Latest News

ਹਨੀਪ੍ਰੀਤ ਨੂੰ ਭਗੌੜਾ ਕਰਾਰ ਦਿੱਤਾ ਜਾਵੇਗਾ

Published on 24 Sep, 2017 10:57 AM.

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਹਰਿਆਣਾ ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਭਗੌੜਾ ਮੁਜਰਮ ਕਰਾਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਸ ਡੇਰੇ ਦੇ ਕੁਝ ਹੋਰ ਅਹੁਦੇਦਾਰਾਂ ਨੂੰ ਭਗੌੜਾ ਐਲਾਨੇਗੀ।
ਪੁਲਸ ਨੇ ਹਨੀਪ੍ਰੀਤ ਅਤੇ ਡੇਰੇ ਦੇ ਬੁਲਾਰੇ ਆਦਿੱਤਿਆ ਇੰਸਾ ਅਤੇ ਪਵਨ ਇੰਸਾ ਦੀਆਂ ਜਾਇਦਾਦਾਂ ਕੁਰਕ ਕਰਨ ਦਾ ਫੈਸਲਾ ਕੀਤਾ ਹੈ। ਹਰਿਆਣਾ ਦੇ ਡੀ ਜੀ ਪੀ ਸ੍ਰੀ ਬੀ ਐੱਸ ਸੰਧੂ ਨੇ ਕਿਹਾ ਕਿ ਲਾਪਤਾ ਹੋਏ 2-3 ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਡੀ ਜੀ ਪੀ ਨੇ ਹਨੀਪ੍ਰੀਤ, ਆਦਿੱਤਿਆ ਤੇ ਪਵਨ ਇੰਸਾ ਨੂੰ ਮੀਡੀਆ ਰਾਹੀਂ ਅਪੀਲ ਕੀਤੀ ਕਿ ਉਹ ਪੁਲਸ ਸਾਹਮਣੇ ਪੇਸ਼ ਹੋ ਕੇ ਜਾਂਚ ਵਿੱਚ ਸਹਿਯੋਗ ਦੇਣ।
ਸ੍ਰੀ ਸੰਧੂ ਨੇ ਦੱਸਿਆ ਕਿ ਹਨੀਪ੍ਰੀਤ ਤੇ ਹੋਰਨਾਂ ਬਾਰੇ ਇੱਕ ਚੇਤਾਵਨੀ ਕੌਮਾਂਤਰੀ ਪੱਧਰ 'ਤੇ ਜਾਰੀ ਕਰ ਦਿੱਤੀ ਗਈ ਹੈ। ਡੀ ਜੀ ਪੀ ਨੇ ਦੱਸਿਆ ਕਿ 25 ਅਗਸਤ ਨੂੰ ਹਨੀਪ੍ਰੀਤ 'ਤੇ ਕੋਈ ਮਾਮਲਾ ਦਰਜ ਨਹੀਂ ਸੀ, ਪਰ ਡੇਰੇ ਦੇ ਅਹੁਦੇਦਾਰ ਸੁਰਿੰਦਰ ਧੀਮਾਨ ਇੰਸਾ ਵਿਰੁੱਧ ਕਾਰਵਾਈ ਹੋਣ ਤੋਂ ਬਾਅਦ ਹਨੀਪ੍ਰੀਤ ਵੀ ਸ਼ੱਕ ਦੇ ਘੇਰੇ ਵਿੱਚ ਆ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ਲਈ ਹਨੀਪ੍ਰੀਤ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਗ੍ਰਿਫਤਾਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

415 Views

e-Paper