ਚਾਹ ਦੀ ਕੇਤਲੀ ਜ਼ਰੀਏ ਹੋ ਰਹੀ ਸੀ ਕਰੋੜਾਂ ਦੀ ਤਸਕਰੀ


ਫਿਰੋਜ਼ਪੁਰ (ਗੁਰਬਚਨ ਸਿੰਘ ਸੋਨੂੰ, ਮਨੋਹਰ ਲਾਲ)
'ਚਾਹ ਦੀ ਕੇਤਲੀ ਨੇ ਕੀਤੀ ਕਰੋੜਾਂ ਦੀ ਤਸਕਰੀ' ਸੁਣਨ 'ਚ ਚਾਹੇ ਇਹ ਅਜੀਬ ਲੱਗ ਰਿਹਾ ਹ,ੈ ਪਰ ਇਸ ਦੀ ਸੱਚਾਈ ਹੈਰਾਨ ਕਰ ਦੇਵੇਗੀ।ਕੌਮਾਂਤਰੀ ਸਰਹੱਦ ਉੱਪਰ ਜ਼ਮੀਨ ਵਿੱਚ ਖੇਤੀ ਦੌਰਾਨ ਚਾਹ ਵਾਲੀ ਕੇਤਲੀ ਦੇ ਥੱਲੇ ਲੁਕੋ ਕੇ ਹੈਰੋਇਨ ਦੀ ਤਸਕਰੀ ਕੀਤੀ ਜਾ ਰਹੀ ਹੈ। ਇਸ ਦਾ ਖੁਲਾਸਾ ਕਾਊਂਟਰ ਇੰਟੈਲੀਜੈਂਸ ਪੁਲਸ ਨੇ ਕੀਤਾ ਹੈ।ਕਾਊਂਟਰ ਇੰਟੈਲੀਜੈਂਸ ਪੁਲਸ ਨੇ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ।ਇਨ੍ਹਾਂ ਭਾਰਤੀ ਤਸਕਰਾਂ ਤੋਂ ਪੁਲਸ ਨੇ 3 ਲੱਖ ਦੀ ਕਰੰਸੀ ਤੇ 310 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇਹ ਤਸਕਰ ਕੌਮਾਂਤਰੀ ਸਰਹੱਦ ਉੱਪਰ ਖੇਤੀ ਦੌਰਾਨ ਚਾਹ ਵਾਲੀ ਕੇਤਲੀ ਦੇ ਥੱਲੇ ਲੁਕੋ ਕੇ ਹੈਰੋਇਨ ਦੀ ਤਸਕਰੀ ਕਰਦੇ ਸੀ।ਇਹ ਧੰਦਾ ਕਦੋਂ ਤੋਂ ਚੱਲ ਰਿਹਾ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਦਰਅਸਲ ਅੱਜ ਪਾਕਿ ਤੋਂ ਆਉਂਦੀ ਹੈਰੋਇਨ ਨੂੰ ਚਾਹ ਦੀ ਕੇਤਲੀ ਥੱਲੇ ਲੁਕੋ ਕੇ ਲਿਆਉਣ ਦੀ ਭਿਣਕ ਪੈਂਦਿਆਂ ਹੀ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਪੁਲਸ ਨੇ ਛਾਪੇਮਾਰੀ ਕਰਕੇ ਦੋ ਤਸਕਰਾਂ ਨੂੰ ਦਬੋਚ ਲਿਆ, ਪਰ ਦੋ ਫਰਾਰ ਹੋ ਗਏ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਰਣਜੀਤ ਤੇ ਗੁਰਦੀਪ ਨਾਮੀ ਤਸਕਰਾਂ ਨੂੰ ਕਾਬੂ ਕੀਤਾ ਗਿਆ, ਜਦੋਂਕਿ ਜ਼ਮੀਨ ਮਾਲਕ ਗਾਂਧੀ ਤੇ ਉਸ ਦਾ ਸਾਥੀ ਫਰਾਰ ਹੋ ਗਏ।ਉਨ੍ਹਾਂ ਕਿਹਾ ਕਿ ਉਕਤ ਤਸਕਰ ਕੌਮਾਂਤਰੀ ਸਰਹੱਦ ਤੋਂ ਹੈਰੋਇਨ ਦੀ ਤਸਕਰੀ ਚਾਹ ਦੀ ਕੇਤਲੀ ਸਹਾਰੇ ਕਰ ਰਹੇ ਸਨ, ਪਰ ਇਸ ਦੀ ਬੀ.ਐੱਸ.ਐੱਫ ਨੂੰ ਕੋਈ ਭਿਣਕ ਨਹੀਂ ਪਈ।
ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਗਾਂਧੀ ਦੀ ਜ਼ਮੀਨ ਭਾਰਤ-ਪਾਕਿ ਕੰਢਿਆਲੀ ਤਾਰ ਤੋਂ ਪਾਰ ਬੀ.ਓ. ਪੀ ਸਾਮੇਕੇ ਦੇ ਗੇਟ ਨੰ: 186/ਐੱਮ ਦੇ ਅੰਦਰ ਹੈ।
ਉਨ੍ਹਾਂ ਦੱਸਿਆ ਕਿ ਉਹ ਖੇਤੀ ਕਰਨ ਦੇ ਬਹਾਨੇ ਤਾਰ ਤੋਂ ਪਾਰ ਜਾਂਦੇ ਸੀ ਅਤੇ ਇੱਕ ਚਾਹ ਵਾਲੀ ਕੇਤਲੀ, ਜਿਸ ਵਿੱਚ ਉਨ੍ਹਾਂ ਹੈਰੋਇਨ ਪਾਉਣ ਲਈ ਜਗ੍ਹਾ ਬਣਾਈ ਹੋਈ ਸੀ, ਜਿਸ ਨੂੰ ਉਹ ਬਲਵਿੰਦਰ ਸਿੰਘ ਉਕਤ ਦੇ ਖੇਤਾਂ ਵਿੱਚ ਲੁਕਾ-ਛੁਪਾ ਕੇ ਰੱਖ ਆਉਂਦੇ ਸਨ ਅਤੇ ਪਾਕਿਸਤਾਨ ਵਾਲੇ ਸਮੱਗਲਰ ਉਸ ਵਿੱਚ ਰਾਤ ਨੂੰ ਹੈਰੋਇਨ ਪਾ ਜਾਂਦੇ ਸਨ ਅਤੇ ਅਗਲੇ ਦਿਨ ਅਸੀਂ ਤਾਰਾਂ ਤੋਂ ਪਾਰ ਖੇਤੀ ਕਰਨ ਦੇ ਬਹਾਨੇ ਹੀ ਜਾਂਦੇ ਸੀ ਅਤੇ ਚਾਹ ਵਾਲੀ ਕੇਤਲੀ ਜਿਸ ਵਿੱਚ ਹੈਰੋਇਨ ਹੁੰਦੀ ਸੀ, ਨੂੰ ਵਾਪਸ ਆਪਣੇ ਨਾਲ ਲੈ ਆਉਂਦੇ ਸੀ ਅਤੇ ਹੈਰੋਇਨ ਅੱਗੇ ਫਿਰੋਜ਼ਪੁਰ ਦੇ ਏਰੀਏ ਵਿੱਚ ਸਪਲਾਈ ਕਰਦੇ ਸੀ। ਕਾÀੂਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਦੋਸ਼ੀ ਰਣਜੀਤ ਸਿੰਘ ਦੀ ਨਿਸ਼ਾਨਦੇਹੀ 'ਤੇ ਉਕਤ ਕੇਤਲੀ ਭਾਰਤ-ਪਾਕਿ ਬਾਰਡਰ ਦੇ ਕੋਲ ਕੰਡਿਆਲੀ ਤਾਰ ਤੋਂ ਪਾਰ ਬਲਵਿੰਦਰ ਸਿੰਘ ਉਰਫ ਗਾਂਧੀ ਦੇ ਖੇਤਾਂ ਵਿੱਚਂੋ ਬਰਾਮਦ ਕੀਤੀ ਹੈ। ਦੋਸ਼ੀਆਂ ਪਾਸਂੋ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।