ਬੱਸ-ਮੋਟਰਸਾਈਕਲ ਟੱਕਰ 'ਚ 3 ਨੌਜੁਆਨਾਂ ਦੀ ਮੌਤ


ਫਿਲੌਰ/ਨੂਰਮਹਿਲ (ਨਿਰਮਲ/ਬਾਲੀ)
ਕਸਬਾ ਤਲਵਨ ਨੇੜੇ ਪਿੰਡ ਕੰਦੋਲਾ ਕਲਾਂ ਨੇੜੇ ਅੱਜ ਇੱਕ ਪੰਜਾਬ ਰੋਡਵੇਜ਼ ਦੀ ਬੱਸ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜੁਆਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਰਪ੍ਰੀਤ ਸਿੰਘ (15) ਪੁੱਤਰ ਤਰਸੇਮ ਸਿੰਘ ਪਿੰਡ ਤਲਵਨ, ਅਜੈ (17) ਪੁੱਤਰ ਕੁਲਵੀਰ ਵਾਸੀ ਤਲਵਨ ਅਤੇ ਗੱਗੂ (16) ਪੁੱਤਰ ਸੋਮਾ ਵਾਸੀ ਤਲਵਨ ਵਜੋਂ ਹੋਈ। ਇਸ ਸੰਬੰਧ ਵਿੱਚ ਥਾਣਾ ਨੂਰਮਹਿਲ ਦੀ ਪੁਲਸ ਨੇ ਬੱਸ ਚਾਲਕ ਤੇ ਬੱਸ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲਾਸ਼ਾਂ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਲਿਆਂਦੀਆਂ।