ਅਨੁਪਮ ਖੇਰ ਬਣੇ ਫ਼ਿਲਮ ਤੇ ਟੈਲੀਵੀਜ਼ਨ ਇੰਸਟੀਚਿਊਟ ਪੁਣੇ ਦੇ ਚੇਅਰਮੈਨ


ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)-ਕਲਾਕਾਰ ਅਤੇ ਡਾਇਰੈਕਟਰ ਅਨੁਪਮ ਖੇਰ ਨੂੰ ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ (ਫਿਟੀ) ਦਾ ਨਵਾਂ ਚੇਅਰਮੈਨ ਚੁਣਿਆ ਗਿਆ ਹੈ। ਗਜੇਂਦਰ ਚੌਹਾਨ ਨੇ ਕਿਹਾ ਕਿ ਉਨ੍ਹਾ ਨੂੰ ਹਟਾਇਆ ਨਹੀਂ ਗਿਆ ਸਗੋਂ ਉਨ੍ਹਾ ਦਾ ਕਾਰਜਕਾਲ ਮਾਰਚ ਮਹੀਨੇ ਪੂਰਾ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਗਜੇਂਦਰ ਚੌਹਾਨ ਨੂੰ 2015 'ਚ ਫਿਟੀ ਦਾ ਚੇਅਰਮੈਨ ਬਣਾਇਆ ਗਿਆ ਸੀ ਅਤੇ ਉਸ ਵੇਲੇ ਕੈਂਪਸ 'ਚ ਕਾਫ਼ੀ ਵਿਰੋਧ ਪ੍ਰਦਰਸ਼ਨ ਹੋਏ ਸਨ, ਪਰ ਭਾਜਪਾ ਸਰਕਾਰ ਨੇ ਉਨ੍ਹਾ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਸੀ। ਫ਼ਿਲਮ ਜਗਤ ਦੇ ਲੋਕਾਂ ਨੇ ਵੀ ਗਜੇਂਦਰ ਦੀ ਯੋਗਤਾ 'ਤੇ ਸੁਆਲ ਕੀਤੇ ਸਨ ਅਤੇ ਵਿਦਿਆਰਥੀਆਂ ਨੇ ਪੁਣੇ ਤੋਂ ਲੈ ਕੇ ਦਿੱਲੀ ਦੇ ਜੰਤਰ ਮੰਤਰ ਤੱਕ ਵਿਰੋਧ ਪ੍ਰਦਰਸ਼ਨ ਕੀਤੇ ਸਨ, ਪਰ ਸਰਕਾਰ ਨੇ ਆਪਣਾ ਫ਼ੈਸਲਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਫਿਟੀ ਦੇ ਚੇਅਰਮੈਨ ਦਾ ਕਾਰਜਕਾਲ ਤਿੰਨ ਸਾਲ ਹੁੰਦਾ ਹੈ।