ਕਾਲੇ ਕਾਨੂੰਨਾਂ ਵਿਰੁੱਧ ਰੋਸ ਭਰਪੂਰ ਵਿਸ਼ਾਲ ਮੁਜ਼ਾਹਰਾ


ਲੁਧਿਆਣਾ (ਸਤੀਸ਼ ਸਚਦੇਵਾ/ਗੁਰਮੇਲ ਮੈਲਡੇ)
ਧਰਨੇ-ਮੁਜ਼ਾਹਰਿਆਂ 'ਤੇ ਰੋਕ ਅਤੇ ਕਾਲੇ ਕਾਨੂੰਨਾਂ ਖਿਲਾਫ਼ ਜਮਹੂਰੀ ਜਨਤਕ ਜਥੇਬੰਦੀਆਂ ਨੇ ਡੀ ਸੀ ਲੁਧਿਆਣਾ ਦਫਤਰ ਅੱਗੇ ਕੀਤਾ ਰੋਹ ਭਰਪੂਰ ਮੁਜ਼ਾਹਰਾ ਅੱਜ ਲੁਧਿਆਣਾ ਜ਼ਿਲ੍ਹੇ ਦੀਆਂ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਬੁੱਧੀਜੀਵੀਆਂ, ਜਮਹੂਰੀ ਕਾਰਕੁੰਨਾਂ ਦੀਆਂ 70 ਤੋਂ ਵਧੇਰੇ ਜਨਤਕ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਕਾਲੇ ਕਾਨੂੰਨਾਂ ਰਾਹੀਂ ਲੋਕਾਂ ਦੀ ਹੱਕੀ ਆਵਾਜ਼ ਕੁਚਲਣ ਖਿਲਾਫ਼ ਰੋਸ ਭਰਪੂਰ ਵਿਸ਼ਾਲ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਤੋਂ ਡੀ ਸੀ ਦਫਤਰ ਤੱਕ ਪੈਦਲ ਮਾਰਚ ਵੀ ਕੀਤਾ ਗਿਆ। ਜਥੇਬੰਦੀਆਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਾਰਾ 144 ਲਾ ਕੇ ਧਰਨੇ- ਮੁਜ਼ਾਹਰਿਆਂ 'ਤੇ ਅਣਮਿੱਥੇ ਸਮੇਂ ਲਈ ਲਾਈ ਰੋਕ ਤੁਰੰਤ ਰੱਦ ਕੀਤੀ ਜਾਵੇ। ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨ “ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ ਅਤੇ ਪ੍ਰਸਤਾਵਿਤ ਕਾਲੇ ਕਾਨੂੰਨ ਪਕੋਕਾ) ਵੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਐਲਾਨ ਕੀਤਾ ਕਿ ਜੇਕਰ ਇਹ ਤਾਨਾਸ਼ਾਹ ਫਰਮਾਨ ਤੇ ਕਾਲੇ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਲੁਧਿਆਣਾ ਪ੍ਰਸ਼ਾਸਨ ਤੇ ਸਰਕਾਰ ਨੂੰ ਹੋਰ ਤਿੱਖੇ ਲੋਕ ਸੰਘਰਸ਼ਾਂ ਨਾਲ ਜਵਾਬ ਦਿੱਤਾ ਜਾਵੇਗਾ।
ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਲੁਧਿਆਣਾ ਪ੍ਰਸ਼ਾਸਨ ਦਾ ਪੱਕੇ ਤੌਰ 'ਤੇ ਧਾਰਾ 144 ਲਾਉਣ ਦਾ ਫੁਰਮਾਨ ਨਾ ਸਿਰਫ ਗੈਰ ਜਮਹੂਰੀ ਹੈ, ਨਾਗਰਿਕ ਆਜ਼ਾਦੀਆਂ ਕੁਚਲਣ ਵਾਲਾ ਹੈ, ਸਗੋਂ ਗੈਰ-ਕਾਨੂੰਨੀ, ਗੈਰ-ਸੰਵਿਧਾਨਕ ਵੀ ਹੈ, ਲੁਧਿਆਣਾ ਜ਼ਿਲ੍ਹੇ ਵਿੱਚ ਅਜਿਹੇ ਕੋਈ ਖਤਰਾ ਭਰਪੂਰ ਐਮਰਜੈਂਸੀ ਵਾਲੇ ਹਾਲਾਤ ਨਹੀਂ ਹਨ ਕਿ ਇਸ ਦੀ ਵਰਤੋਂ ਦੀ ਲੋੜ ਪਵੇ। ਧਾਰਾ 144 ਨਿਸ਼ਚਤ (ਵੱਧ ਤੋਂ ਵੱਧ ਦੋ ਮਹੀਨੇ) ਲਈ ਹੀ ਲਾਈ ਜਾ ਸਕਦੀ ਹੈ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਕਾਲੇ ਕਾਨੂੰਨਾਂ ਰਾਹੀਂ ਲੋਕਾਂ ਦੇ ਜਮਹੂਰੀ ਹੱਕਾਂ, ਨਾਗਰਿਕ ਆਜ਼ਾਦੀਆਂ ਨੂੰ ਕੁਚਲਣ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ।ਦੇਸ਼ ਦੇ ਸਰਮਾਏਦਾਰਾਂ-ਸਾਮਰਾਜੀ ਹਾਕਮਾਂ ਵੱਲੋਂ ਲੋਕਾਂ ਖਿਲਾਫ਼ ਤਿੱਖਾ ਆਰਥਿਕ ਹਮਲਾ ਵਿੱਢਿਆ ਹੋਇਆ ਹੈ, ਅਮੀਰੀ-ਗਰੀਬੀ ਦਾ ਪਾੜਾ ਬੇਹੱਦ ਤਿੱਖਾ ਹੋ ਚੁੱਕਾ ਹੈ। ਮਹਿੰਗਾਈ, ਬੇਰੁਜ਼ਗਾਰੀ, ਤੰਗ ਬਦਹਾਲੀ, ਗੁੰਡਾਗਰਦੀ, ਔਰਤਾਂ, ਦਲਿਤਾਂ ਤੇ ਘੱਟ ਗਿਣਤੀਆਂ 'ਤੇ ਜ਼ੁਲਮ ਵਧਦੇ ਜਾ ਰਹੇ ਹਨ, ਇਸ ਕਾਰਨ ਲੋਕਾਂ ਵਿੱਚ ਤਿੱਖਾ ਰੋਸ ਹੈ। ਲੋਕ ਸੰਘਰਸ਼ਾਂ ਤੋਂ ਘਬਰਾਏ ਹਾਕਮ ਕਾਲੇ ਕਾਨੂੰਨਾਂ, ਜਬਰ-ਜ਼ੁਲਮ ਰਾਹੀਂ ਲੋਕਾਂ ਦੀ ਹੱਕੀ ਆਵਾਜ਼ ਕੁਚਲਣ ਦਾ ਭਰਮ ਪਾਲ ਰਹੇ ਹਨ, ਪਰ ਲੋਕ ਇਹਨਾਂ ਕਾਲੇ ਕਾਨੂੰਨਾਂ, ਤਾਨਾਸ਼ਾਹ ਫੁਰਮਾਨਾਂ ਤੋਂ ਘਬਰਾ ਕੇ ਪਿੱਛੇ ਨਹੀਂ ਹਟਣ ਲੱਗੇ, ਤਾਨਾਸ਼ਾਹ ਫਰਮਾਨ, ਕਾਲੇ ਕਾਨੂੰਨ ਹਾਕਮਾਂ ਦੀ ਮਜ਼ਬੂਤੀ ਦਾ ਨਹੀਂ ਸਗੋਂ ਕਮਜ਼ੋਰੀ ਦਾ ਸੂਚਕ ਹਨ, ਲੋਕ ਨਾ ਸਿਰਫ ਆਪਣੇ ਆਰਥਿਕ, ਸਿਆਸੀ, ਸਮਾਜਿਕ ਹੱਕਾਂ ਲਈ ਸੰਘਰਸ਼ ਦੇ ਮੈਦਾਨ ਵਿੱਚ ਡਟੇ ਰਹਿਣਗੇ, ਸਗੋਂ ਇਹਨਾਂ ਜਾਬਰ ਫਰਮਾਨਾਂ, ਕਾਲੇ ਕਾਨੂੰਨਾਂ ਨੂੰ ਵੀ ਵਾਪਸ ਕਰਵਾ ਕੇ ਰਹਿਣਗੇ।ਅੱਜ ਦੇ ਰੋਸ ਮੁਜ਼ਾਹਰੇ ਵਿਚ ਜਮਹੂਰੀ ਅਧਿਕਾਰ ਸਭਾ, ਬਿਗਲ ਮਜ਼ਦੂਰ ਦਸਤਾ, ਇਨਕਲਾਬੀ ਕੇਂਦਰ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ, ਏਟਕ, ਸੀ ਆਈ ਟੀ.ਯੂ (ਸੀਟੂ) ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ, (ਏਕਤਾ ਉਗਰਾਹਾਂ), ਇਨਕਲਾਬੀ ਲੋਕ ਮੋਰਚਾ, ਕਾਮਾ ਗਾਟਾਮਾਰੂ ਯਾਦਗਾਰੀ ਕਮੇਟੀ, ਪੀਪਲਜ਼ ਮੀਡੀਆ ਲਿੰਕ, ਤਰਕਸ਼ੀਲ ਸੁਸਾਇਟੀ, ਨੌਜਵਾਨ ਭਾਰਤ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੀ ਐੱਸ ਯੂ, ਬੀ ਕੇ ਯੂ ਡਕੌਂਦਾ, ਆਂਗਣਵਾੜੀ ਮੁਲਾਜ਼ਮ ਯੂਨੀਅਨ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਲਾਲ ਝੰਡਾ ਬਜਾਜਸੰਨਜ਼ ਮਜ਼ਦੂਰ ਯੂਨੀਅਨ, ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ, ਪੇਂਡੂ ਯੂਨੀਅਨ ਮਸ਼ਾਲ, ਸੀ.ਟੀ.ਯੂ ਪੰਜਾਬ, ਸਫਾਈ ਲੇਬਰ ਯੂਨੀਅਨ, ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ, ਰੇਹੜੀ ਫੜ੍ਹੀ ਫੈਡਰੇਸ਼ਨ, ਮਜ਼ਦੂਰ ਅਧਿਕਾਰ ਸੰਘਰਸ਼ ਅਭਿਆਨ, ਬੀ ਕੇ ਐੱਮ ਯੂ ਇੰਟਕ, ਪੰਜਾਬ ਖੇਤ ਮਜ਼ਦੂਰ ਸਭਾ, ਇਨਕਲਾਬੀ ਵਿਦਿਆਰਥੀ ਨੌਜਵਾਨ ਮੰਚ, ਲੋਕ ਮੰਚ ਪੰਜਾਬ, ਹੌਜ਼ਰੀ ਮਜ਼ਦੂਰ ਯੂਨੀਅਨ ਏਟਕ, ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ ਆਜ਼ਾਦ, ਕਿਸਾਨ ਮੰਚ ਪੰਜਾਬ, ਪੰਜਾਬ ਲੋਕ ਸੱਭਿਆਚਾਰ ਮੰਚ, ਮਿਉਂਸਪਲ ਵਰਕਰਜ਼ ਯੂਨੀਅਨ ਏਟਕ, ਦਿਹਾਤੀ ਮਜ਼ਦੂਰ ਸਭਾ, ਡੀ ਵਾਈ ਐੱਫ ਆਈ, ਮਨਰੇਗਾ ਯੂਨੀਅਨ, ਗੌਰਮਿੰਟ ਟੀਚਰਜ਼ ਯੂਨੀਅਨ, ਰੇਲਵੇ ਪੈਨਸ਼ਨਰਜ਼ ਐਸੋਸੀਏਸ਼ਨ, ਡਿਸਪੋਜਲ ਵਰਕਰਜ਼ ਯੂਨੀਅਨ, ਨਰੇਗਾ ਮਜ਼ਦੂਰ ਯੂਨੀਅਨ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ, ਮਹਾਂ ਸਭਾ ਲੁਧਿਆਣਾ, ਪੰਜਾਬ ਰੋਡ ਮੋਟਰ ਟਰਾਂਸਪੋਰਟ ਵਰਕਰਜ਼ ਯੂਨੀਅਨ, ਲੋਕ ਏਕਤਾ ਸੰਗਠਨ, ਡੀ ਟੀ ਐੱਫ, ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ, ਕੰਸਟਰਕਸ਼ਨ ਵਰਕਰਜ਼ ਯੂਨੀਅਨ ਏਟਕ, ਭਾਰਤੀ ਖੇਤ ਮਜ਼ਦੂਰ ਯੂਨੀਅਨ, ਪੰਜਾਬ ਪੱਲੇਦਾਰ ਵਰਕਰਜ਼ ਯੂਨੀਅਨ, ਇਸਤਰੀ ਮਜ਼ਦੂਰ ਸੰਗਠਨ, ਐੱਫ ਸੀ ਆਈ ਪੱਲੇਦਾਰ ਵਰਕਰਜ਼ ਯੂ, ਕਬਾੜੀ ਐਸੋ., ਆਟੋ ਰਿਕਸ਼ਾ ਯੂਨੀਅਨ, ਪੀ ਆਰ ਟੀ ਸੀ, ਟੀ ਐੱਸ ਯੂ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ, ਲਾਲ ਝੰਡਾ ਹੌਜ਼ਰੀ ਮਜ਼ਦੂਰ ਯੂਨੀਅਨ, ਲਾਲ ਝੰਡਾ ਟੈਕਸਟਾਈਲ, ਈਕੋਟੈਕ ਮਜ਼ਦੂਰ ਯੂਨੀਅਨ, ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਲਾਲ ਝੰਡਾ ਮਿੰਨੀ ਹੈਂਡਲ ਵਰਕਰਜ਼ ਯੂਨੀਅਨ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ, ਡੈਮੋ ਮੁਲਾਜ਼ਮ ਫੈਡ. ਪੰਜਾਬ, ਪੀ ਸੀ ਐੱਮ ਐੱਸ ਆਰ ਯੂਨੀਅਨ, ਆਲ ਇਂਡੀਆ ਕਿਸਮ ਫੈਡਰੇਸ਼ਨ ਪੰਜਾਬ, ਬੀ ਐੱਸ ਐੱਨ ਐੱਲ ਯੂਨੀਅਨ ਆਦਿ ਜਥੇਬੰਦੀਆਂ ਸ਼ਾਮਲ ਸਨ। ਮੁਜ਼ਾਹਰੇ ਨੂੰ ਪ੍ਰੋਫੈਸਰ ਜਗਮੋਹਨ ਸਿੰਘ, ਡੀ ਪੀ ਮੌੜ, ਰਾਜਵਿੰਦਰ, ਤਰਸੇਮ ਜੋਧਾਂ, ਕਰਮਜੀਤ ਕੋਟਕਪੂਰਾ, ਕੰਵਲਜੀਤ ਖੰਨਾ, ਏਟਕ ਪੰਜਾਬ ਦੇ ਪ੍ਰਧਾਨ ਸਾਥੀ ਬੰਤ ਬਰਾੜ, ਜਗਦੀਸ਼ ਚੰਦ, ਰਘੁਬੀਰ ਸਿੰਘ, ਹਰਜਿੰਦਰ ਸਿੰਘ, ਵਿਜੈ ਨਰਾਇਣ, ਜਸਦੇਵ ਲਲਤੋ, ਪੰਜਾਬ ਖੇਤ ਮਜ਼ਦੂਰ ਗੁਲਜ਼ਾਰ ਗੋਰੀਆ ਤੇ ਸੁਭਾਸ਼ ਰਾਣੀ ਆਗੂਆਂ ਨੇ ਸੰਬੋਧਨ ਕੀਤਾ ।