ਮੋਦੀ ਤੇ ਮੈਕਰੋਂ ਵੱਲੋਂ ਸੂਰਜੀ ਊਰਜਾ ਪ੍ਰਾਜੈਕਟ ਦਾ ਉਦਘਾਟਨ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਮਿਲ ਕੇ ਯੂ ਪੀ ਦੇ ਮੀਰਜਾਪੁਰ ਵਿੱਚ 100 ਮੈਗਾਵਾਟ ਸਮਰੱਥਾ ਦੇ ਸੋਲਰ ਪਾਵਰ ਪਲਾਂਟ ਲੋਕਾਂ ਨੂੰ ਅਰਪਣ ਕੀਤਾ। 155 ਹੈਕਟੇਅਰ ਵਿੱਚ ਫੈਲਿਆ ਇਹ ਯੂ ਪੀ ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ ਹੈ। ਯੂ ਪੀ ਦੇ ਇਸ ਸਭ ਤੋਂ ਵੱਡੇ ਸੋਲਰ ਪਾਵਰ ਪਲਾਂਟ ਵਿੱਚ ਲੱਗਭੱਗ 1 ਲੱਖ 19 ਹਜ਼ਾਰ ਸੋਲਰ ਪੈਨਲ ਲੱਗੇ ਹਨ। ਇਸ ਦਾ ਨਿਰਮਾਣ ਫਰਾਂਸ ਦੀ ਕੰਪਨੀ (ਐਨਗੀ) ਦੁਆਰਾ ਲੱਗਭੱਗ 500 ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।
ਇਸ ਪ੍ਰਾਜੈਕਟ ਵਿੱਚ ਹਰ ਸਾਲ 15.6 ਕਰੋੜ ਯੂਨਿਟ ਅਤੇ ਹਰ ਮਹੀਨੇ ਇੱਕ ਕਰੋੜ 30 ਲੱਖ ਯੂਨਿਟ ਬਿਜਲੀ ਪੈਦਾ ਹੋਵੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਇੰਟਰਨੈਸ਼ਨਲ ਸੋਲਰ ਅਲਾਇੰਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤ ਨੇ ਦੁਨੀਆ ਦਾ ਸਭ ਤੋਂ ਵੱਡਾ ਨਵਿਆਉਣਯੋਗ ਐਨਰਜੀ ਪ੍ਰੋਗਰਾਮ ਸ਼ੁਰੂ ਕੀਤਾ ਹੈ। ਭਾਰਤ ਵਿੱਚ ਨਵਿਆਉਣਯੋਗ ਐਨਰਜੀ ਦੀ ਮੌਜੂਦਾ ਸਥਿਤੀ ਅਤੇ ਉਸ ਨੂੰ ਵਧਾਉਣ ਦੀ ਪੀ ਐੱਮ ਮੋਦੀ ਨੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚੋਂ ਮੋਦੀ ਦੀ ਅਗਵਾਈ ਵਿੱਚ ਭਾਰਤ ਆਪਣੀ ਨਵਿਆਉਣਯੋਗ ਐਨਰਜੀ ਸਮਰੱਥਾ ਨੂੰ ਤੇਜ਼ੀ ਨਾਲ ਵਧਾਉਣ ਦੀ ਕੋਸ਼ਿਸ਼ ਵਿੱਚ ਹੈ। ਇੰਟਰਨੈਸ਼ਨਲ ਸੋਲਰ ਅਲਾਇੰਸ ਸੰਮੇਲਨ ਦਾ ਉਦੇਸ਼ ਮੌਸਮੀ ਬਦਲਾਅ ਦਾ ਨਵਿਆਉਣਯੋਗ ਬੈਨਰ ਊਰਜਾ ਦੀ ਘੱਟ ਲਾਗਤ ਵਾਲੇ ਸਾਧਨਾਂ ਨਾਲ ਮੁਕਾਬਲਾ ਕਰਨ ਦੇ ਨਾਲ ਹੀ ਵਿਕਾਸਸ਼ੀਲ ਦੇਸ਼ਾਂ ਵਿੱਚ ਇੱਕ ਅਹਿਮ ਭੂਮਿਕਾ ਹਾਸਿਲ ਕਰਨਾ ਭਾਰਤ ਦੀ ਕੋਸ਼ਿਸ਼ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਇਸ ਪਹਿਲ ਨਾਲ ਦੁਨੀਆ ਦੇ 121 ਦੇਸ਼ਾਂ ਨੇ ਯੋਗਦਾਨ ਦਿੱਤਾ। ਅਮਰੀਕਾ ਅਤੇ ਚੀਨ ਦੀ ਵੀ ਆਈ ਐੱਸ ਏ (ਇੰਟਰਨੈਸ਼ਨਲ ਸੋਲਰ ਅਲਾਇੰਸ) ਵਿੱਚ ਦਿਲਚਸਪੀ ਹੈ, ਇਸ ਤਹਿਤ 2022 ਤੱਕ ਨਵਿਆਉਣਯੋਗ ਸੋਮਿਆਂ ਤੋਂ 175 ਗੀਗਾਵਾਟ ਬਿਜਲੀ ਪੈਦਾ ਕਰਨ ਦਾ ਉਦੇਸ਼ ਹੈ। ਇਸ ਵਿੱਚ ਸੋਲਰ ਐਨਰਜੀ ਦੀ ਹਿੱਸੇਦਾਰੀ 100 ਗੀਗਾਵਾਟ ਹੋਵੇਗੀ।
ਫਰਾਂਸ ਦੇ ਰਾਸ਼ਟਰਪਤੀ ਨਾਲ ਆਪਣੇ ਇੱਕ ਦਿਨਾ ਫੇਰੀ 'ਤੇ ਵਾਰਾਨਸੀ ਪਹੁੰਚੇ ਪੀ ਐੱਮ ਮੋਦੀ ਨੇ ਆਪਣੇ ਸੰਸਦੀ ਖੇਤਰ ਨੂੰ ਇੱਕ ਨਵੀਂ ਟਰੇਨ ਦਾ ਤੋਹਫਾ ਦਿੱਤਾ ਹੈ। ਵਾਰਾਨਸੀ ਦੇ ਇੱਕ ਰੇਲਵੇ ਸਟੇਸ਼ਨ ਤੋਂ ਪਟਨਾ ਵਿਚਕਾਰ ਚੱਲਣ ਵਾਲੀ ਇਸ ਟਰੇਨ ਨੂੰ ਰਵਾਨਾ ਕਰਨ ਤੋਂ ਬਾਅਦ ਪੀ ਐੱਮ ਮੋਦੀ ਨੇ ਜਨ ਸਭਾ ਨੂੰ ਸੰਬੋਧਨ ਕੀਤਾ।
ਵਾਰਾਨਸੀ ਤੋਂ ਚਲਾਈ ਗਈ ਇਸ ਨਵੀਂ ਟਰੇਨ ਬਾਰੇ ਦੱਸਦਿਆਂ ਪੀ ਐੱਮ ਮੋਦੀ ਨੇ ਕਿਹਾ ਕਿ ਇਹ ਟਰੇਨ ਵਾਰਾਨਸੀ ਤੋਂ ਸਵੇਰੇ 6 ਵਜੇ ਚੱਲ ਕੇ 10 ਵਜੇ ਪਟਨਾ ਪਹੁੰਚੇਗੀ। ਵਾਪਸੀ ਦਾ ਸਮਾਂ ਸ਼ਾਮ 5 ਵਜੇ ਪਟਨਾ ਤੋਂ ਚੱਲ ਕੇ ਰਾਤ 10 ਵਜੇ ਵਾਰਾਨਸੀ ਪਹੁੰਚੇਗੀ। ਸਵੱਛਤਾ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਵਾਰਾਨਸੀ ਵਿੱਚ ਇੱਕ 600 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਹੈ।