Latest News
ਅਮਰੀਕਾ ਨੇ ਯੇਰੂਸ਼ਲਮ ਨੂੰ ਐਲਾਨਿਆ ਇਜ਼ਰਾਈਲ ਦੀ ਰਾਜਧਾਨੀ, ਵਿਸ਼ਵ 'ਚ ਉੱਠਿਆ ਵਿਰੋਧ

Published on 07 Dec, 2017 11:46 AM.


ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੀ ਹੈ ਤੇ ਅਮਰੀਕੀ ਦੂਤਾਵਾਸ ਨੂੰ ਤਲ ਅਵੀਵ ਤੋਂ ਯੇਰੂਸ਼ਲਮ ਸ਼ਿਫਟ ਕਰਨ ਦਾ ਆਦੇਸ਼ ਦਿੱਤਾ ਹੈ। ਟਰੰਪ ਦੇ ਇਸ ਐਲਾਨ ਤੋਂ ਬਾਅਦ ਬ੍ਰਿਟੇਨ, ਜਰਮਨੀ ਸਮੇਤ ਕਈ ਅਰਬ ਲੀਡਰਾਂ ਨੇ ਇਸ ਦਾ ਵਿਰੋਧ ਕੀਤਾ ਹੈ। ਟਰੰਪ ਨੇ ਐਲਾਨ ਕੀਤਾ ਸੀ ਕਿ ਅਸੀਂ ਆਪਣੇ ਰਾਜਦੂਤ ਨੂੰ ਯੇਰੂਸ਼ਲਮ ਜਾਣ ਲਈ ਕਿਹਾ ਹੈ ਤੇ ਉਹ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦਾ ਐਲਾਨ ਕਰਦੇ ਹਨ। ਟਰੰਪ ਨੇ ਚੋਣਾਂ ਸਮੇਂ ਯੇਰੂਸ਼ਲਮ ਨੂੰ ਰਾਜਧਾਨੀ ਦੀ ਮਾਨਤਾ ਦੇਣ ਦਾ ਵਾਅਦਾ ਕੀਤਾ ਸੀ।
ਟਰੰਪ ਦੇ ਇਸ ਬਿਆਨ ਤੋਂ ਬਾਅਦ ਯੂਰਪ ਤੇ ਖਾੜੀ ਦੇਸ਼ਾਂ 'ਚ ਹੰਗਾਮਾ ਹੋ ਗਿਆ ਹੈ ਤੇ ਅੱਠ ਦੇਸ਼ਾਂ ਨੇ ਇਸੇ 'ਤੇ ਇਕ ਬੈਠਕ ਬੁਲਾਈ ਹੈ। ਜਰਮਨੀ ਦੀ ਚਾਂਸਲਰ ਐਂਗਲਾ ਮਰਕਲ ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥਰੇਸਾ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਧਾਰਮਕ ਤੌਰ 'ਤੇ ਯੇਰੂਸ਼ਲਮ ਯਹੂਦੀ, ਮੁਸਲਮਾਨ ਤੇ ਈਸਾਈ ਧਰਮ ਦੇ ਲੋਕਾਂ ਲਈ ਬੇਹੱਦ ਮਹੱਤਵਪੂਰਨ ਹੈ। ਇਸ ਵਿੱਚ ਸਥਿਤ ਅਲ ਅਕਸਾ ਮਸਜਿਦ ਨੂੰ ਮੁਸਲਮਾਨ ਬੇਹੱਦ ਪਵਿੱਤਰ ਮੰਨਦੇ ਹਨ। ਈਸਾਈਆਂ ਦਾ ਮੰਨਣਾ ਹੈ ਕਿ ਈਸਾ ਮਸੀਹ ਨੂੰ ਇੱਥੇ ਹੀ ਸੂਲੀ 'ਤੇ ਚੜ੍ਹਾਇਆ ਗਿਆ ਸੀ ਤੇ ਯਹੂਦੀ ਇਸ ਨੂੰ ਆਪਣਾ ਪਵਿੱਤਰ ਸਥਾਨ ਮੰਨਦੇ ਹਨ।

125 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper