ਲੁਧਿਆਣਾ ਰੈਲੀ 'ਚ ਨਵਾਂਸ਼ਹਿਰ ਤੋਂ 1000 ਸਾਥੀ ਸ਼ਾਮਲ ਹੋਣਗੇ : ਅਰਸ਼ੀ, ਬਰਾੜ


ਸ਼ਹੀਦ ਭਗਤ ਸਿੰਘ ਨਗਰ (ਮਨੋਜ ਲਾਡੀ)
ਕਿਰਤੀਆਂ ਨੂੰ ਸੰਵਿਧਾਨਕ ਹੱਕ ਮਿਲਣੇ ਚਾਹੀਦੇ ਹਨ। ਇਹ ਵਿਚਾਰ ਹਰਦੇਵ ਸਿੰਘ ਅਰਸ਼ੀ ਸੂਬਾ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਅਤੇ ਕੌਮੀ ਕੌਂਸਲ ਮੈਂਬਰ ਤੇ ਬੰਤ ਸਿੰਘ ਬਰਾੜ ਕੌਮੀ ਕੌਂਸਲ ਮੈਂਬਰ ਸੀ ਪੀ ਆਈ ਵੱਲੋਂ ਪਾਰਟੀ ਦੀ ਜ਼ਿਲ੍ਹਾ ਜਨਰਲ ਬਾਡੀ ਦੀ ਮੀਟਿੰਗ ਵਿੱਚ ਪ੍ਰਗਟ ਕੀਤੇ। ਇਸ ਮੀਟਿੰਗ ਦੀ ਪ੍ਰਧਾਨਗੀ ਸੁਤੰਤਰ ਕੁਮਾਰ ਜ਼ਿਲ੍ਹਾ ਮੀਤ ਸਕੱਤਰ ਨਵਾਂਸ਼ਹਿਰ ਸੀ.ਪੀ.ਆਈ, ਮਕੰਦ ਲਾਲ ਤਹਿਸੀਲ ਸਕੱਤਰ ਨਵਾਂਸ਼ਹਿਰ, ਕਾਮਰੇਡ ਰਾਮ ਲਾਲ ਚੱਕ ਗੁਰੂ ਤਹਿਸੀਲ ਸਕੱਤਰ ਦੇ ਪ੍ਰਧਾਨਗੀ ਮੰਡਲ ਨੇ ਕੀਤੀ। ਇਹ ਮੀਟਿੰਗ 27 ਨਵੰਬਰ ਦੀ ਲੁਧਿਆਣਾ ਸੂਬਾ ਪੱਧਰੀ ਰੈਲੀ ਤੇ ਕੌਮੀ ਕੌਂਸਲ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕੀਤੀ ਗਈ।
ਇਸ ਮੀਟਿੰਗ ਵਿੱਚ ਕਾਮਰੇਡ ਬਲਰਾਮ ਸਿੰਘ ਮੱਲਪੁਰ, ਕਾਮਰੇਡ ਗੁਰਮੇਲ ਚੰਦ, ਕਾਮਰੇਡ ਰਾਜ ਕੁਮਾਰ ਸੁਜੋਂ, ਕਾਮਰੇਡ ਨਰੰਜਣ ਦਾਸ ਮੇਹਲੀ ਤੇ ਡਾ. ਦਲਜੀਤ ਸੁੱਜੋਂ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਨੇ ਦੱਸਿਆ ਕਿ ਕਿਸਾਨੀ ਸੂਬੇ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਪਰ ਕਿਸਾਨੀ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਕਿਸਾਨ, ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ, ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕਰਕੇ ਹੋਂਦ ਵਿੱਚ ਆਈ ਸੀ। ਜਿਵੇਂ ਬੇਰੁਜਗਾਰੀ ਖਤਮ ਕਰਨ, ਸਭ ਨੂੰ ਸਿਹਤ ਸਿੱਖਿਆ ਅਤੇ ਹੋਰ ਸੰਵਿਧਾਨਕ ਹੱਕਾਂ ਦੀ ਰਾਖੀ ਆਦਿ ਦੇ ਵਾਅਦੇ ਕੀਤੇ ਸਨ, ਪਰ ਗੱਦੀ ਮਿਲਦੇ ਹੀ ਸਾਰੇ ਵਾਅਦੇ ਭੁਲਾ ਦਿੱਤੇ ਹਨ। ਕੈਪਟਨ ਨੇ 24 ਘੰਟੇ ਵਿੱਚ ਨਸ਼ੇ ਨੂੰ ਬੰਦ ਕਰਨੇ ਦਾ ਮੁੱਖ ਅਜੰਡਾ ਸੀ, ਪਰ ਸੀ ਪੀ ਆਈ 27 ਨਵੰਬਰ ਦੀ ਚਿਤਾਵਨੀ ਰੈਲੀ ਕਰ ਰਹੀ ਹੈ। ਉਹਨਾਂ ਮੰਗ ਕੀਤੀ ਘੱਟੋ-ਘੱਟ ਮਜਦੂਰੀ 18000/- ਰੁਪਏ ਕੀਤੀ ਜਾਵੇ।
ਬੇ-ਘਰਿਆਂ ਨੂੰ ਮਕਾਨ ਬਣਾਉਣ ਲਈ 10-10 ਮਰਲੇ ਦੇ ਪਲਾਟ, ਮਕਾਨ ਬਣਾਉਣ ਲਈ ਢੁਕਵੀਂ ਮਾਲੀ ਮੱਦਦ, 60 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਅਤੇ ਇਸਤਰੀ, ਪੁਰਸ਼ ਨੂੰ 5000 ਰੁਪਏ ਮਹੀਨਾ ਪੈਨਸ਼ਨ, ਮਨਰੇਗਾ ਮਜ਼ਦੂਰਾਂ ਨੂੰ 500 ਰੁਪਏ ਦਿਹਾੜੀ ਦੇ ਕੇ ਉਸਾਰੀ ਮਜ਼ਦੂਰਾਂ ਦੇ ਕਾਨੂੰਨ ਅਤੇ ਮਨਰੇਗਾ ਨੂੰ ਸਜੀਦਗੀ ਨਾਲ ਲਾਗੂ ਕੀਤਾ ਜਾਵੇ। ਕਿਸਾਨਾ ਅਤੇ ਮਜਦੂਰਾਂ ਦੇ ਹਰ ਤਰ੍ਹਾ ਦੇ ਕਰਜੇ ਮੁਆਫ ਕੀਤੇ ਜਾਣ। ਭਗਤ ਸਿੰਘ ਕੌਮੀ ਰੋਜਗਾਰ ਗਰੰਟੀ ਕਾਨੂੰਨ ਬਣਾ ਕੇ ਹਰ ਇੱਕ 18 ਸਾਲ ਤੋਂ 58 ਸਾਲ ਦੇ ਕੰਮ ਮੰਗਦੇ ਕਾਮੇ ਨੂੰ ਯੋਗਤਾ ਅਨੁਸਾਰ ਕੰਮ ਤੇ ਕੰਮ ਅਨੁਸਾਰ ਉਜਰਤ ਦਿੱਤੀ ਜਾਵੇ। ਉਹਨਾਂ ਨੂੰ ਜ਼ਿਲ੍ਹਾ ਕੌਂਸਲ ਸੀ ਪੀ ਆਈ ਵੱਲੋਂ 1 ਤੋਂ 5 ਤੱਕ ਦਿੱਲੀ ਕੌਮੀ ਪੱਧਰੀ ਰੈਲੀ 'ਤੇ 9 ਤੋਂ 11 ਤੱਕ ਮਜ਼ਦੂਰਾਂ ਦੀ ਰੈਲੀ ਤੇ 27 ਦੀ ਲੁਧਿਆਣਾ ਦੀ ਸੂਬਾ ਪੱਧਰੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ ਗਿਆ।
ਜ਼ਿਲ੍ਹੇ ਵੱਲੋਂ ਸੂਬਾ ਕਮੇਟੀ ਮੈਂਬਰਾਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਬਲਰਾਮ ਸਿੰਘ ਮੱਲਪੁਰ ਸੂਬਾ ਕਮੇਟੀ ਮੈਂਬਰ ਨੇ ਨਿਭਾਈ।
ਇਸ ਸਮੇਂ ਡਾ. ਬਲਵੀਰ ਸਿੰਘ, ਮਹਿੰਦਰ ਸਿੰਘ ਮਹਿਤਪੁਰ, ਹੁਸਨ ਲਾਲ (ਰਾਣਾ) ਮਹੇਲੀ, ਸਤਨਾਮ ਸਿੰਘ ਚਾਹਲ, ਡਾ. ਜੋਗਿੰਦਰ ਸਿੰਘ ਜੋਗੀ, ਠਾਕਰ ਦਾਸ ਮੇਹਲੀ, ਜੋਗਿੰਦਰ ਮੇਹਲੀ, ਪ੍ਰੀਤਮ ਸਿੰਘ 'ਰਮਲਾ', ਨਰਿੰਦਰ ਬੁਰਜ, ਸੁਰਿੰਦਰ ਪਾਲ ਮੇਹਲੀ, ਜਰਨੈਲ ਸਿੰਘ ਪਨਾਮ, ਪ੍ਰਦੀਪ ਸਿੰਘ, ਦੇਸ ਰਾਜ ਨਾਗੀ, ਚਮਨ ਲਾਲ ਰੁੜਕੀ, ਬਲਵਿੰਦਰ ਕੌਰ ਚੱਕ ਮਾਈ ਦਾਸ, ਜਸਵਿੰਦਰ ਕੌਰ ਜੋਧ ਮਜਾਰਾ, ਪਰਮਜੀਤ ਕੌਰ, ਸਰਬਜੀਤ ਘੁੰਮਣਾ, ਬੰਸੋ, ਦੀਸ਼ੋ ਗੋਸਲਾ, ਬਖਸ਼ੀ ਭੂਤਾਂ ਤੇ ਗੁਰਨਾਮ ਮੁਨਾ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।