ਨਵੀ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਪੁਰਾਣੀ ਦਿੱਲੀ ਦੇ ਹੌਜ ਕਾਜੀ ਇਲਾਕੇ 'ਚ ਇੱਕ ਪ੍ਰਾਈਵੇਟ ਸਕੂਲ ਦੁਆਰਾ ਕਥਿਤ ਤੌਰ 'ਤੇ ਫੀਸ ਜਮ੍ਹਾ ਨਾ ਕਰਾਉਣ 'ਤੇ ਨਰਸਰੀ ਅਤੇ ਐਲ ਕੇ ਜੀ 'ਚ ਪੜ੍ਹਨ ਵਾਲੇ ਮਾਸੂਮਾਂ ਨੂੰ ਪੰਜ ਘੰਟੇ ਤੱਕ ਬੇਸਮੈਂਟ 'ਚ ਬੰਧਕ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ।
ਬੱਚਿਆਂ ਦੇ ਨਾਲ ਹੋਏ ਇਸ ਅਣਮਨੁੱਖੀ ਵਿਵਹਾਰ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਪੁਲਸ ਅਤੇ ਦਿੱਲੀ ਸਰਕਾਰ ਦੋਵਾਂ ਨੇ ਇਸ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ। ਪੁਲਸ ਨੇ ਮਾਪਿਆਂ ਦੀ ਸ਼ਿਕਾਇਤ 'ਤੇ ਸਕੂਲ ਪ੍ਰਬੰਧਕਾਂ ਖਿਲਾਫ਼ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਉਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ 'ਤੇ ਸਿੱਖਿਆ ਵਿਭਾਗ ਤੋਂ ਰਿਪੋਰਟ ਮੰਗੀ ਹੈ।
ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਟਵੀਟ ਕਰਕੇ ਕਿਹਾ, 'ਮੈਂ ਇਹ ਜਾਣ ਕੇ ਵੀ ਹੈਰਾਨ ਹਾਂ, ਮੈਨੂੰ ਤੁਰੰਤ ਅਧਿਕਾਰੀਆਂ 'ਤੇ ਸਖਤ ਕਾਰਵਾਈ ਕਰਨ ਲਈ ਕਿਹਾ ਹੈ, ਜਿਸ ਤਰ੍ਹਾਂ ਕਿ ਮੈਂ ਕੱਲ ਇਸ ਬਾਰੇ 'ਚ ਸੁਣਿਆ ਸੀ।' ਸਿਸੋਦੀਆਂ ਨੇ ਇੱਕ ਹੋਰ ਟਵੀਟ ਕੀਤਾ, 'ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਰਾਬਿਆ ਗਰਲ ਪਬਲਿਕ ਸਕੂਲ ਦੇ ਮਾਮਲੇ 'ਤੇ ਰਿਪੋਰਟ ਮੰਗੀ ਹੈ। ਉਨ੍ਹਾਂ ਨੇ ਸਿੱਖਿਆ ਸਕੱਤਰ ਅਤੇ ਸਿੱਖਿਆ ਡਾਇਰੈਕਟਰ ਨੂੰ ਸਾਰੇ ਤੱਕਾਂ ਦੇ ਨਾਲ ਬੁਲਾਇਆ ਹੈ।'
ਦਿੱਲੀ ਮਹਿਲਾ ਅਯੋਗ ਨੇ ਵੀ ਭਰੀ ਗਰਮੀ 'ਚ ਬੱਲੀਮਾਰਾਨ ਦੇ ਰਾਬੀਆ ਗਰਲਜ ਪਬਲਿਕ ਸਕੂਲ ਦੇ ਬੇਸਮੈਂਟ 'ਚ ਕੇਜੀ ਕਲਾਸ ਦੀਆਂ ਮਾਸੂਮ ਬੱਚੀਆਂ ਨੂੰ ਬੰਧਕ ਬਣਾਏ ਜਾਣ ਦੇ ਮਾਮਲੇ 'ਚ ਦਿੱਲੀ ਪੁਲਸ ਅਤੇ ਸਿੱਖਿਆ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਹੈ।
ਉਥੇ ਰਾਬੀਆ ਗਰਲਜ ਪੁਬਲਿਕ ਸਕੂਲ ਦੀ ਹੈਡ ਮਿਸਟ੍ਰੇਸ ਫਰਾਹ ਦੀਬਾ ਨੈ ਇਨ੍ਹਾਂ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਬੇਸਮੈਂਟ ਜਿੱਥੇ ਬੱਚੇ ਖੇਡਦੇ ਹਨ ਉਥੇ 2 ਅਧਿਆਪਕ ਉਨ੍ਹਾਂ ਦੇਖਰੇਖ ਕਰ ਰਹੇ ਸਨ, ਬੱਚੇ ਆਮ ਤੌਰ 'ਤੇ ਜ਼ਮੀਨ 'ਤੇ ਹੀ ਖੇਡਦੇ ਹਨ ਅਤੇ ਪੱਖੇ ਉਸ ਦਿਨ ਖਰਾਬ ਹੋਏ ਸਨ, ਮੁਰੰਮਤ ਲਈ ਭੇਜੇ ਗਏ ਸਨ।
ਜਾਣਕਾਰੀ ਹੈ ਕਿ ਲਾਲਕੂਆਂ ਨਿਵਾਸੀ ਸ਼ਮੀਮ ਖਾਨ ਨੇ ਪੁਲਸ ਨੂੰ ਕੀਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਗਲੀ ਕਾਸਿਮ ਜਾਨ ਸਥਿਤ ਰਾਬੀਆ ਗਰਲਜ਼ ਪਬਲਿਕ ਸਕੂਲ 'ਚ ਉਸ ਦੀਆਂ ਦੋ ਲੜਕੀਆਂ ਪੜ੍ਹਦੀਆਂ ਹਨ। ਉਹ ਸੋਮਵਾਰ ਦੁਪਹਿਰ 12 ਵਜੇ ਜਦ ਉਨ੍ਹਾਂ ਨੂੰ ਸਕੂਲ ਲੈਣ ਗਿਆ ਤਾਂ ਉਹ ਦੋਵੇਂ ਕਲਾਸ 'ਚ ਨਹੀਂ ਸਨ। ਬੱਚੀਆਂ ਬਾਰੇ ਪੁੱਛਣ 'ਤੇ ਸਕੂਲ ਸਟਾਫ਼ ਨਾਂਲ ਜੁੜੀ ਫਰਾਹ ਦੀਬਾ ਖਾਨ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੇ ਫੀਸ ਨਹੀਂ ਦਿੱਤੀ ਹੈ। ਉਨ੍ਹਾਂ ਨੂੰ ਬੇਸਮੈਂਟ 'ਚ ਬੰਦ ਕੀਤਾ ਗਿਆ ਹੈ। ਇਸ ਲਈ ਮੈਂ 100 ਨੰਬਰ 'ਤੇ ਫੋਨ ਕਰਕੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।
ਸਕੂਲ ਦਾ ਕਹਿਣਾ ਹੈ ਕਿ ਜੂਨ ਮਹੀਨੇ ਦੀ ਫੀਸ ਨਾ ਜਮ੍ਹਾ ਕਰਾਉਣ ਕਰਕੇ ਬੱਚੀਆਂ ਨੂੰ ਸਜਾ ਦਿੱਤੀ ਗਈ, ਪਰ ਮਾਪਿਆਂ ਦਾ ਕਹਿਣਾ ਹੈ ਕਿ ਫੀਸ ਜਮ੍ਹਾ ਕੀਤੀ ਜਾ ਚੁੱਕੀ ਹੈ। ਜਾਣਕਾਰੀ ਹੈ ਕਿ ਸਕੂਲ 'ਚ 2000 ਤੋਂ ਜ਼ਿਆਦਾ ਵਿਦਿਆਰਥੀ ਪੜਦੇ ਹਨ ਅਤੇ ਮਹੀਨਾ ਫੀਸ 3000 ਰੁਪਏ ਹੈ।