ਸੁਜਾਏ ਘੋਸ਼ ਵੱਲੋਂ ਅਸਤੀਫਾ ਕੌਮਾਂਤਰੀ ਫਿਲਮ ਫੈਸਟੀਵਲ ਦੀ ਜਿਊਰੀ ਦੇ ਮੁਖੀ ਸਨ ਘੋਸ਼


ਮੁੰਬਈ (ਨਵਾਂ ਜ਼ਮਾਨਾ ਸਰਵਿਸ)-ਕੌਮਾਂਤਰੀ ਫਿਲਮ ਫੈਸਟੀਵਲ 'ਚੋਂ ਮਲਿਆਲੀ ਫਿਲਮ 'ਅੱੈਸ ਦੁਰਗਾ' ਅਤੇ ਰਾਠੀ ਫਿਲਮ 'ਨਿਊਡ' ਨੂੰ ਹਟਾਏ ਜਾਣ ਮਗਰੋਂ ਫਿਲਮ ਨਿਰਮਾਤਾ ਸੁਜਾਏ ਘੋਸ਼ ਨੇ ਜਿਊਰੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗੋਆ 'ਚ 20 ਤੋਂ 28 ਨਵੰਬਰ ਤੱਕ ਹੋਣ ਵਾਲੇ ਫਿਲਮ ਫੈਸਟੀਵਲ ਦੇ ਆਯੋਜਨ 'ਚ 13 ਮੈਂਬਰੀ ਦੀ ਜਿਊਰੀ ਨੇ ਇਹਨਾਂ ਫਿਲਮਾਂ ਦੀ ਸਿਫਾਰਸ਼ ਕੀਤੀ ਸੀ, ਪਰ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਅੰਤਮ ਚੋਣ 'ਚ ਇਹਨਾਂ ਫਿਲਮਾਂ ਨੂੰ ਹਟਾ ਦਿੱਤਾ।
ਇੱਕ ਸੁਆਲ ਦੇ ਜੁਆਬ 'ਚ ਉਹਨਾ ਮੰਨਿਆ ਕਿ ਉਹਨਾਂ ਫਿਲਮ ਹਟਾਏ ਜਾਣ ਦੇ ਵਿਵਾਦ ਕਾਰਨ ਅਸਤੀਫਾ ਦਿੱਤਾ ਹੈ, ਨਾਲ ਹੀ ਕਿਹਾ ਕਿ ਉਹ ਇਸ ਮਾਮਲੇ 'ਚ ਅਜੇ ਕੁਝ ਨਹੀਂ ਕਹਿ ਸਕਦੇ। ਜ਼ਿਕਰਯੋਗ ਹੈ ਕਿ ਜਿਊਰੀ ਦੇ ਜ਼ਿਆਦਾਤਰ ਮੈਂਬਰਾਂ ਨੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਇੱਕ ਮੈਂਬਰ ਨੇ ਕਿਹਾ ਕਿ ਫੈਸਲਾ ਕਮੇਟੀ ਨੇ 20-21 ਸਤੰਬਰ ਨੂੰ ਹੀ ਆਪਣੀ ਸੂਚੀ ਮੰਤਰਾਲੇ ਨੂੰ ਸੌਂਪ ਦਿੰਤੀ ਸੀ, ਪਰ ਸੂਚੀ 'ਤੇ ਹਾਲ 'ਚ ਨਜ਼ਰਸਾਨੀ ਕੀਤੀ ਗਈ ਅਤੇ ਸੂਚੀ 'ਚੋਂ ਦੋਵਾਂ ਫਿਲਮਾਂ ਨੂੰ ਹਟਾ ਦਿੱਤਾ ਗਿਆ। ਦੋਵਾਂ ਫਿਲਮਾਂ ਦੇ ਡਾਇਰੈਕਟਰਾਂ ਨੇ ਕਿਹਾ ਕਿ ਉਹ ਮੰਤਰਾਲੇ ਦੇ ਫੈਸਲੇ ਤੋਂ ਹੈਰਾਨ ਤੇ ਨਿਰਾਸ਼ ਹਨ।