ਮਨੀਲਾ 'ਚ ਇੱਕ ਹੋਰ ਪੰਜਾਬੀ ਦਾ ਕਤਲ


ਜਲੰਧਰ (ਨਵਾਂ ਜ਼ਮਾਨਾ ਸਰਵਿਸ)-ਇੱਕ ਮਹੀਨੇ ਦੌਰਾਨ ਨਕੋਦਰ ਦੇ ਦੂਜੇ ਨੌਜਵਾਨ ਦਾ ਮਨੀਲਾ 'ਚ ਕਤਲ ਕਰ ਦਿੱਤਾ ਗਿਆ। ਮੁਹੱਲਾ ਟੰਡਨ ਦੇ ਰਹਿਣ ਵਾਲੇ 29 ਸਾਲ ਦੇ ਅਮਨਦੀਪ ਦਾ ਮਨੀਲਾ 'ਚ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ 16 ਅਗਸਤ ਨੂੰ ਮੁਹੱਲਾ ਕਿਸ਼ਨ ਨਗਰ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਦੀ ਮਨੀਲਾ 'ਚ ਹੱਤਿਆ ਕਰ ਦਿੱਤੀ ਗਈ ਸੀ। ਮਹੀਨੇ ਭਰ 'ਚ ਦੋ ਕਤਲਾਂ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਰੋਸ ਹੈ। ਅਮਨਦੀਪ ਦੇ ਪਿਤਾ ਓਮ ਪ੍ਰਕਾਸ਼ ਨਿੱਜਰ ਨੇ ਦੱਸਿਆ ਕਿ ਅਮਨਦੀਪ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਅਮਨਦੀਪ ਦੇ ਕਤਲ ਦੀ ਖਬਰ ਮੰਗਲਵਾਰ ਦੇਰ ਰਾਤ ਪਿੰਡ ਆਈ। ਮਨੀਲਾ 'ਚ ਹੀ ਰਹਿੰਦੇ ਇੱਕ ਰਿਸ਼ਤੇਦਾਰ ਨੇ ਫੋਨ ਕਰਕੇ ਜਾਣਕਾਰੀ ਦਿੱਤੀ। ਅਮਨਦੀਪ 2007 'ਚ ਮਨੀਲਾ ਗਿਆ ਸੀ। ਇਸ ਤੋਂ ਬਾਅਦ ਉਹ ਕਦੇ ਮੁੜ ਕੇ ਭਾਰਤ ਨਹੀਂ ਆਇਆ। ਜ਼ਿਕਰਯੋਗ ਹੈ ਕਿ ਮਨੀਲਾ 'ਚ ਫਾਇਨਾਂਸ ਦਾ ਕੰਮ ਕਰਨ ਵਾਲੇ ਪੰਜਾਬੀ ਨੌਜਵਾਨਾਂ ਦਾ ਕਤਲ ਕੋਈ ਨਵੀਂ ਗੱਲ ਨਹੀਂ ਹੈ। ਉੱਥੇ ਦੀ ਪੁਲਸ ਕਤਲ ਦੇ ਮਾਮਲੇ 'ਚ ਗ੍ਰਿਫਤਾਰੀਆਂ ਵੀ ਕਰਦੀ ਹ,ੈ ਪਰ ਜ਼ਿਆਦਾਤਰ ਕੇਸਾਂ 'ਚ ਮੁਲਜ਼ਮ ਬਰੀ ਹੋ ਜਾਂਦੇ ਹਨ।।