Latest News
ਮੁਕਤਸਰ ਸ਼ਹਿਰ ਜਲ-ਥਲ

Published on 22 Jul, 2018 11:15 AM.


ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਕੁਲਭੂਸ਼ਨ ਚਾਵਲਾ)-ਐਤਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰ ਤੋਂ ਹੋ ਰਹੀ ਬਾਰਿਸ਼ ਨਾਲ ਸਾਰਾ ਸ਼ਹਿਰ ਜਲ ਥਲ ਹੋ ਗਿਆ, ਜਿਸ ਕਾਰਨ ਸ਼ਹਿਰ ਦੇ ਚਾਰੇ ਪਾਸੇ ਭਾਰੀ ਮਾਤਰਾ 'ਚ ਪਾਣੀ ਜਮ੍ਹਾਂ ਹੋ ਗਿਆ।
ਇਸ ਮੀਂਹ ਨਾਲ ਕਿਸਾਨ ਵਰਗ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਹੋਇਆ, ਕਿਉਂਕਿ ਕਿਸਾਨਾਂ ਵੱਲੋਂ ਆਪਣੇ ਖੇਤਾਂ 'ਚ ਝੋਨਾ ਲਾਇਆ ਜਾ ਰਿਹਾ ਹੈ ਤੇ ਝੋਨਾ ਲਾਉਣ ਲਈ ਪਾਣੀ ਦੀ ਬੇਹੱਦ ਲੋੜ ਹੈ। ਸ਼ਹਿਰ 'ਚ ਪਏ ਮੀਂਹ ਕਾਰਨ ਬਾਜ਼ਾਰਾਂ 'ਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨੀ ਨਾਲ ਜੂਝਦੇ ਰਹੇ ਅਤੇ ਉਹਨਾਂ ਨੂੰ ਆਪਣੇ ਘਰਾਂ 'ਚੋਂ ਨਿਕਲਣਾ ਮੁਸ਼ਕਿਲ ਹੋ ਗਿਆ।
ਜ਼ਿਕਰਯੋਗ ਹੈ ਕਿ ਸਥਾਨਕ ਸ਼ਹਿਰ 'ਚ ਪਹਿਲਾ ਹੀ ਸੀਵਰੇਜ ਸਿਸਟਮ ਫੇਲ੍ਹ ਹੋਣ ਕਾਰਨ ਸ਼ਹਿਰ 'ਚ ਸੀਵਰੇਜ ਦਾ ਗੰਦਾ ਪਾਣੀ ਭਰਿਆ ਰਹਿੰਦਾ ਹੈ, ਪਰ ਐਤਵਾਰ ਨੂੰ ਹੋਈ ਬਾਰਿਸ਼ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ। ਚਾਹੇ ਮੌਸਮ ਸੁਹਾਵਨਾ ਤੇ ਖੁਸ਼ਗਵਾਰ ਹੋ ਗਿਆ, ਪਰ ਸ਼ਹਿਰ ਨਿਵਾਸੀਆਂ ਦੇ ਮਨ 'ਚ ਖੁਸ਼ੀ ਦੇ ਨਾਲ ਨਾਲ ਜ਼ਿਆਦਾ ਬਰਸਾਤ ਹੋਣ ਦੀ ਸੂਰਤ 'ਚ ਪਾਣੀ ਜਮ੍ਹਾਂ ਹੋਣ ਦਾ ਡਰ ਵੀ ਦੇਖਿਆ ਗਿਆ। ਪਾਣੀ ਦੀ ਨਿਕਾਸੀ ਦੇ ਸਹੀ ਪ੍ਰਬੰਧ ਨਾ ਹੋਣ ਕਾਰਨ ਬਰਸਾਤ ਸਮੇਂ ਅਕਸਰ ਲੋਕਾਂ ਨੂੰ ਪਾਣੀ ਜਮ੍ਹਾਂ ਨਾਲ ਪ੍ਰੇਸ਼ਾਨ ਹੋਣਾ ਪੈਂਦਾ ਹੈ। ਇਸ ਵਾਰ ਵੀ ਬਾਰਿਸ਼ ਨੇ ਹੀ ਸੀਵਰੇਜ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਬਾਰਿਸ਼ ਦੇ ਕਾਰਨ ਸ਼ੇਰ ਸਿੰਘ ਚੌਕ, ਅਬੋਹਰ ਰੋਡ ਦੇ ਲਗਭਗ ਸਾਰੀਆਂ ਲਿੰਕ ਗਲੀਆਂ, ਘਾਹ ਮੰਡੀ ਚੌਕ, ਗਾਂਧੀ ਚੌਕ, ਕੋਟਲੀ ਰੋਡ, ਬਜ਼ਾਰ ਸ੍ਰੀ ਦਰਬਾਰ ਸਾਹਿਬ, ਆਦਰਸ਼ ਨਗਰ, ਗਾਂਧੀ ਨਗਰ, ਕੋਟਕਪੂਰਾ ਰੋਡ, ਜੋਧੂ ਕਲੋਨੀ, ਨਿਹੰਗਾਂ ਵਾਲੀ ਛਾਉਣੀ, ਗੋਨਿਆਣਾ ਰੋਡ, ਮਸੀਤ ਚੌਂਕ, ਬਿਜਲੀ ਵਾਲਾ ਖੂਹ, ਜਲਾਲਾਬਾਦ ਰੋਡ 'ਤੇ ਪਾਣੀ ਭਰ ਗਿਆ। ਬਾਰਿਸ਼ ਨਾਲ ਸੜ੍ਹਕਾਂ 'ਤੇ ਜਮ੍ਹਾ ਹੋਏ ਪਾਣੀ ਨਾਲ ਰਾਹਗੀਰਾਂ ਦੇ ਵਹੀਕਲ ਤੱਕ ਪਾਣੀ 'ਚ ਬੰਦ ਹੋ ਗਏ ਅਤੇ ਪੈਦਲ ਪਾਣੀ 'ਚੋਂ ਲੰਘਦੇ ਹੋਏ ਦਿਖਾਈ ਦਿੱਤੀ।

346 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper