ਦੇਸ਼ 'ਚ ਬਨੇਗਾ ਕਾਨੂੰਨ ਬਣਨ ਨਾਲ ਦੇਸ਼ ਦੀ ਜਵਾਨੀ ਨੂੰ ਮੁਥਾਜੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ : ਢਾਬਾਂ, ਗੁਰਮੁੱਖ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਦੇਸ਼ ਦੀ ਜਵਾਨੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅੰਗੜਾਈ ਲੈ ਰਹੀ ਹੈ। ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ (ਬਨੇਗਾ) ਦੀ ਪ੍ਰਾਪਤੀ ਲਈ ਏ ਆਈ ਐਸ ਐਫ਼ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ 15 ਜੁਲਾਈ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਏ ਦੇਸ਼ ਵਿਆਪੀ ਲਾਂਗ ਮਾਰਚ ਨੇ ਦੇਸ਼ ਦੇ ਡਿਗਰੀ, ਡਿਪਲੋਮਾ ਪ੍ਰਾਪਤ ਕਰ ਚੁੱਕੇ ਨੌਜਵਾਨਾਂ ਵਿੱਚ ਆਸ ਦੀ ਕਿਰਨ ਜਗਾਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਪਰਮਜੀਤ ਢਾਬਾਂ ਸਾਬਕਾ ਕੌਮੀ ਪ੍ਰਧਾਨ ਏ ਆਈ ਐਸ ਐਫ਼ ਅਤੇ ਗੁਰਮੁੱਖ ਸਿੰਘ ਸੂਬਾ ਕੌਂਸਲ ਮੈਂਬਰ ਨੇ 9 ਸਤੰਬਰ ਨੂੰ ਚੰਡੀਗੜ੍ਹ ਵਿਖੇ ਪਹੁੰਚ ਰਹੇ ਲਾਂਗ ਮਾਰਚ ਦੀ ਤਿਆਰੀ ਸੰਬੰਧੀ ਪੰਜਾਬ ਯੂਨੀਵਰਸਿਟੀ ਵਿਖੇ ਕੀਤੀ ਗਈ ਵਿਦਿਆਰਥੀਆਂ ਅਤੇ ਖੋਜਾਰਥੀਆਂ ਨਾਲ ਮੀਟਿੰਗ ਦੌਰਾਨ ਕੀਤਾ। ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਬਨੇਗਾ ਕਾਨੂੰਨ ਬਣਨ ਨਾਲ ਦੇਸ਼ ਦੀ ਜਵਾਨੀ ਨੂੰ ਮੁਥਾਜੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਯੂਨੀਵਰਸਿਟੀ ਵਿਖੇ ਬਨੇਗਾ ਸੰਬੰਧੀ ਵਿਦਿਆਰਥੀਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕਰਨ ਦੀ ਸਹਿਮਤੀ ਪ੍ਰਗਟਾਈ। ਇਸ ਮੌਕੇ ਹੋਰਾਂ ਤੋਂ ਇਲਾਵਾ ਏ ਆਈ ਐਸ ਐਫ਼ ਦੇ ਸੂਬਾ ਕਮੇਟੀ ਮੈਂਬਰ ਸੰਦੀਪ ਲਾਧੂਕਾ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਪੰਜਾਬ ਯੂਨੀਵਰਸਿਟੀ ਦੇ ਖੋਜਾਰਥੀ ਰਵੀ ਕੁਮਾਰ, ਰਾਮ ਸਿੰਘ, ਵਿਦਿਆਰਥੀ ਸੁਖਵਿੰਦਰ ਕੁਮਾਰ ਏ ਆਈ ਐਸ ਐਫ਼, ਪ੍ਰਿੰਸ ਢਾਬਾਂ ਅਤੇ ਰਾਜ ਸਿੰਘ ਕੱਟੀਆਂਵਾਲਾ ਵੀ ਹਾਜ਼ਰ ਸਨ।