ਰਾਮ ਰਹੀਮ ਦੀ 1572 ਕਰੋੜ ਰੁਪਏ ਦੀ ਜਾਇਦਾਦ ਦਾ ਖੁਲਾਸਾ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਬਲਾਤਕਾਰ ਦੇ ਜੁਰਮ ਵਿੱਚ ਗੁਰਮੀਤ ਰਾਮ ਰਹੀਮ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਹੁਣ ਹਾਈ ਕੋਰਟ ਦੇ ਹੁਕਮ ਉੱਤੇ ਇਨਕਮ ਟੈਕਸ ਵਿਭਾਗ ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਡੇਰਾ ਸੱਚਾ ਸੌਦਾ ਦੀ ਸਾਰੀ ਜਾਇਦਾਦ ਦੀ ਜਾਂਚ ਕਰੇਗਾ। ਹਰਿਆਣਾ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਹੜੀ ਰਿਪੋਰਟ ਸੌਂਪੀ ਹੈ, ਉਸ ਮੁਤਾਬਕ ਇਕੱਲੇ ਹਰਿਆਣਾ ਵਿੱਚ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਦੇ ਨਾਂਅ ਕਰੀਬ 1572 ਕਰੋੜ ਦੀ ਜਾਇਦਾਦ ਹੈ।
ਹਰਿਆਣਾ ਦੇ ਸਿਰਸਾ ਵਿੱਚ ਡੇਰਾ ਸੱਚਾ ਸੌਦਾ ਦਾ ਸਾਮਰਾਜ ਕਰੀਬ ਸਾਢੇ 900 ਏਕੜ ਵਿੱਚ ਫੈਲਿਆ ਹੋਇਆ ਹੈ।ਇੱਥੇ ਹਰ ਉਹ ਚੀਜ਼ ਹੈ, ਜਿਸ ਦੀ ਕਲਪਨਾ ਤੁਸੀਂ ਕਿਸੇ ਸ਼ਹਿਰ ਵਿੱਚ ਕਰ ਸਕਦੇ ਹੋ। ਸਿਰਸਾ ਦੇ ਡੇਰੇ ਵੱਲ ਦੇਸ਼-ਵਿਦੇਸ਼ ਵਿੱਚ ਰਾਮ ਰਹੀਮ ਦੀ ਕਰੋੜਾਂ ਦੀ ਜਾਇਦਾਦ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਉੱਤੇ ਹਰਿਆਣਾ ਸਰਕਾਰ ਨੇ ਜਿਹੜੀ ਰਿਪੋਰਟ ਸੌਂਪੀ ਹੈ, ਉਸ ਮੁਤਾਬਕ ਇਕੱਲੇ ਹਰਿਆਣਾ ਵਿੱਚ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਦੇ ਨਾਂਅ ਕਰੀਬ 1572 ਕਰੋੜ ਦੀ ਜਾਇਦਾਦ ਹ। ਸਿਰਫ਼ ਹਰਿਆਣਾ ਵਿੱਚ 1500 ਕਰੋੜ ਤੋਂ ਜ਼ਿਆਦਾ ਦੇ ਇਸ ਸਾਮਰਾਜ ਨੂੰ ਬਣਾਉਣ ਵਿੱਚ ਰਾਮ ਰਹੀਮ ਨੇ ਨਿਯਮਾਂ ਕਾਇਦਿਆਂ ਦੇ ਛਿੱਕੇ ਉਡਾ ਦਿੱਤੇ। ਹਰਿਆਣਾ ਦੇ ਅਲੱਗ ਸ਼ਹਿਰਾਂ ਵਿੱਚ ਰਾਮ ਰਹੀਮ ਦੀ ਜਾਇਦਾਦ ਦੀ ਪੜਤਾਲ ਕੀਤੀ ਹੈ। ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਦਾ ਹੈੱਡਕੁਆਟਰ ਸਿਰਸਾ ਹੈ। ਇੱਥੇ ਮਾਲ ਤੋਂ ਲੈ ਕੇ ਰਿਜ਼ਾਰਟ ਤੱਕ ਸਭ ਕੁਝ ਬਣਿਆ ਹੈ।। ਹਰਿਆਣਾ ਸਰਕਾਰ ਨੇ ਡੇਰਾ ਸੱਚਾ ਸੌਦਾ ਦੀ ਜਿੰਨੀ ਪ੍ਰਾਪਰਟੀ ਹੈ, ਉਸ ਦਾ ਮੁਲਾਂਕਣ ਕੀਤਾ, ਜਿਸ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਮਹਿਜ਼ ਸਿਰਸਾ ਦੇ ਅੰਦਰ ਡੇਰਾ ਦੀ 1435 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਹੈ। ਇਸ ਵਿੱਚ ਡੇਰੇ ਤੇ ਨਾਮ ਚਰਚਾ ਘਰ ਸ਼ਾਮਲ ਹਨ।ਜ਼ਾਹਿਰ ਹੈ ਕਿ ਰਾਮ ਰਹੀਮ ਨੇ ਕੁੱਝ ਸਾਲਾਂ ਵਿੱਚ ਇੰਨੀ ਪ੍ਰਾਪਰਟੀ ਇਕੱਠੀ ਕਰ ਲਈ, ਜਿਸ ਨਾਲ ਹਰਿਆਣਾ ਸਰਕਾਰ ਨੂੰ ਵੀ ਹੈਰਾਨ ਕਰ ਦਿੱਤਾ।
ਹਰਿਆਣਾ ਦੇ ਅੰਬਾਲਾ ਵਿੱਚ ਵੀ ਡੇਰਾ ਸੱਚਾ ਸੌਦਾ ਸਿਰਸਾ ਦੀ ਜ਼ਮੀਨ ਹੈ। ਇਹ ਜ਼ਮੀਨ ਖ਼ਾਲੀ ਪਈ ਹੈ, ਪਰ ਇਸ ਦੀ ਕੀਮਤ 24 ਕਰੋੜ 40 ਲੱਖ ਰੁਪਏ ਹੈ। ਹਰਿਆਣਾ ਦੇ 17 ਸ਼ਹਿਰਾਂ ਵਿੱਚ ਰਾਮ ਰਹੀਮ ਦਾ ਸਾਮਰਾਜ ਫੈਲਿਆ ਹੋਇਆ ਹੈ।