Latest News
ਡਾਕਟਰ ਦਿਆਲ ਨੂੰ ਸਦਮਾ, ਬਹਿਨੋਈ ਦਾ ਦਿਹਾਂਤ

Published on 15 Jan, 2018 12:00 PM.


ਭਲਾਣ/ਨੰਗਲ/ਨੂਰਪੁਰ ਬੇਦੀ (ਹਰਭਜਨ ਢਿੱਲੋਂ/ਸੁਰਜੀਤ ਢੇਰ/ਪਵਨ ਕੁਮਾਰ)
ਸੀ ਪੀ ਆਈ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਡਾ. ਜੋਗਿੰਦਰ ਦਿਆਲ ਨੂੰ ਉਦੋਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾ ਦੇ ਛੋਟੇ ਬਹਿਨੋਈ ਅਜਮੇਰ ਸਿੰਘ ਗਿੱਲ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹਨਾ ਦੇ ਜੱਦੀ ਪਿੰਡ ਨਗਲੀ ਵਿਖੇ ਉਹਨਾ ਦਾ ਅੰਤਮ ਸੰਸਕਾਰ ਅੱਜ ਬਾਅਦ ਦੁਪਹਿਰ 12 ਵਜੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ। ਅਜਮੇਰ ਸਿੰਘ ਆਪਣੇ ਪਿਛੇ ਪਤਨੀ ਤੇ ਦੋ ਲੜਕੇ ਰਣਵੀਰ ਸਿੰਘ (ਰਾਣਾ), ਪ੍ਰੀਤਮਹਿੰਦਰ ਸਿੰਘ (ਬਿੱਟੂ) ਅਤੇ ਇੱਕ ਲੜਕੀ ਕਮਲਜੀਤ ਕੌਰ ਤੇ ਦੋਹਤਰੇ, ਪੋਤਰੇ-ਪੋਤਰੀਆਂ ਨਾਲ ਹਰਿਆ-ਭਰਿਆ ਪਰਵਾਰ ਛੱਡ ਗਏ ਹਨ। ਇਸ ਮੌਕੇ ਸਰਪੰਚ ਸੁਰਜੀਤ ਸਿੰਘ ਢੇਰ, ਗੁਰਦਿਆਲ ਸਿੰਘ ਢੇਰ, ਮਾਸਟਰ ਸੁੱਚਾ ਸਿੰਘ ਖ਼ਟੜਾ ਮਹਿਣ, ਦਵਿੰਦਰ ਸਿੰਘ ਨਗਲੀ, ਕਾਂਗਰਸ ਦੇ ਬਲਾਕ ਪ੍ਰਧਾਨ ਗੁਰਦੇਵ ਚੱਬਾ, ਮਲਕੀਤ ਸਿੰਘ ਪਲਾਸੀ, ਹਿੰਮਤ ਸਿੰਘ, ਜਨਵਾਦੀ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਦਰਸ਼ਨ ਕੌਰ ਪਲਾਸੀ, ਨੂਰਪੁਰ ਬੇਦੀ ਪ੍ਰੱੈਸ ਕਲੱਬ ਦੇ ਪ੍ਰਧਾਨ ਡਾ. ਅਵਿਨਾਸ਼ ਸ਼ਰਮਾ, ਹਰਦੀਪ ਸਿੰਘ ਢੀਂਡਸਾ, ਪਵਨ ਕੁਮਾਰ, ਕੁਲਦੀਪ ਸ਼ਰਮਾ, ਹਰਜੀਤ ਸਿੰਘ ਗਿੱਲ, ਸਤਲੁੱਜ ਪ੍ਰੈੱਸ ਕਲੱਬ ਦੇ ਪ੍ਰਧਾਨ ਮਾਸਟਰ ਮਲਕੀਤ ਸਿੰਘ, ਸੈਕਟਰੀ ਧਰਮਪਾਲ, ਮੀਤ ਪ੍ਰਧਾਨ ਜੁਝਾਰ ਸਿੰਘ ਆਦਿ ਨੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ।

269 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper