Latest News
ਨਸ਼ਾ ਤਸਕਰੀ ਕੇਸ; ਖਹਿਰਾ ਖਿਲਾਫ ਸੁਪਰੀਮ ਕੋਰਟ ਨੇ 6 ਹਫਤਿਆਂ 'ਚ ਮੰਗਿਆ ਜਵਾਬ
ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਛੇ ਹਫ਼ਤਿਆਂ ਦੇ ਅੰਦਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਵਲ਼ੋਂ ਫ਼ਾਜ਼ਿਲਕਾ ਕੋਰਟ ਵੱਲੋਂ ਕੀਤੇ ਗਏ ਸੰਮਨ ਖ਼ਿਲਾਫ਼ ਪਾਈ ਪਟੀਸ਼ਨ 'ਤੇ ਜਵਾਬ ਦਾਇਰ ਕਰਨ ਨੂੰ ਕਿਹਾ ਹੈ। ਸੁਖਪਾਲ ਖਹਿਰਾ ਨੂੰ ਕੀਤੇ ਸੰਮਨ 'ਤੇ ਸੁਪਰੀਮ ਕੋਰਟ ਉੱਤੇ ਪਿਛਲੇ ਇੱਕ ਦਸੰਬਰ ਨੂੰ ਰੋਕ ਲਗਾ ਦਿੱਤੀ ਸੀ ਤੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਸੀ।
ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਵਾਬ ਦਾਇਰ ਕਰਨ ਦੇ ਦੋ ਹਫ਼ਤੇ ਤੱਕ ਸੁਖਪਾਲ ਖਹਿਰਾ ਆਪਣਾ ਜਵਾਬ ਦੇਣਗੇ। ਫ਼ਾਜ਼ਿਲਕਾ ਕੋਰਟ ਵੱਲੋਂ ਕੀਤੇ ਸੰਮਨ ਨੂੰ ਸੁਖਪਾਲ ਖਹਿਰਾ ਨੇ ਸਿਆਸੀ ਰੰਜਿਸ਼ ਦਾ ਨਾਂਅ ਦਿੱਤਾ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੋਈ ਰਾਹਤ ਨਾ ਮਿਲਣ 'ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਖਹਿਰਾ ਨੂੰ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਫ਼ਾਜ਼ਿਲਕਾ ਕੋਰਟ ਵਿੱਚ ਚੱਲ ਰਹੀ ਨਸ਼ਾ ਤਸਕਰੀ ਮਾਮਲੇ ਦੀ ਸੁਣਵਾਈ ਨੂੰ ਵੀ ਰੋਕ ਦਿੱਤੀ ਸੀ। ਫ਼ਾਜ਼ਿਲਕਾ ਕੋਰਟ ਨੇ ਪਿਛਲੇ ਸਾਲ 31 ਅਕਤੂਬਰ ਨੂੰ 9 ਦੋਸ਼ੀਆਂ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਸਜ਼ਾ ਸੁਣਾਉਣ ਤੋਂ ਬਾਅਦ ਨਵੰਬਰ 30 ਨੂੰ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਖ਼ਿਲਾਫ਼ ਗੈਰ-ਜ਼ਮਾਨਤੀ ਸੰਮਨ ਜਾਰੀ ਕੀਤੇ ਸਨ।

177 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper