27 ਨਵੰਬਰ ਦੀ ਲੁਧਿਆਣਾ ਰੈਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ : ਅਰਸ਼ੀ

ਬਰੇਟਾ (ਰੀਤਵਾਲ)
ਲੁਧਿਆਣਾ ਵਿਖੇ ਸੀ ਪੀ ਆਈ ਵੱਲੋਂ 27 ਨਵੰਬਰ ਨੂੰ ਕੀਤੀ ਜਾ ਰਹੀ ਰੈਲੀ ਸੰਬੰਧੀ ਤਿਆਰੀਆਂ ਜ਼ੋਰਾਂ 'ਤੇ ਸ਼ੁਰੂ ਕੀਤੀਆਂ ਹੋਈਆਂ ਹਨ। ਇਸ ਦੇ ਸੰਬੰਧ ਵਿੱਚ ਵਰਕਰਾਂ ਦੀ ਮੀਟਿੰਗ ਮਾਰਕਿਟ ਕਮੇਟੀ ਬਰੇਟਾ ਵਿਖੇ ਹੋਈ। ਮੀਟਿੰਗ ਨੂੰ ਸੀ.ਪੀ.ਆਈ ਦੇ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਨੂੰ ਹਰ ਪੱਖੋਂ ਤਬਾਹ ਕਰਕੇ ਰੱਖ ਦਿੱਤਾ ਹੈ। ਜਿਸ ਦੀ ਬਦੌਲਤ ਦੇਸ਼ ਹਰ ਖੇਤਰ ਵਿੱਚ ਪੱਛੜ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕੀਤੀ ਨੋਟਬੰਦੀ ਅਤੇ ਜੀ.ਐਸ.ਟੀ. ਨੇ ਛੋਟਾ ਵਪਾਰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਇਸੇ ਤਰ੍ਹਾਂ ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਸਾਰੇ ਵਾਅਦਿਆਂ ਤੋਂ ਸਾਫ ਤੌਰ 'ਤੇ ਮੁੱਕਰ ਗਈ ਹੈ। ਇਹਨਾਂ ਮੁੱਦਿਆਂ ਉੱਪਰ ਸਰਕਾਰਾਂ ਦਾ ਧਿਆਨ ਦਿਵਾਉਣ ਲਈ ਸੀ.ਪੀ.ਆਈ ਵੱਲੋਂ ਲੁਧਿਆਣਾ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਰੀਕ ਸਿੰਘ ਬਰੇਟਾ ਅਤੇ ਸੀਤਾ ਰਾਮ ਗੋਬਿੰਦਪੁਰਾ ਨੇ ਕਿਹਾ ਕਿ ਇਸ ਰੈਲੀ ਵਿੱਚ ਬਰੇਟਾ ਇਲਾਕੇ ਵਿੱਚੋਂ ਸੈਂਕੜੈ ਵਰਕਰ ਸ਼ਾਮਲ ਹਨ। ਇਸ ਮੌਕੇ ਵੇਦ ਪ੍ਰਕਾਸ਼ ਬਰੇਟਾ, ਮਲਕੀਤ ਸਿੰਘ ਬਖਸ਼ੀਵਾਲਾ, ਸੁੱਲਖਣ ਸਿੰਘ ਕਾਹਨਗੜ੍ਹ, ਗੁਰਦੀਪ ਸਿੰਘ ਰੰਗੜਿਆਲ, ਦਰਸ਼ਨ ਸਿੰਘ ਚੱਕ ਅਲੀਸ਼ੇਰ, ਦਰਸ਼ਨ ਸਿੰਘ, ਹਰਕੇਸ਼ ਮੰਡੇਰ, ਬਲਵਿੰਦਰ ਸਿੰਘ ਖੁਡਾਲ, ਸ਼ੰਭੂ ਮੰਡੇਰ, ਕਰਨੈਲ ਸਿੰਘ ਦਿਆਲਪੁਰਾ ਅਤੇ ਅਰਜਨ ਸਿੰਘ ਕਾਹਨਗੜ੍ਹ ਅਦਿ ਮੌਜੂਦ ਸਨ।