾਨ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਗਵਾਲੀਅਰ ਤੋਂ ਕਾਬੂ ਕੀਤੇ ਗਏ ਤਿੰਨਾਂ ਸ਼ੱਕੀ ਅੱਤਵਾਦੀਆਂ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਦੁਬਾਰਾ ਸਥਾਨਕ ਅਦਾਲਤ ਵਿੱਚ ਜੁਡੀਸ਼ੀਅਲ ਮੈਜਿਸਟ੍ਰੇਟ ਗੀਤਾ ਰਾਣੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਤਿੰਨਾਂ ਸ਼ੱਕੀ ਅੱਤਵਾਦੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਐੱਸ.ਐੱਸ.ਓ.ਸੀ ਪੰਜਾਬ ਵੱਲੋਂ ਮੱਧ ਪ੍ਰਦੇਸ਼ ਪੁਲਸ ਨਾਲ ਕੀਤੇ ਸਾਂਝੇ ਅਪ੍ਰੇਸ਼ਨ ਦੌਰਾਨ ਤਿੰਨਾਂ ਸ਼ੱਕੀ ਅੱਤਵਾਦੀਆਂ ਸਤਿੰਦਰ ਸਿੰਘ ਛੋਟੂ ਰਾਵਤ ਪੁੱਤਰ ਮਦਨ ਸਿੰਘ ਵਾਸੀ ਡੇਰਾ ਬੱਲਾਂ ਵਾਲਾ (ਗਵਾਲੀਅਰ), ਬਲਕਾਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਰਧਵਾ (ਗਵਾਲੀਅਰ) ਅਤੇ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸਰਵਾਲੀ (ਗਵਾਲੀਅਰ) ਨੂੰ 21 ਮਈ ਨੂੰ ਰਮਦਾਸ ਪੁਲਸ ਵੱਲੋਂ ਬੀ.ਐੱਸ.ਐੱਫ ਨਾਲ ਕੀਤੇ ਸਾਂਝੇ ਅਪ੍ਰੇਸ਼ਨ ਦੌਰਾਨ ਹਥਿਆਰਾਂ ਸਮੇਤ ਗ੍ਰਿਫਤਾਰ ਕੀਤੇ ਗਏ ਮਾਨ ਸਿੰਘ ਵਾਸੀ ਸਮਰਾਏ (ਗੁਰਦਾਸਪੁਰ) ਅਤੇ ਸ਼ੇਰ ਸਿੰਘ ਵਾਸੀ ਕਰਤਾਰਪੁਰ ਦੇ ਮਾਮਲੇ 'ਚ ਨਾਮਜ਼ਦ ਕੀਤਾ ਸੀ ਅਤੇ ਜੁਡੀਸ਼ੀਅਲ ਮੈਜਿਸਟ੍ਰੇਟ ਗੀਤਾ ਰਾਣੀ ਦੀ ਅਦਾਲਤ ਵਿੱਚ ਦੁਬਾਰਾ ਪੇਸ਼ ਕਰਕੇ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।