Latest News
ਸਾਲਾਨਾ ਜੋੜ ਮੇਲਾ ਸ਼ਰਧਾ-ਪੂਰਵਕ ਸਮਾਪਤ

Published on 22 Jul, 2018 11:13 AM.


ਕਿਸ਼ਨਗੜ੍ਹ (ਅਮਨਦੀਪ ਹਨੀ) - ਇੱਥੋ ਦੇ ਨਜ਼ਦੀਕੀ ਪਿੰਡ ਬੱਲਾਂ 'ਚ ਗੁਰਦੁਆਰਾ ਬਾਬਾ ਭਾਗੋ ਦਾ ਸਾਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਭਾਗੋ ਜੀ ਪ੍ਰਬੰਧਕੀ ਟਰੱਸਟ ਵੱਲੋਂ ਸਰਦਾਰ ਜੋਗਿੰਦਰ ਸਿੰਘ ਬੱਲ ਆਦਿ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ।ਇਸ ਸੰਬੰਧੀ ਪਿਛਲੇ ਤਿੰਨ ਦਿਨ ਸ਼ਾਮ ਵੇਲੇ ਭਾਈ ਗੁਰਦੇਵ ਸਿੰਘ, ਭਾਈ ਸੁਖਬੀਰ ਸਿੰਘ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅਤੇ ਭਾਈ ਜੋਗਿੰਦਰ ਸਿੰਘ ਰਿਆੜ ਸਾਹਿਬ ਵੱਲੋਂ ਗੁਰਬਾਣੀ ਰਾਹੀਂ ਕੀਰਤਨ ਕਰਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ । ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਵਿਸ਼ਾਲ ਪੰਡਾਲ 'ਚ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਵਾਲੇ ਆਦਿ ਸੰਤਾਂ ਮਹਾਂਪੁਰਸ਼ ਵੱਲੋਂ ਗੁਰਬਾਣੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਇਸ ਉਪਰੰਤ ਪੰਜਾਬੀ ਪ੍ਰਸਿੱਧ ਗਾਇਕ ਕਨਵਰ ਗਰੇਵਾਲ, ਫਿਰੋਜ਼ ਖਾਨ ਤੇ ਰਵਿੰਦਰ ਗਰੇਵਾਲ ਨੇ 'ਆਜੋ ਜਿਹਨੇ ਸਿੱਖੀ ਦੇ ਸਕੂਲ 'ਚ ਪੜ੍ਹਨਾ ਨਾਲ' ਆਦਿ ਆਪਣੇ ਹਿੱਕ ਗੀਤਾਂ ਨਾਲ ਦਮਦਾਰ ਹਾਜਰੀ ਲਗਵਾਈ ।ਇਸ ਮੌਕੇ ਸਟੇਜ ਦੀ ਸੇਵਾ ਬਲਦੇਵ ਸਿੰਘ ਰਾਹੀਂ ਵੱਲੋਂ ਨਿਭਾਈ ਗਈ ।ਇਸ ਮੌਕੇ  ਸੰਤ ਬਾਬਾ ਨਿਰਮਲ ਦਾਸ ਬਾਬਾ ਜੌੜੇ ਰਾਏਪੁਰ ਰਸੂਲਪੁਰ ਅਤੇਜੋਗਿੰਦਰ ਸਿੰਘ ਬੱਲ , ਪ੍ਰਦੀਪ ਕੁਮਾਰ ਦੀਪਾ, ਮੱਖਣ ਸਿੰਘ, ਰਜਿੰਦਰ ਸਿੰਘ, ਬੂਟਾ ਸਿੰਘ, ਰਣਵੀਰ ਬੱਲ, ਜਗਜੀਤ ਸਿੰਘ, ਬੁੱਕਣ ਸਿੰਘ ਆਦਿ ਵੱਲੋਂ ਸਾਝੇ ਤੌਰ 'ਤੇ ਰਾਜਨੀਤਕ ਤੇ ਪ੍ਰਸ਼ਾਸਨਿਕ ਉੱਘੀਆਂ ਸ਼ਖਸੀਅਤਾਂ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ।ਇਸ ਮੌਕੇ ਐੱਸ ਐੱਸ ਪੀ ਦਿਹਾਤੀ ਜਲੰਧਰ ਨਵਜੋਤ ਸਿੰਘ ਮਾਹਲ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਵਧੀਕ ਕਮਿਸ਼ਨਰ ਗੁਰਦੀਪ ਸਿੰਘ, ਰਜਿੰਦਰ ਸਿੰਘ, ਤਜਿੰਦਰ ਸਿੰਘ ਬਿੱਟੂ, ਚੌਧਰੀ ਸੁਰਿੰਦਰ ਸਿੰਘ ਹਲਕਾ ਵਿਧਾਇਕ, ਸ਼ਿਵ ਕੰਵਰ ਸੰਧੂ, ਸੁਰਿੰਦਰ ਸਿੰਘ ਮੋਖੇ, ਓਂਕਾਰ ਸਿੰਘ ਸੁਖਦੇਵ ਸੁੱਖੀ, ਜਸਕਰਨ ਸਿੰਘ, ਰਾਜੇਸ਼ ਕੁਮਾਰ ਸਰਮਸਤਪੁਰ, ਰਜਿੰਦਰ ਸਿੰਘ, ਅਜੀਤ ਸਿੰਘ, ਤਜਿੰਦਰ ਸਿੰਘ ਪਾਖਰ ਸਿੰਘ, ਕੁਲਵੰਤ ਸਿੰਘ, ਹਰਸੁਲਿੰਦਰ ਸਿੰਘ ਕਿਸ਼ਨਗੜ੍ਹ, ਪਿਆਰੇ ਲਾਲ, ਮਨਜੀਤ ਸਿੰਘ ਡਾਇਰੈਕਟਰ, ਬਲਵੰਤ ਸਿੰਘ ਪਹਿਲਵਾਨ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਜਗੀਰ ਸਿੰਘ ਆਦਿ ਹਾਜ਼ਰ ਸਨ ।

4239 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper