ਪਾਲ ਦੇ ਫੌਜੀ ਦਿਵਸ 'ਚ ਸ਼ਾਮਲ ਹੋਣ ਲਈ ਕਾਠਮੰਡੂ ਪੁੱਜੇ ਜਨਰਲ ਰਾਵਤ


ਕਾਠਮੰਡੂ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇਪਾਲ ਦੀ ਰਾਜਧਾਨੀ ਕਾਠਮੰਡੂ ਪਹੁੰਚ ਚੁੱਕੇ ਹਨ। ਮੰਗਲਵਾਰ ਨੂੰ ਮਨਾਏ ਜਾਣ ਵਾਲੇ ਨੇਪਾਲ ਦੇ ਫੌਜ ਦਿਵਸ ਵਿਚ ਸ਼ਾਮਲ ਹੋਣ ਲਈ ਜਨਰਲ ਰਾਵਤ ਸੋਮਵਾਰ ਨੂੰ ਕਾਠਮੰਡੂ ਪਹੁੰਚੇ। ਸ਼ਿਵਰਾਤਰੀ ਦੇ ਦਿਨ ਫੌਜ ਦਿਵਸ ਮਨਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਨੇਪਾਲ ਦੇ ਰਾਸ਼ਟਰ ਦੇ ਏਕੀਕਰਨ ਦੀ 250ਵੀਂ ਵਰ੍ਹੇਗੰਢ ਮਨਾਈ ਜਾਵੇਗੀ, ਜਿਸ ਨੂੰ ਮਰਹੂਮ ਰਾਜਾ ਪ੍ਰਿਥਵੀ ਨਰਾਇਣ ਸ਼ਾਹ ਨੇ ਸ਼ੁਰੂ ਕੀਤਾ ਸੀ। ਨੇਪਾਲੀ ਹਮ-ਰੁਤਬਾ ਰਾਜਿੰਦਰ ਛੇਤਰੀ ਦੇ ਸੱਦੇ 'ਤੇ ਜਨਰਲ ਰਾਵਤ 3 ਦਿਨਾ ਦੌਰੇ 'ਤੇ ਕਾਠਮੰਡੂ ਯਾਤਰਾ 'ਤੇ ਪਹੁੰਚੇ ਹਨ। ਉਹ ਕਾਠਮੰਡੂ ਦੇ ਟੁੰਡੀਖੇਲ ਪਲੇਅ ਗਰਾਊਂਡ ਵਿਚ ਨੇਪਾਲ ਆਰਮੀ ਡੇਅ 'ਤੇ ਆਯੋਜਿਤ ਪਰੇਡ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਣਗੇ।