5 ਪਾਕਿਸਤਾਨੀ ਬੱਚਿਆਂ ਨੂੰ ਮੈਡੀਕਲ ਵੀਜ਼ੇ ਦਿੱਤੇ : ਸੁਸ਼ਮਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 10 ਸਾਲ ਦੇ ਇੱਕ ਬੱਚੇ ਸਮੇਤ 5 ਪਾਕਿਸਤਾਨੀ ਬੱਚਿਆ ਨੂੰ ਭਾਰਤ 'ਚ ਇਲਾਜ ਲਈ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਸੁਸ਼ਮਾ ਨੇ ਸ਼ੁੱਕਰਵਾਰ ਨੂੰ 5 ਪਾਕਿਸਤਾਨੀ ਬੱਚਿਆਂ ਦੇ ਨਾਂਅ ਟਵੀਟ ਕੀਤੇ ਹਨ। ਉਨ੍ਹਾ ਮੈਡੀਕਲ ਵੀਜ਼ੇ ਲਈ ਦੋ ਹੋਰ ਪਾਕਿਸਤਾਨੀਆਂ ਦੀਆਂ ਦਿੱਤੀਆਂ ਅਰਜ਼ੀਆ ਨੂੰ ਪ੍ਰਵਾਨ ਕਰਨ ਦਾ ਐਲਾਨ ਕੀਤਾ ਹੈ। ਸੁਸ਼ਮਾ ਨੇ ਟਵੀਟ ਕਰਕੇ ਦੱਸਿਆ ਕਿ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨਰ ਦੀ ਸਿਫ਼ਾਰਸ਼ 'ਤੇ ਪਾਕਿਸਤਾਨੀ ਬੱਚਿਆਂ ਨੂੰ ਵੀਜੇ ਪ੍ਰਵਾਨ ਕਰ ਲਏ ਹਨ। ਸੁਸ਼ਮਾ ਸਵਰਾਜ ਨੇ ਕਿਹਾ ਕਿ ਮਾਨਵਤਾ ਦੇ ਆਧਾਰ 'ਤੇ ਪਾਕਿਸਤਾਨੀ ਬੱਚਿਆਂ ਨੂੰ ਵੀਜ਼ੇ ਦਿੱਤੇ ਗਏ ਹਨ। ਕੁਝ ਦਿਨ ਪਹਿਲਾ ਹੀ ਵਿਦੇਸ਼ ਮੰਤਰੀ ਨੇ ਇੱਕ ਅਜਿਹੇ ਬੱਚੇ ਦੇ ਮਾਤਾ-ਪਿਤਾ ਨੂੰ ਵੀਜ਼ਾ ਦਿੱਤਾ ਸੀ, ਜਿਸ ਨੂੰ ਇਸ ਸਾਲ 'ਚ ਬੀ ਐੱਸ ਐੱਫ਼ ਨੇ ਹਿਰਾਸਤ 'ਚ ਲਿਆ ਸੀ। ਪਾਕਿਸਤਾਨੀ ਪੱਤਰਕਾਰ ਮੇਹਰ ਤਰਾਰ ਦੀ ਇੱਕ ਪ੍ਰਤੀਕਿਰਿਆ ਨੇ ਸੁਸ਼ਮਾ ਸਵਰਾਜ ਦਾ ਧਿਆਨ ਇਸ ਵੱਲ ਖਿੱਚਿਆ ਸੀ।