Latest News

ਪ੍ਰਿਅੰਕਾ ਨੂੰ ਅੱਗੇ ਲਿਆਉਣ ਦੀ ਮੰਗ ਹੋਰ ਤੇਜ਼

ਕਾਂਗਰਸ \'ਚ ਪ੍ਰਿਅੰਕਾ ਗਾਂਧੀ ਨੂੰ ਅੱਗੇ ਲਿਆਉਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਕਈ ਵੱਡੇ ਆਗੂ ਹੁਣ ਇਸ ਮੁਹਿੰਮ \'ਚ ਸ਼ਾਮਲ ਹੋ ਗਏ ਹਨ ਅਤੇ ਚਾਹੁੰਦੇ ਹਨ ਕਿ ਪ੍ਰਿਅੰਕਾ ਨੂੰ ਪਾਰਟੀ \'ਚ ਅਹਿਮ ਭੂਮਿਕਾ ਦਿੱਤੀ ਜਾਵੇ। ਪਾਰਟੀ ਨੂੰ ਲੋਕ ਸਭਾ ਚੋਣਾਂ \'ਚ ਮਾੜੀ ਕਾਰਗੁਜ਼ਾਰੀ ਨੂੰ ਵੇਖਣ ਤੋਂ ਬਾਅਦ ਉਥੇ ਇਹ ਗੱਲ ਜ਼ੋਰ ਫੜਦੀ ਜਾ ਰਹੀ ਹੈ ਕਿ ਹਾਈ ਕਮਾਨ \'ਚ ਕੁਝ ਬਦਲਾਓ ਹੋਣ। ਲੋਕ ਸਭਾ ਚੋਣਾਂ \'ਚ ਪਾਰਟੀ ਨੂੰ ਸਿਰਫ਼ 44 ਸੀਟਾਂ ਮਿਲੀਆਂ ਹਨ। ਕਾਂਗਰਸ ਦੇ ਸੀਨੀਅਰ ਆਗੂ ਮਣੀਸ਼ੰਕਰ ਅਈਅਰ ਨੇ ਕਿਹਾ ਕਿ ਪਿਛਲੇ 7 ਸਾਲਾਂ ਤੋਂ ਵਰਕਰ ਤੋਂ ਲੈ ਕੇ ਆਗੂ ਤੱਕ ਹਰ ਕੋਈ ਪ੍ਰਿਅੰਕਾ ਗਾਂਧੀ ਨੂੰ ਪਾਰਟੀ \'ਚ ਵੇਖਣਾ ਚਾਹੁੰਦੇ ਹਨ। 1998 ਤੋਂ ਪਹਿਲਾਂ ਅਸੀਂ ਚਾਹੁੰਦੇ ਸੀ ਕਿ ਸੋਨੀਆ ਗਾਂਧੀ ਪਾਰਟੀ \'ਚ ਆਉਣ, ਉਹ ਆਏ ਅਤੇ ਉਨ੍ਹਾਂ ਨੇ ਪਾਰਟੀ ਦਾ ਭਵਿੱਖ ਬਦਲ ਸੁੱਟਿਆ। ਪ੍ਰਿਅੰਕਾ ਇੱਕ ਵੱਡੇ ਸਿਆਸੀ ਪਰਵਾਰ ਤੋਂ ਹਨ ਅਤੇ ਸਿਆਸਤ ਨੂੰ ਵਧੀਆ ਸਮਝਦੇ ਹਨ। ਸਾਨੂੰ ਪਾਰਟੀ \'ਚ ਉਨ੍ਹਾ ਦੀ ਉਡੀਕ ਹੈ। ਸਾਨੂੰ ਖੁਸ਼ੀ ਹੋਵੇਗੀ ਜੇਕਰ ਉਹ ਪਾਰਟੀ \'ਚ ਸ਼ਾਮਲ ਹੋ ਕੇ ਸਰਗਰਮ ਸਿਆਸਤ \'ਚ ਆਉਂਦੇ ਹਨ। ਹੁਣ ਇਹ ਉਨ੍ਹਾਂ ਦਾ ਫ਼ੈਸਲਾ ਹੈ ਕਿ ਉਹ ਕਦੋਂ ਆਉਣਗੇ। ਮੈਂ ਕਾਂਗਰਸ ਮੁਖੀ ਸੋਨੀਆ ਗਾਂਧੀ ਨੂੰ ਚਿੱਠੀ ਭੇਜੀ ਹੈ, ਜਿਸ \'ਚ ਲਿਖਿਆ ਹੈ ਕਿ ਪਾਰਟੀ ਨੂੰ ਕਿਸ-ਕਿਸ ਦਿਸ਼ਾ \'ਚ ਕੰਮ ਕਰਨ ਦੀ ਲੋੜ ਹੈ। ਇਸ ਦੀ ਇੱਕ ਕਾਪੀ ਰਾਹੁਲ ਗਾਂਧੀ ਨੂੰ ਵੀ ਮੈਂ ਭੇਜੀ ਹੈ। ਰਾਹੁਲ ਗਾਂਧੀ ਨੂੰ ਆਪੋਜ਼ੀਸ਼ਨ ਦਾ ਆਗੂ ਬਨਣਾ ਚਾਹੀਦਾ ਹੈ। ਪ੍ਰੰਤੂ ਸਾਡੇ ਕੋਲ ਸੋਨੀਆ ਗਾਂਧੀ ਦਾ ਵੀ ਬਦਲ ਹੈ। ਇਹ ਪਾਰਟੀ ਨੂੰ ਤੈਅ ਕਰਨ ਦਿਓ। ਹਾਰ ਤੋਂ ਮਾਯੂਸ ਅਈਅਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਅਤੇ ਪੰਕਜ ਪਚੌਰੀ ਸਮੇਂ \'ਤੇ ਸੰਵਾਦ ਕਰਨ \'ਚ ਅਸਫ਼ਲ ਰਹੇ। ਦੇਰ ਨਾਲ ਜਵਾਬ ਦੇਣ \'ਤੇ ਗ਼ਲਤ ਸੰਦੇਸ਼ ਜਾਂਦਾ ਸੀ।\r\nਸਾਬਕਾ ਮੰਤਰੀ ਕੇ ਵੀ ਥਾਮਸ ਨੇ ਵੀ ਕਿਹਾ ਕਿ ਪ੍ਰਿਅੰਕਾ ਨੂੰ ਹੁਣ ਪਾਰਟੀ ਦੀ ਮੁੱਖ ਧਾਰਾ \'ਚ ਆਉਣਾ ਚਾਹੀਦਾ ਹੈ ਅਤੇ ਪਾਰਟੀ ਮੁਖੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਕੰਮਾਂ \'ਚ ਹੱਥ ਵੰਡਾਉਣਾ ਚਾਹੀਦਾ ਹੈ। ਥਾਮਸ ਚੋਣ ਜਿੱਤਣ ਵਾਲੇ ਚੰਦ ਕਾਂਗਰਸੀਆਂ \'ਚੋਂ ਹਨ। ਸਾਬਕਾ ਮੰਤਰੀ ਪਲੱਮ ਰਾਜੂ ਨੇ ਕਿਹਾ ਕਿ ਪ੍ਰਿਅੰਕਾ ਸੋਨੀਆ ਅਤੇ ਰਾਹੁਲ ਦਾ ਹਮੇਸ਼ਾ ਸਮੱਰਥਨ ਕਰਦੀ ਰਹੀ ਹੈ। ਪ੍ਰੰਤੂ ਉਹ ਸਾਹਮਣੇ ਆਉਣਾ ਚਾਹੇਗੀ ਜਾਂ ਨਹੀਂ ਇਹ ਉਨ੍ਹਾਂ ਦੀ ਆਪਣੀ ਪਸੰਦ ਹੈ। ਪਰ ਉਨ੍ਹਾਂ \'ਚ ਜਨਤਾ ਨਾਲ ਜੁੜਣ ਦੀ ਸੁਭਾਵਿਕ ਯੋਗਤਾ ਹੈ। ਇਹ ਉਨ੍ਹਾਂ ਦੀ ਤਾਕਤ ਹੈ। ਮਹਿਲਾ ਕਾਂਗਰਸ ਦੀ ਮੁਖੀ ਸ਼ੋਭਾ ਓਝਾ ਅਨੁਸਾਰ ਪੂਰੀ ਪਾਰਟੀ ਪ੍ਰਿਅੰਕਾ ਲਈ ਸਰਗਰਮ ਭੂਮਿਕਾ ਚਾਹੁੰਦੀ ਹੈ, ਪ੍ਰੰਤੂ ਉਹ ਖੁਦ ਤੈਅ ਕਰੇਗੀ ਕਿ ਉਨ੍ਹਾਂ ਨੇ ਕਦੋਂ ਆਉਣਾ ਹੈ।\r\nਸੀਨੀਅਰ ਆਗੂ ਅਨਿਲ ਸ਼ਾਸਤਰੀ ਨੇ ਕਿਹਾ ਕਿ ਇਹ ਸੋਨੀਆ ਗਾਂਧੀ \'ਤੇ ਨਿਰਭਰ ਕਰਦਾ ਹੈ ਕਿ ਉਹ ਪ੍ਰਿਅੰਕਾ ਦੀ ਭੂਮਿਕਾ ਤੈਅ ਕਰਨਗੇ। ਸ਼ਸ਼ੀ ਥਰੂਰ ਨੇ ਇਸ ਬਹਿਸ ਨੂੰ ਨਿਰਾਰਥਕ ਦੱਸਿਆ। ਕਾਂਗਰਸ ਪਾਰਟੀ ਨੇ ਹਮੇਸ਼ਾਂ ਦੀ ਤਰ੍ਹਾਂ ਇਸ ਮਸਲੇ \'ਤੇ ਚੁੱਪੀ ਧਾਰ ਰੱਖੀ ਹੈ। ਉਸ ਦੇ ਬੁਲਾਰੇ ਸ਼ਕੀਲ ਅਹਿਮਦ ਨੇ ਕਿਹਾ ਕਿ ਪ੍ਰਿਅੰਕਾ ਵੱਲੋਂ ਕੋਈ ਫ਼ੈਸਲਾ ਲੈਣ ਬਾਰੇ ਸਾਡੇ ਕੋਲੋਂ ਨਾ ਪੁੱਛੋ।

1092 Views

e-Paper