Latest News
'84 ਕਤਲੇਆਮ: ਟਾਈਟਲਰ ਮੁੜ ਕਟਹਿਰੇ 'ਚ

Published on 17 Jan, 2018 12:08 PM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਅਦਾਲਤ ਨੇ ਸਿੱਖ ਕਤਲੇਆਮ ਦੇ ਮਾਮਲਿਆਂ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਵਿਰੁੱਧ ਸੁਣਵਾਈ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ।ਟਾਈਟਲਰ ਵਿਰੁੱਧ ਇਹ ਸੁਣਵਾਈ ਬਾਦਲ ਸਿੰਘ, ਠਾਕੁਰ ਸਿੰਘ ਤੇ ਗੁਰਚਰਨ ਸਿੰਘ ਦੇ ਕਤਲ ਮਾਮਲਿਆਂ ਵਿੱਚ ਸ਼ੁਰੂ ਕੀਤੀ ਗਈ ਹੈ।
ਉਕਤ ਤਿੰਨ ਸਿੱਖਾਂ ਨੂੰ 1 ਨਵੰਬਰ, 1984 ਨੂੰ ਉੱਤਰੀ ਦਿੱਲੀ ਦੇ ਗੁਰਦੁਆਰਾ ਪੁਲਬੰਗਸ਼ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਭੜਕੀ ਹਿੰਸਾ ਵਿੱਚ ਕਤਲ ਕਰ ਦਿੱਤਾ ਗਿਆ ਸੀ।ਅਕਤੂਬਰ 2017 ਵਿੱਚ ਦਿੱਲੀ ਅਦਾਲਤ ਨੇ ਇਸ ਕੇਸ ਦੇ ਚਸ਼ਮਦੀਦ ਗਵਾਹ ਅਭਿਸ਼ੇਕ ਵਰਮਾ ਨੂੰ ਝੂਠ ਫੜਨ ਵਾਲੀ ਜਾਂਚ ਯਾਨੀ ਲਾਇ ਡਿਟੈਕਟਰ ਟੈਸਟ ਕਰਵਾਉਣ ਲਈ ਵਕੀਲ ਬੀ.ਐੱਸ. ਜੂਨ ਨੂੰ ਕੋਰਟ ਕਮਿਸ਼ਨਰ ਥਾਪਿਆ ਸੀ।ਵਰਮਾ ਨੇ ਦਿੱਲੀ ਪੁਲਸ ਕੋਲ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਸੀ।
ਵਰਮਾ ਨੂੰ ਈ-ਮੇਲ ਮਿਲੀ ਸੀ ਕਿ ਉਸ ਨੂੰ ਦੇਸ਼ ਭਗਤੀ ਤਿਆਗ ਕੇ ਟਾਈਟਲਰ ਵਿਰੁੱਧ ਗਵਾਹੀ ਲਈ ਪੌਲੀਗ੍ਰਾਫ (ਝੂਠ ਫੜਨ ਵਾਲਾ) ਟੈਸਟ ਤੋਂ ਪਿੱਛੇ ਹਟ ਜਾਣਾ ਚਾਹੀਦਾ ਹੈ, ਨਹੀਂ ਤਾਂ ਉਸ ਨੂੰ ਮੌਤ ਦਾ ਸਾਹਮਣਾ ਕਰਨਾ ਪਵੇਗਾ।ਗਵਾਹ ਵਰਮਾ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਸੀ ਕਿ ਉਸ ਦੀ ਸੁਰੱਖਿਆ ਵਧਾਈ ਜਾਵੇ, ਕਿਉਂਕਿ ਇਹ ਗੰਭੀਰ ਮਸਲਾ ਹੈ ਤੇ ਮੁਲਜ਼ਮ (ਜਗਦੀਸ਼ ਟਾਈਟਲਰ) ਦੇ ਅੰਡਰਵਰਲਡ ਨਾਲ ਸੰਬੰਧ ਹੋਣ ਕਾਰਨ ਇਸ ਧਮਕੀ ਬਾਰੇ ਛੇਤੀ ਐੱਫ.ਆਈ.ਆਰ. ਦਰਜ ਕੀਤੀ ਜਾਵੇ।ਅਭਿਸ਼ੇਕ ਨੇ ਇਲਜ਼ਾਮ ਲਾਏ ਕਿ ਜਦੋਂ ਤੋਂ ਉਸ ਨੇ ਟਾਈਟਲਰ ਵਿਰੁੱਧ ਗਵਾਹੀ ਦੇਣ ਦਾ ਐਲਾਨ ਕੀਤਾ ਹੈ। ਜਗਦੀਸ਼ ਤੇ ਉਸ ਦੇ ਸ਼ੁੱਭ-ਚਿੰਤਕ ਉਸ ਨੂੰ ਲਗਾਤਾਰ ਧਮਕਾਉਂਦੇ ਆ ਰਹੇ ਹਨ।

161 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper