ਲਾੜਾ ਬਰਾਤ ਸਮੇਤ ਪਹੁੰਚਾ ਵੋਟ ਪਾਉਣ


ਮੋਗਾ (ਅਮਰਜੀਤ ਬੱਬਰੀ)-ਜ਼ਿਲ੍ਹਾ ਮੋਗਾ ਦੇ ਕਸਬਾ ਧਰਮਕੋਟ 'ਚ ਨਗਰ ਕੌਂਸਲਾਂ ਲਈ ਵੋਟਾਂ ਪੈ ਰਹੀਆਂ ਹਨ। ਧਰਮਕੋਟ ਦੇ ਵਾਰਡ ਨੰਬਰ-7 'ਚ ਇਕ ਲਾੜਾ ਬਰਾਤ ਸਮੇਤ ਵੋਟ ਪਾਉਣ ਪੁੱਜਾ।ਲਾਵਾਂ ਲੈਣ ਤੋਂ ਪਹਿਲਾਂ ਲਾੜੇ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।ਲਾੜੇ ਨੇ ਕਿਹਾ ਕਿ ਮੇਰੇ ਲਈ ਸਭ ਤੋਂ ਪਹਿਲਾਂ ਵੋਟ ਪਾਉਣਾ ਜ਼ਰੂਰੀ ਹੈ, ਜੋ ਕਿ ਮੇਰਾ ਪਹਿਲਾ ਅਧਿਕਾਰ ਹੈ ਤਾਂ ਕਿ ਸਹੀ ਉਮੀਦਵਾਰ ਨੂੰ ਚੁਣਿਆ ਜਾਵੇ।ਲਾੜੇ ਨੇ ਕਿਹਾ ਕਿ ਚੋਣਾਂ ਤੋਂ ਮੈਨੂੰ ਇਹ ਉਮੀਦ ਹੈ ਕਿ ਸਾਡੇ ਵਾਰਡ ਦਾ ਵਿਕਾਸ ਹੋਵੇ ਅਤੇ ਦੇਸ਼ ਤਰੱਕੀ ਕਰੇ। ਇੱਥੇ ਇਹ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵੱਖ-ਵੱਖ ਕਾਰਪੋਰੇਸ਼ਨਾਂ, ਜਿਨ੍ਹਾ ਵਿਚ ਜਲੰਧਰ, ਅੰਮ੍ਰਿਤਸਰ, ਪਟਿਆਲਾ ਸ਼ਾਮਲ ਹਨ ਅਤੇ 29 ਨਗਰ ਕੌਂਸਲਾਂ/ਨਗਰ ਪੰਚਾਇਤ ਦੀਆਂ ਵੋਟਾਂ ਪੈ ਰਹੀਆਂ ਹਨ। ਵੋਟਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈਆਂ।ਵੋਟਾਂ ਦੀ ਗਿਣਤੀ ਵੀ ਅੱਜ ਸ਼ਾਮ ਨੂੰ ਹੀ ਹੋਵੇਗੀ ਅਤੇ ਨਤੀਜੇ ਵੀ ਅੱਜ ਹੀ ਐਲਾਨੇ ਜਾਣਗੇ।