Latest News
ਅੱਤਵਾਦ ਲਈ ਫੰਡ; ਕਸ਼ਮੀਰ ਤੋਂ ਦਿੱਲੀ ਤੱਕ 16 ਟਿਕਾਣਿਆਂ 'ਤੇ ਛਾਪੇ

Published on 06 Sep, 2017 10:55 AM.


ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਹਵਾਲਾ ਕਾਰੋਬਾਰ ਤੇ ਅੱਤਵਾਦੀਆਂ-ਵੱਖਵਾਦੀਆਂ ਨੂੰ ਕਥਿਤ ਤੌਰ 'ਤੇ ਪੈਸਾ ਭੇਜਣ ਵਾਲੇ ਕਾਰੋਬਾਰੀਆਂ ਦੇ ਕਸ਼ਮੀਰ ਤੇ ਦਿੱਲੀ ਵਿਚਲੇ 16 ਟਿਕਾਣਿਆਂ 'ਤੇ ਅੱਜ ਛਾਪੇਮਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਨ.ਆਈ.ਏ. ਦੇ ਅਧਿਕਾਰੀਆਂ ਨੇ ਅੱਜ ਸਵੇਰੇ ਸ੍ਰੀਨਗਰ ਤੇ ਉੱਤਰੀ ਕਸ਼ਮੀਰ ਵਿੱਚ ਵੱਖ-ਵੱਖ ਥਾਵਾਂ 'ਤੇ ਸਥਿਤ ਵਪਾਰਕ ਟਿਕਾਣਿਆਂ ਦੀ ਤਲਾਸ਼ੀ ਲਈ । ਐਨ.ਆਈ.ਏ. ਅਧਿਕਾਰੀਆਂ ਨੇ ਪੁਰਾਣੀ ਦਿੱਲੀ ਦੇ ਪੰਜ ਵਪਾਰੀਆਂ ਦੇ ਟਿਕਾਣਿਆਂ 'ਤੇ ਵੀ ਛਾਪੇ ਮਾਰੇ ਕਾਬਿਲ-ਏ-ਜ਼ਿਕਰ ਹੈ ਕਿ ਬੀਤੇ ਦਿਨੀਂ ਐਨ.ਆਈ.ਏ. ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿੱਚ ਆਜ਼ਾਦ ਫ਼ੋਟੋਗ੍ਰਾਫਰ ਵੀ ਸ਼ਾਮਲ ਸੀ, ਜਿਸ ਦੀ ਪੱਥਰਬਾਜ਼ੀ ਕਰਨ ਤੇ ਸੋਸ਼ਲ ਮੀਡੀਆ ਰਾਹੀਂ ਸੁਰੱਖਿਆ ਬੱਲਾਂ ਵਿਰੁੱਧ ਸਮੱਰਥਨ ਜੁਟਾਉਣ ਵਿੱਚ ਕਥਿਤ ਤੌਰ 'ਤੇ ਸ਼ਮੂਲੀਅਤ ਦੱਸੀ ਜਾਂਦੀ ਹੈ।
ਸੁਰੱਖਿਆ ਏਜੰਸੀ ਨੇ ਕਸ਼ਮੀਰ ਘਾਟੀ ਵਿੱਚ ਅਸ਼ਾਂਤੀ ਪੈਦਾ ਕਰਨ ਦੇ ਮਕਸਦ ਲਈ ਅੱਤਵਾਦੀਆਂ ਤੇ ਵੱਖਵਾਦੀਆਂ ਨੂੰ ਕਥਿਤ ਤੌਰ 'ਤੇ ਪੈਸਾ ਭੇਜਣ ਵਾਲੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਐਨ.ਆਈ.ਏ. ਨੇ ਬੀਤੀ 30 ਮਈ ਨੂੰ ਪਾਕਿਸਤਾਨ ਸਥਿਤ ਜਮਾਤ-ਉਦ-ਦਾਵਾ ਤੇ ਲਸ਼ਕਰ-ਏ-ਤਾਇਬਾ ਦੇ ਨੇਤਾ ਹਾਫਿਜ਼ ਸਈਦ ਵਿਰੁੱਧ ਇੱਕ ਮੁਕੱਦਮਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਇਹ ਗ੍ਰਿਫਤਾਰੀਆਂ ਤੇ ਛਾਪੇ ਮਾਰੇ ਜਾ ਰਹੇ ਹਨ।

189 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper