27 ਦੀ ਰੈਲੀ 'ਚ ਆਉਣ ਵਾਲੇ ਸਾਥੀਆਂ ਲਈ ਰਸਤਿਆਂ ਬਾਰੇ ਦਿਸ਼ਾ-ਨਿਰਦੇਸ਼


ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ ਨੇ 27 ਨਵੰਬਰ ਨੂੰ ਲੁਧਿਆਣਾ 'ਚ ਹੋਣ ਵਾਲੀ ਰੈਲੀ ਵਾਲੀ ਥਾਂ 'ਤੇ ਪੁੱਜਣ ਲਈ ਪਾਰਟੀ ਵਰਕਰਾਂ ਨੂੰ ਰਸਤੇ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਅਨੁਸਾਰ ਫ਼ਿਰੋਜ਼ਪੁਰ, ਮੋਗਾ, ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ ਅਤੇ ਤਰਨ ਤਾਰਨ ਤੋਂ ਆਉਣ ਵਾਲੇ ਸਾਥੀ ਮੁੱਲਾਂਪੁਰ ਤੋਂ ਬਾਅਦ ਲੁਧਿਆਣਾ ਦਾਖ਼ਲ ਹੋਣ ਤੇ ਖੱਬੇ ਹੱਥ ਸਥਿਤ ਮਿਲਕ ਪਲਾਂਟ ਤੋਂ ਬਾਅਦ ਸਿੱਧਵਾਂ ਨਹਿਰ 'ਤੇ ਖੱਬੇ ਮੁੜਨ ਅਤੇ ਅਗਲੇ ਪੁਲ ਤੋਂ ਯੂ ਟਰਨ ਲੈ ਕੇ ਪੁਲ ਦੇ ਹੇਠੋਂ (ਅੰਡਰ ਪਾਸ) ਸਿੱਧੇ ਜਾਣ ਅਤੇ ਪਹਿਲੇ ਹੀ ਫ਼ਲਾਈ ਓਵਰ 'ਤੇ ਚੜ੍ਹ ਕੇ ਅਤੇ ਫਿਰ ਥੱਲੇ ਉਤਰ ਕੇ ਦੂਜੇ ਫ਼ਲਾਈ ਓਵਰ 'ਤੇ ਨਾ ਚੜ੍ਹਨ ਅਤੇ ਖੱਬੇ ਪਾਸੇ ਹੋ ਕੇ ਨਹਿਰ ਪਾਰ ਕਰ ਲੈਣ ਤੇ ਨਹਿਰ ਪਾਰ ਕਰਕੇ ਨਾਲ ਹੀ ਸੱਜੇ ਮੁੜਨ ਤੇ ਸਿੱਧੇ ਦਾਣਾ ਮੰਡੀ, ਗਿੱਲ ਰੋਡ ਰੈਲੀ ਵਾਲੀ ਥਾਂ ਜਾਣ।
ਮਾਨਸਾ, ਬਰਨਾਲਾ ਅਤੇ ਬਠਿੰਡਾ ਤੋਂ ਆਉਣ ਵਾਲੇ ਸਾਥੀ ਰਾਏਕੋਟ ਤੋਂ ਬਾਰਾਸਤਾ ਪੱਖੋਵਾਲ ਰੋਡ ਹੁੰਦੇ ਹੋਏ ਵਾਇਆ ਸਰਾਭਾ ਲੁਧਿਆਣਾ ਪੁੱਜਣ ਤੇ ਨਹਿਰ ਟੱਪ ਕੇ ਸੱਜੇ ਮੁੜਨ ਤੇ ਸਿੱਧੇ ਦਾਣਾ ਮੰਡੀ, ਗਿੱਲ ਰੋਡ ਰੈਲੀ ਵਾਲੀ ਥਾਂ ਜਾਣ।
ਜ਼ਿਲ੍ਹਾ ਸੰਗਰੂਰ, ਨਾਭਾ ਪਾਤੜਾਂ, ਸਮਾਣਾ ਤੋਂ ਵਾਇਆ ਮਲੇਰਕੋਟਲਾ ਰੋਡ ਵਲੋਂ ਆਉਣ ਵਾਲੇ ਸਾਥੀ ਲੁਧਿਆਣਾ ਪੁੱਜ ਕੇ ਨਹਿਰ ਟੱਪ ਕੇ ਸਿੱਧੇ ਜਾਣ ਤੇ ਅਰੋੜਾ ਪੈਲੇਸ ਸਿਨੇਮਾ ਤੋਂ ਬਾਅਦ ਬੱਤੀਆਂ ਵਾਲੇ ਚੌਕ ਤੋਂ ਖੱਬੇ ਮੁੜਨ ਤੇ ਦਾਣਾ ਮੰਡੀ ਰੈਲੀ ਵਾਲੀ ਥਾਂ ਜਾਣ।
ਪਟਿਆਲਾ, ਫ਼ਤਿਹਗੜ੍ਹ, ਮੋਹਾਲੀ ਅਤੇ ਚੰਡੀਗੜ੍ਹ ਅਤੇ ਰੋਪੜ ਵਲੋਂ ਆਉਣ ਵਾਲੇ ਸਾਥੀ ਦੋਰਾਹਾ ਤੋਂ ਨਹਿਰੋਂ ਨਹਿਰ ਲੁਧਿਆਣਾ ਆਉਣ ਅਤੇ ਲੁਧਿਆਣਾ ਪੁੱਜਣ 'ਤੇ ਪਹਿਲੇ ਹੀ ਫ਼ਲਾਈ ਓਵਰ 'ਤੇ ਚੜ੍ਹਨ ਦੀ ਬਜਾਇ ਪਹਿਲਾਂ ਹੀ ਖੱਬੇ ਸਰਵਿਸ ਲੇਨ 'ਤੇ ਪੈ ਜਾਣ ਅਤੇ ਫ਼ਲਾਈ ਓਵਰ ਦੇ ਨਾਲ-ਨਾਲ ਗਿੱਲ ਰੋਡ ਪਹੁੰਚ ਕੇ ਸੱਜੇ ਮੁੜ ਜਾਣ ਤੇ ਨਹਿਰ ਟੱਪ ਕੇ ਅਰੋੜਾ ਪੈਲੇਸ ਸਿਨੇਮਾ ਪਾਰ ਕਰਦੇ ਹੀ ਬੱਤੀਆਂ ਵਾਲੇ ਚੌਕ ਤੋਂ ਖੱਬੇ ਮੁੜ ਕੇ ਦਾਣਾ ਮੰਡੀ ਰੈਲੀ ਵਾਲੀ ਥਾਂ ਜਾਣ।
ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵੱਲੋਂ ਆਉਣ ਵਾਲੇ ਸਾਥੀ ਲੁਧਿਆਣਾ ਪੁੱਜਣ ਤੇ ਜਲੰਧਰ ਬਾਈ ਪਾਸ ਵਾਲੇ ਫ਼ਲਾਈ ਓਵਰ ਤੋਂ ਪਹਿਲਾਂ ਗਰੀਨ ਲੈਂਡ ਸਕੂਲ ਜਿੱਥੇ ਖੱਬੇ ਹੱਥ ਗਣੇਸ਼ ਦੀ ਬਹੁਤ ਵੱਡੀ ਮੂਰਤੀ ਲੱਗੀ ਹੈ, ਉਥੋਂ ਨਾਲ ਦੀ ਸਰਵਿਸ ਲੇਨ 'ਤੇ ਉਤਰ ਜਾਣ ਅਤੇ ਅੱਗੇ ਜਾ ਕੇ ਫ਼ਲਾਈ ਓਵਰ ਦੇ ਥੱਲਿਓਂ ਸੱਜੇ ਮੁੜ ਕੇ ਨਾਲ ਹੀ ਅੰਬੇਡਕਰ ਚੌਕ ਤੋਂ ਖੱਬੇ ਜਗਰਾਓਂ ਪੁਲ ਵੱਲ ਜਾਣ ਅਤੇ ਫ਼ਲਾਈ ਓਵਰ 'ਤੇ ਚੜ੍ਹ ਜਾਣ। ਜਗਰਾਓਂ ਪੁਲ 'ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਬੁੱਤਾਂ ਨੂੰ ਪਾਰ ਕਰਕੇ ਸਿੱਧੇ ਜਾਣ ਤੇ ਪੁਲ ਉਤਰ ਕੇ ਪਹਿਲੇ ਹੀ ਗੋਲ ਚੱਕਰ (ਵਿਸ਼ਵਕਰਮਾ ਚੌਕ) ਤੋਂ ਸੱਜੇ ਗਿੱਲ ਰੋਡ ਵੱਲ ਮੁੜ ਜਾਣ ਤੇ ਸਿੱਧੇ ਹੀ ਜਾਣ ਤੇ ਅਰੋੜਾ ਪੈਲੇਸ ਸਿਨੇਮਾ ਤੋਂ ਫ਼ੌਰਨ ਪਹਿਲਾਂ ਬੱਤੀਆਂ ਵਾਲੇ ਚੌਕ ਤੋਂ ਸੱਜੇ ਦਾਣਾ ਮੰਡੀ ਵੱਲ ਮੁੜ ਜਾਣ।
ਸਿੱਧਵਾਂ ਬੇਟ (ਹੰਬੜਾਂ ਰੋਡ) ਵੱਲੋਂ ਆਉਣ ਵਾਲੇ ਸਾਥੀ ਡੇਅਰੀਆਂ ਟੱਪ ਕੇ ਸ਼ਹਿਰ ਦੀਆਂ ਪਹਿਲੀਆਂ ਹੀ ਬੱਤੀਆਂ (ਲਾਰਡ ਮਹਾਵੀਰਾ ਹੋਮੀਓਪੈਥੀ ਮੈਡੀਕਲ ਕਾਲਜ ਦੇ ਨਾਲ ਵਾਲੀਆਂ) ਤੋਂ ਸੱਜੇ ਮੁੜ ਕੇ 2 ਕਿਲੋਮੀਟਰ ਜਾ ਕੇ ਟੱਕਰ ਤੋਂ ਫ਼ਿਰੋਜ਼ਪੁਰ ਰੋਡ ਤੋਂ ਸੱਜੇ ਮੁੜ ਜਾਣ ਅਤੇ ਨਹਿਰ ਤੇ ਪਹੁੰਚ ਤੋਂ ਪਹਿਲਾਂ ਨਾਨਕਸਰ ਗੁਰਦੁਆਰਾ ਪਾਰ ਕਰਦੇ ਹੀ ਖੱਬੇ ਨਹਿਰ ਦੀ ਸੜਕ 'ਤੇ ਚੜ੍ਹ ਜਾਣ ਤੇ ਫ਼ਲਾਈ ਓਵਰ ਚੜ੍ਹ ਕੇ ਅਤੇ ਥੱਲੇ ਉੱਤਰ ਕੇ ਦੂਜੇ ਫ਼ਲਾਈ ਓਵਰ ਤੇ ਨਾ ਚੜ੍ਹਨ ਅਤੇ ਖੱਬੇ ਪਾਸੇ ਹੋ ਕੇ ਨਹਿਰ ਪਾਰ ਕਰ ਲੈਣ ਤੇ ਨਹਿਰ ਪਾਰ ਕਰਕੇ ਨਾਲ ਹੀ ਸੱਜੇ ਮੁੜਨ ਤੇ ਸਿੱਧੇ ਦਾਣਾ ਮੰਡੀ ਰੈਲੀ ਵਾਲੀ ਥਾਂ 'ਤੇ ਜਾਣ।
ਰਾਹੋਂ ਰੋਡ ਵੱਲੋਂ ਆਉਣ ਵਾਲੇ ਸਾਥੀ ਬਸਤੀ ਚੌਂਕ ਤੋਂ ਸੱਜੇ ਮੁੜ ਕੇ ਕੋਈ ਵੀ ਫ਼ਲਾਈ ਓਵਰ ਨਾ ਚੜ੍ਹਨ ਅਤੇ ਸਰਵਿਸ ਲੇਨ 'ਤੇ ਹੁੰਦੇ ਹੋਏ ਜਲੰਧਰ ਬਾਈਪਾਸ ਅੰਬੇਡਕਰ ਚੌਕ ਪਹੁੰਚ ਕੇ ਖੱਬੇ ਜਗਰਾਓਂ ਪੁਲ ਵੱਲ ਜਾਣ ਅਤੇ ਫ਼ਲਾਈ ਓਵਰ 'ਤੇ ਚੜ੍ਹ ਜਾਣ। ਜਗਰਾਉਂ ਪੁਲ ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਬੁੱਤਾਂ ਨੂੰ ਪਾਰ ਕਰਕੇ ਸਿੱਧੇ ਜਾਣ ਤੇ ਪੁਲ ਉਤਰ ਕੇ ਪਹਿਲੇ ਹੀ ਗੋਲ ਚੱਕਰ (ਵਿਸ਼ਵਕਰਮਾ ਚੌਂਕ) ਤੋਂ ਸੱਜੇ ਗਿੱਲ ਰੋਡ ਵੱਲ ਮੁੜ ਜਾਣ ਤੇ ਸਿੱਧੇ ਹੀ ਜਾਣ ਤੇ ਅਰੋੜਾ ਪੈਲੇਸ ਸਿਨੇਮਾ ਤੋਂ ਫ਼ੌਰਨ ਪਹਿਲਾਂ ਬੱਤੀਆਂ ਵਾਲੇ ਚੌਕ ਤੋਂ ਸੱਜੇ ਮੁੜ ਜਾਣ।
ਸ਼ੇਰਪੁਰ ਚੌਂਕ ਤੋਂ ਆਉਣ ਵਾਲੇ ਸਾਥੀ ਅਪੋਲੋ ਹੋਪਤਾਲ ਤੋਂ ਖੱਬੇ ਹੋ ਕੇ ਸਿੱਧੇ ਢੋਲੇਵਾਲ ਚੌਂਕ ਪੁੱਜਣ ਅਤੇ ਚੌਂਕ ਤੇ ਪਹਿਲਾਂ ਖੱਬੇ ਮੁੜ ਕੇ ਫ਼ਲਾਈ ਓਵਰ 'ਤੇ ਨਾ ਚੜ੍ਹਨ ਅਤੇ ਸਰਵਿਸ ਲੇਨ ਤੇ ਪੈ ਜਾਣ ਤੇ ਪਰਤਾਪ ਚੌਕ ਤੋਂ ਖੱਬੇ ਹੱਥ ਸੰਗੀਤ ਸਿਨਮੇ ਵੱਲ ਹੁੰਦੇ ਹੋਏ ਗਿੱਲ ਰੋਡ ਤੇ ਪੁੱਜ ਕੇ ਖੱਬੇ ਮੁੜ ਜਾਣ ਤੇ ਅਰੋੜਾ ਪੈਲੇਸ ਸਿਨਮਾਂ ਤੋਂ ਫ਼ੌਰਨ ਪਹਿਲਾਂ ਬੱਤੀਆਂ ਵਾਲੇ ਚੌਂਕ ਤੋਂ ਸੱਜੇ ਰੈਲੀ ਵਾਲੀ ਥਾਂ ਦਾਣਾ ਮੰਡੀ ਨੂੰ ਮੁੜ ਜਾਣ।
ਸਮਰਾਲਾ ਚੌਕ ਤੋਂ ਆਉਣ ਵਾਲੇ ਸਮਰਾਲਾ ਸਾਥੀ ਚੌਕ ਤੋਂ ਚੀਮਾ ਚੌਕ ਵੱਲ ਮੁੜਨ ਅਤੇ ਫ਼ਲਾਈ ਓਵਰ ਚੜ੍ਹ ਜਾਣ ਤੇ ਫ਼ਲਾਈ ਓਵਰ ਉਤਰ ਕੇ ਸਰਵਿਸ ਲੇਨ 'ਤੇ ਪੈ ਜਾਣ ਤੇ ਪਰਤਾਪ ਚੌਕ ਤੋਂ ਖੱਬੇ ਹੱਥ ਸੰਗੀਤ ਸਿਨਮੇ ਵੱਲ ਹੁੰਦੇ ਹੋਏ ਗਿੱਲ ਰੋਡ 'ਤੇ ਪੁੱਜ ਕੇ ਖੱਬੇ ਮੁੜ ਜਾਣ ਤੇ ਅਰੋੜਾ ਪੈਲੇਸ ਸਿਨੇਮਾ ਤੋਂ ਫ਼ੌਰਨ ਪਹਿਲਾਂ ਬੱਤੀਆਂ ਵਾਲੇ ਚੌਕ ਤੋਂ ਸੱਜੇ ਰੈਲੀ ਵਾਲੀ ਥਾਂ ਦਾਣਾ ਮੰਡੀ ਨੂੰ ਮੁੜ ਜਾਣ।