Latest News
3 ਦੇਸ਼ਾਂ ਦੇ ਦੌਰੇ ਮਗਰੋਂ ਮੋਦੀ ਵਤਨ ਪਰਤੇ

Published on 12 Feb, 2018 11:43 AM.


ਓਮਾਨ/ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ ਖਤਮ ਕਰ ਕੇ ਭਾਰਤ ਪਹੁੰਚ ਗਏ ਹਨ।ਮੋਦੀ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਸੋਮਵਾਰ ਦੀ ਸ਼ਾਮ ਨੂੰ ਦਿੱਲੀ ਦੇ ਪਾਲਮ ਹਵਾਈ ਅੱਡੇ ਪੁੱਜੇ।ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਦਾ ਸੁਆਗਤ ਕੀਤਾ।ਮੋਦੀ ਜੌਰਡਨ, ਫਲਸਤੀਨ ਅਤੇ ਯੂ. ਏ. ਈ. ਦੀ 4 ਦਿਨਾ ਯਾਤਰਾ 'ਤੇ ਗਏ ਸਨ।ਆਪਣੀ ਯਾਤਰਾ ਦੇ ਆਖਰੀ ਪੜਾਅ ਵਿਚ ਓਮਾਨ ਵਿਚ ਮੋਦੀ ਨੇ ਦੋ ਦਿਨ ਬਤੀਤ ਕੀਤੇ।
ਓਮਾਨ ਦੀ ਯਾਤਰਾ ਦੌਰਾਨ ਮੋਦੀ ਕਈ ਸਾਲ ਪੁਰਾਣੇ ਸ਼ਿਵ ਮੰਦਰ ਪੁੱਜੇ, ਜਿੱਥੇ ਉਨ੍ਹਾਂ ਨੇ ਪੂਜਾ ਕੀਤੀ।ਇਸ ਤੋਂ ਬਾਅਦ ਉਹ ਇੱਥੋਂ ਦੀ ਇਕ ਮਸਜਿਦ ਵੀ ਗਏ।ਪੀ. ਐੱਮ. ਮੋਦੀ ਨੂੰ ਆਪਣੇ ਦਰਮਿਆਨ ਦੇਖ ਕੇ ਭਾਰਤੀ ਭਾਈਚਾਰੇ ਵਿਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਲੋਕ ਉਨ੍ਹਾਂ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।ਮੋਦੀ ਨੇ ਉਨ੍ਹਾਂ ਨੂੰ ਨਰਾਜ਼ ਨਹੀਂ ਕੀਤਾ, ਸਗੋਂ ਹੱਥ ਹਿਲਾ ਕੇ ਸ਼ੁੱਭ ਕਾਮਨਾਵਾਂ ਦਿੱਤੀਆਂ।ਇਸ ਤੋਂ ਪਹਿਲਾਂ ਮੋਦੀ ਨੇ ਆਬੂਧਾਬੀ ਵਿਚ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ, ਜੋ ਯੂ. ਏ. ਈ. ਦਾ ਪਹਿਲਾ ਹਿੰਦੂ ਮੰਦਰ ਹੋਵੇਗਾ।ਓਮਾਨ ਦੇ ਮਸਕਟ ਦੇ ਸਟੇਡੀਅਮ ਵਿਚ ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਸਕਟ ਵਿਚ 125 ਸਾਲ ਪੁਰਾਣੇ ਸ਼ਿਵ ਮੰਦਰ ਵਿਚ ਪੂਜਾ ਅਰਚਨਾ ਕੀਤੀ, ਜਿਸ ਤੋਂ ਬਾਅਦ ਪੀ. ਐੱਮ ਨੇ ਆਪਣੇ ਟਵੀਟ ਵਿਚ ਕਿਹਾ, 'ਮਸਕਟ ਦੇ ਸ਼ਿਵ ਮੰਦਰ ਵਿਚ ਪੂਜਾ ਕਰਕੇ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।' ਇਹ ਇਸ ਖੇਤਰ ਦਾ ਸਭ ਤੋਂ ਪੁਰਾਣਾ ਮੰਦਰ ਹੈ। ਇਹ ਮੰਦਰ ਮਾਤਰਾਹ ਇਲਾਕੇ ਵਿਚ ਸਥਿਤ ਹੈ। ਇਸ ਮੰਦਰ ਦਾ ਨਿਰਮਾਣ ਗੁਜਰਾਤ ਦੇ ਵਪਾਰੀ ਭਾਈਚਾਰੇ ਨੇ 125 ਸਾਲ ਪਹਿਲਾਂ ਕੀਤਾ ਸੀ ਅਤੇ ਸਾਲ 1999 ਵਿਚ ਮੁਰੰਮਤ ਅਤੇ ਨਵੀਨੀਕਰਨ ਕੀਤਾ ਗਿਆ। ਮੰਦਰ ਵਿਚ 3 ਦੇਵਤਾ ਸ੍ਰੀ ਆਦਿ ਮੋਤੀਸ਼ਵਰ ਮਹਾਂਦੇਵ, ਸ੍ਰੀ ਮੋਤੀਸ਼ਵਰ ਮਹਾਂਦੇਵ ਅਤੇ ਹਨੁੰਮਾਨ ਦੀ ਮੂਰਤੀ ਹੈ।

230 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper