Latest News
ਕੇਜਰੀ ਵੱਲੋਂ ਮੁਆਫੀ 'ਤੇ ਮੁਆਫੀ
ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅਦਾਲਤ ਦੇ ਰਾਜ਼ੀਨਾਮੇ ਵਾਲੇ ਸਮਝੌਤੇ ਦੇ ਆਫਰ ਨੂੰ ਠੁਕਰਾ ਚੁੱਕੇ ਅਰਵਿੰਦ ਕੇਜਰੀਵਾਲ ਨੂੰ ਆਖਰਕਾਰ ਸਾਢੇ ਤਿੰਨ ਸਾਲ ਬਾਅਦ ਉਸੇ ਨਸੀਹਤ 'ਤੇ ਅਮਲ ਕਰਨਾ ਪਿਆ। ਕਦੀ ਆਪਣੇ ਕੋਲ ਦਸਤਾਵੇਜ਼ੀ ਸਬੂਤ ਹੋਣ ਅਤੇ ਆਖਰੀ ਦਮ ਤੱਕ ਮੁਕੱਦਮਾ ਲੜਨ ਦੀ ਗੱਲ ਕਹਿਣ ਵਾਲੇ ਕੇਜਰੀਵਾਲ ਨੇ ਹੁਣ ਮਾਫੀ ਮੰਗ ਕੇ ਮਾਮਲਾ ਸੁਲਝਾਉਣ ਵਿੱਚ ਭਲਾਈ ਸਮਝੀ। ਗਡਕਰੀ ਅਤੇ ਕੇਜਰੀਵਾਲ ਦੀ ਕਾਨੂੰਨੀ ਲੜਾਈ ਦੀ ਨੀਂਹ 30 ਜੂਨ 2014 ਨੂੰ ਰੱਖੀ ਗਈ। ਜਦੋਂ ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਸਾਹਮਣੇ ਦੇਸ਼ ਦੇ ਭ੍ਰਿਸ਼ਟ ਨੇਤਾਵਾਂ ਦੀ ਸੂਚੀ ਜਾਰੀ ਕੀਤੀ ਸੀ। ਇਸ ਵਿੱਚ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਨਿਤਿਨ ਗਡਕਰੀ ਦਾ ਨਾਂਅ ਦਰਜ ਕੀਤਾ ਸੀ। ਗਡਕਰੀ ਨੂੰ ਭ੍ਰਿਸ਼ਟ ਨੇਤਾ ਦੱਸਦੇ ਹੋਏ ਉਨ੍ਹਾ ਦੇ ਖਿਲਾਫ ਗੰਭੀਰ ਦੋਸ਼ ਲਗਾਏ ਸਨ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਾਂਗਰਸ ਆਗੂ ਕਪਿਲ ਸਿੱਬਲ ਅਤੇ ਉਨ੍ਹਾ ਦੇ ਪੁੱਤਰ ਅਮਿਤ ਸਿੱਬਲ ਬਾਰੇ ਦਿੱਤੇ ਬਿਆਨ ਲਈ ਵੀ ਅਫਸੋਸ ਜ਼ਾਹਰ ਕੀਤਾ ਹੈ।
ਉਸ ਸਮੇਂ ਮੈਟਰੋਪੋਲੀਟਨ ਮੈਜਿਸਟਰੇਟ ਗੋਮਤੀ ਮਨੋਚਾ ਨੇ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਨਿਤਿਨ ਗਡਕਰੀ ਨੂੰ ਆਪਸ ਵਿੱਚ ਬੈਠ ਕੇ ਮਾਮਲਾ ਸੁਲਝਾ ਲੈਣ ਦਾ ਸੁਝਾਅ ਦਿੱਤਾ ਸੀ। ਮੈਜਿਸਟਰੇਟ ਨੇ ਦੋਸ਼ਾਂ ਦੇ ਪੱਖ ਤੋਂ ਕਿਹਾ ਸੀ, 'ਤੁਸੀਂ ਸਮੇਂ ਨੂੰ ਸਾਰਥਕ ਚੀਜ਼ਾਂ ਵਿੱਚ ਕਿਉਂ ਨਹੀਂ ਲਗਾਉਂਦੇ। ਅਦਾਲਤ ਸਾਹਮਣੇ ਹੱਥ ਮਿਲਾ ਲਓ। ਤੁਸੀਂ ਦੋਵੇਂ ਮੰਨੇ-ਪ੍ਰਮੰਨੇ ਨੇਤਾ ਹੋ। ਅਦਾਲਤ ਦੇ ਇਸ ਸੁਝਾਅ 'ਤੇ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਜੇਕਰ ਕੇਜਰੀਵਾਲ ਆਪਣਾ ਮਾਣਹਾਨੀ ਵਾਲਾ ਬਿਆਨ ਵਾਪਸ ਲੈਂਦੇ ਹੈ ਤਾਂ ਉਹ ਕੋਰਟ ਤੋਂ ਸ਼ਿਕਾਇਤ ਵਾਪਸ ਲੈ ਲੈਣਗੇ, ਨਹੀਂ ਤਾਂ ਇਸ ਤਰ੍ਹਾਂ ਦੀ ਸਥਿਤੀ ਵਿੱਚ ਉਹ ਕਸੂਤੀ ਲੜਾਈ ਲੜਨਗੇ ਅਤੇ ਕੇਜਰੀਵਾਲ ਨੂੰ ਉਹਨਾ ਦੇ ਖਿਲਾਫ ਦੋਸ਼ ਸਾਬਤ ਕਰਨੇ ਪੈਣਗੇ। ਕੇਜਰੀਵਾਲ ਦੇ ਮਨ੍ਹਾਂ ਕਰਨ ਦੇ ਬਾਅਦ ਮੈਟਰੋਪੋਲੀਟਨ ਮੈਜਿਸਟਰੇਟ ਗੋਮਤੀ ਮਨੋਚਾ ਨੇ ਸੀ ਆਰ ਪੀ ਸੀ ਦੀ ਧਾਰਾ 251 ਤਹਿਤ ਕੇਜਰੀਵਾਲ ਖਿਲਾਫ ਨੋਟਿਸ ਜਾਰੀ ਕਰਕੇ ਮੁਕੱਦਮਾ ਚਲਾਉਣ ਦਾ ਫੈਸਲਾ ਲਿਆ ਸੀ। ਇਸ ਮਾਮਲੇ ਵਿੱਚ ਕੇਜਰੀਵਾਲ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ, ਜਦੋਂ ਉਹਨਾ ਮੁਚੱਲਕਾ ਭਰਨ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਤੇ ਗਡਕਰੀ ਨੇ ਸਾਂਝਾ ਹਲਫਨਾਮਾ ਦੇ ਕੇ ਕੋਰਟ ਤੋਂ ਕੇਸ ਵਾਪਿਸ ਲੈਣ ਦੀ ਗੱਲ ਕਹੀ ਹੈ। ਕੇਜਰੀਵਾਲ ਨੇ ਨਿਤਿਨ ਗਡਕਰੀ ਨੂੰ ਭੇਜੇ ਆਪਣੇ ਮਾਫੀਨਾਮੇ ਵਿੱਚ ਕਿਹਾ ਹੈ ਕਿ ਮੇਰੇ ਵੱਲੋਂ ਤੱਥਾਂ ਦੀ ਜਾਂਚ-ਪਰਖ ਕੀਤੇ ਬਿਨਾਂ ਤੁਹਾਡੇ ਖਿਲਾਫ ਭ੍ਰਿਸ਼ਟਾਚਾਰ ਦੇ ਦੇਸ਼ ਲਗਾਏ ਗਏ। ਮੇਰੀ ਤੁਹਾਡੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ। ਦੋਸ਼ਾਂ ਨੂੰ ਲੈ ਕੇ ਮੈਨੂੰ ਖੇਦ ਹੈ, ਚਾਹੁੰਦਾ ਹਾਂ ਮੇਰੇ ਖਿਲਾਫ ਚੱਲ ਰਿਹਾ ਮਾਣਹਾਨੀ ਦਾ ਕੇਸ ਵਾਪਸ ਲਿਆ ਜਾਵੇ। ਦਿੱਲੀ ਦੇ ਮੁੱਖ ਮੰਤਰੀ ਨੇ ਕਪਿਲ ਸਿੱਬਲ ਅਤੇ ਉਨ੍ਹਾ ਦੇ ਬੇਟੇ ਅਮਿਤ ਸਿੱਬਲ ਕੋਲੋਂ ਵੀ ਆਪਣੇ ਬਿਆਨ ਲਈ ਮਾਫੀ ਮੰਗੀ ਹੈ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ 2013 'ਚ ਇੱਕ ਪ੍ਰੈੱਸ ਕਾਨਫਰੰਸ 'ਚ ਅਮਿਤ ਸਿੱਬਲ 'ਤੇ 'ਨਿੱਜੀ ਲਾਭ ਲਈ ਸ਼ਕਤੀਆਂ ਦੀ ਦੁਰਵਰਤੋਂ' ਦਾ ਦੋਸ਼ ਲਾਇਆ ਸੀ। ਉਨ੍ਹਾ ਕਿਹਾ ਸੀ ਕਿ ਉਹ ਅਜਿਹੇ ਸਮੇਂ 'ਚ ਇੱਕ ਦੂਰਸੰਚਾਰ ਕੰਪਨੀ ਦੀ ਤਰਫੋਂ ਸੁਪਰੀਮ ਕੋਰਟ 'ਚ ਪੇਸ਼ ਹੋਏ, ਜਦ ਉਨ੍ਹਾ ਦੇ ਪਿਤਾ ਕਪਿਲ ਸਿੱਬਲ ਕੇਂਦਰੀ ਸੰਚਾਰ ਮੰਤਰੀ ਸਨ। ਇਸ ਦੌਰਾਨ ਕਪਿਲ ਮਿਸ਼ਰਾ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਤੁਲਨਾ ਰਾਮ ਰਹੀਮ ਨਾਲ ਕੀਤੀ ਹੈ। ਉਹਨਾ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗੁਫਾ ਵਿੱਚ ਹੁੰਦੀ ਹੈ ਸ੍ਰੀਕਰੇਟ ਡੀਲਿੰਗ।

292 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper