Latest News

16ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 4 ਤੋਂ

16ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 4 ਤੋਂ 11 ਜੂਨ ਤੱਕ ਹੋਵੇਗਾ। ਇਹ ਜਾਣਕਾਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਵੈਂਕਈਆ ਨਾਇਡੂ ਨੇ ਦਿੱਤੀ। ਉਨ੍ਹਾ ਕਿਹਾ ਕਿ ਜੇ ਕੋਈ ਜ਼ਰੂਰੀ ਮੁੱਦਾ ਵਿਚਾਰ ਲਈ ਆਇਆ ਤਾਂ ਸੰਸਦ ਸੈਸ਼ਨ ਇੱਕ ਦਿਨ ਲਈ ਵਧਾਇਆ ਜਾ ਸਕਦਾ ਹੈ।rnਉਨ੍ਹਾ ਦੱਸਿਆ ਕਿ ਲੋਕ ਸਭਾ ਲਈ ਚੁਣੇ ਗਏ ਨਵੇਂ ਮੈਂਬਰ 4 ਅਤੇ 5 ਜੂਨ ਨੂੰ ਸਹੁੰ ਚੁੱਕਣਗੇ ਅਤੇ 6 ਜੂਨ ਨੂੰ ਲੋਕ ਸਭਾ ਦੇ ਸਪੀਕਰ ਦੀ ਚੋਣ ਕੀਤੀ ਜਾਵੇਗੀ। ਉਨ੍ਹਾ ਦੱਸਿਆ ਕਿ ਰਾਸ਼ਟਰਪਤੀ ਪ੍ਰਣਬ ਮੁਖਰਜੀ 9 ਜੂਨ ਨੂੰ ਸੰਸਦ ਨੂੰ ਸੰਬੋਧਨ ਕਰਨਗੇ। ਨਾਇਡੂ ਨੇ ਦੱਸਿਆ ਕਿ ਲੋਕ ਸਭਾ \'ਚ ਬੱਜਟ ਪੇਸ਼ ਕਰਨ ਲਈ ਸੰਸਦ ਦਾ ਸੈਸ਼ਨ ਦੁਬਾਰਾ ਸੱਦਿਆ ਜਾਵੇਗਾ ਅਤੇ ਉਸ ਮੌਕੇ ਵਿੱਤ ਮੰਤਰੀ ਅਰੁਣ ਜੇਤਲੀ ਬੱਜਟ ਪੇਸ਼ ਕਰਨਗੇ।rnਅੱਜ ਵੀ ਕੈਬਨਿਟ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰੇ ਮੰਤਰੀਆਂ ਨੂੰ ਸੁਸ਼ਾਸਨ, ਵੰਡ ਪ੍ਰਣਾਲੀ ਅਤੇ ਅਮਲ \'ਤੇ ਧਿਆਨ ਦੇਣ ਲਈ ਕਿਹਾ ਹੈ ਅਤੇ ਮੰਤਰੀਆਂ ਨੂੰ ਸਾਰੇ ਪਂੈਡਿੰਗ ਮੁੱਦੇ ਤੁਰੰਤ ਨਿਪਟਾਉਣ ਦੀ ਹਦਾਇਤ ਵੀ ਦਿੱਤੀ ਹੈ। ਉਨ੍ਹਾ ਦੱਸਿਆ ਕਿ ਮੋਦੀ ਨੇ ਸਾਰੇ ਮੰਤਰੀਆਂ ਨੂੰ ਆਪਣੀਆਂ ਤਰਜੀਹਾਂ ਦੇ ਅਧਾਰ \'ਤੇ ਆਪਣੇ ਮੰਤਰਾਲੇ ਦਾ 100 ਦਿਨ ਦਾ ਏਜੰਡਾ ਤਿਆਰ ਕਰਨ ਲਈ ਵੀ ਕਿਹਾ ਹੈ। ਉਨ੍ਹਾ ਮੰਤਰੀਆਂ ਨੂੰ ਹਦਾਇਤ ਕੀਤੀ ਕਿ ਸੂਬਿਆਂ ਦੇ ਮੁੱਦਿਆਂ ਨੂੰ ਤਰਜੀਹ ਦਿੱਤੀ ਜਾਵੇ ਅਤੇ ਉਨ੍ਹਾ \'ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾ ਦੱਸਿਆ ਕਿ ਸਿੱਖਿਆ, ਸਿਹਤ, ਪਾਣੀ, ਊਰਜਾ ਅਤੇ ਸੜਕਾਂ ਮੋਦੀ ਸਰਕਾਰ ਦੀ ਸਰਬ-ਉੱਚ ਤਰਜੀਹ ਹੈ। ਨਾਇਡੂ ਨੇ ਦੱਸਿਆ ਕਿ ਕਮਲਨਾਥ ਆਰਜ਼ੀ ਸਪੀਕਰ ਵਜੋਂ ਸਾਰੇ ਮੈਂਬਰਾਂ ਨੂੰ ਸਹੁੰ ਚੁਕਾਉਣਗੇ।rnਉਨ੍ਹਾ ਅੱਗੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਲਈ ਇੱਕ 10 ਨੁਕਾਤੀ ਏਜੰਡਾ ਤਿਆਰ ਕੀਤਾ ਹੈ। ਉਨ੍ਹਾ ਦੱਸਿਆ ਕਿ ਏਜੰਡੇ ਤਹਿਤ ਦੇਸ਼ \'ਚ ਨੌਕਰਸ਼ਾਹੀ ਦਾ ਮਨੋਬਲ ਵਧਾਇਆ ਜਾਵੇ ਤਾਂ ਜੋ ਉਹ ਨਤੀਜਿਆਂ ਤੋਂ ਨਾ ਡਰਨ। ਸਰਕਾਰ ਵੱਲੋਂ ਸਿਹਤ ਸਿਹਤ ਅਤੇ ਬਿਜਲੀ \'ਤੇ ਖਾਸ ਜ਼ੋਰ ਦਿੱਤਾ ਜਾਵੇਗਾ ਅਤੇ ਸਰਕਾਰੀ ਕੰਮਕਾਜ \'ਚ ਨਵੇਂ ਵਿਚਾਰਾਂ ਅਤੇ ਸੁਝਾਵਾਂ ਦਾ ਸੁਆਗਤ ਕੀਤਾ ਜਾਵੇਗਾ। ਨਾਇਡੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਏਜੰਡੇ \'ਚ ਸਰਕਾਰ \'ਚ ਪਾਰਦਰਸ਼ਤਾ ਨੂੰ ਵਧਾਉਣਾ ਅਤੇ ਈ. ਆਕਸ਼ਨ ਨੂੰ ਬੜ੍ਹਾਵਾ ਦੇਣਾ ਸ਼ਾਮਲ ਹੈ ਅਤੇ ਇਸ ਦੇ ਨਾਲ ਹੀ ਵੱਖ-ਵੱਖ ਮੰਤਰਾਲਿਆਂ \'ਚ ਆਪਸੀ ਤਾਲਮੇਲ ਵਧਾਇਆ ਜਾਵੇਗਾ। ਉਨ੍ਹਾ ਦੱਸਿਆ ਕਿ ਏਜੰਡੇ ਤਹਿਤ ਜਨਤਾ ਦੀਆਂ ਉਮੀਦਾਂ ਪੂਰੀਆਂ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਅਰਥ-ਵਿਵਸਥਾ ਨਾਲ ਜੁੜੀਆਂ ਚੁਣੌਤੀਆਂ ਨਾਲ ਨਿਪਟਿਆ ਜਾਵੇਗਾ। ਇਸ ਤਰ੍ਹਾਂ ਬੁਨਿਆਦੀ ਢਾਂਚੇ \'ਚ ਸੁਧਾਰ ਅਤੇ ਨਿਵੇਸ਼ ਵਧਾਉਣ ਵੱਲ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ ਅਤੇ ਨੀਤੀਆਂ \'ਤੇ ਤੈਅ ਸਮੇਂ ਅੰਦਰ ਅਮਲ ਯਕੀਨੀ ਬਣਾਇਆ ਜਾਵੇਗਾ ਅਤੇ ਸਰਕਾਰੀ ਨੀਤੀਆਂ \'ਚ ਸਥਿਰਤਾ ਨੂੰ ਯਕੀਨੀ ਬਣਾਇਆ ਜਾਵੇਗਾ।rnਮੀਟਿੰਗ ਤੋਂ ਪਹਿਲਾਂ ਮੋਦੀ ਦੀ ਪ੍ਰਿੰਸੀਪਲ ਸਕੱਤਰ ਨਰਪਿੰਦਰ ਮਿਸ਼ਰਾ ਨੇ ਕਿਹਾ ਕਿ ਮੋਦੀ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਸਰਕਾਰੀ ਮਸ਼ੀਨੀਰੀ ਨੂੰ ਚੁਸਤ-ਦਰੁਸਤ ਕੀਤਾ ਜਾਵੇਗਾ। ਉਨ੍ਹਾ ਸੰਕੇਤ ਦਿੱਤਾ ਕਿ ਮੋਦੀ ਵੱਲੋਂ ਆਪਣੇ ਹਿਸਾਬ ਨਾਲ ਅਫ਼ਸਰਸ਼ਾਹੀ \'ਚ ਫੇਰ-ਬਦਲ ਕੀਤੀ ਜਾਵੇਗੀ, ਕਿਉਂਕਿ ਉਹ ਆਪਣੇ ਏਜੰਡੇ ਨੂੰ ਲਾਗੂ ਕਰਨ ਲਈ ਅਫ਼ਸਰਸ਼ਾਹੀ ਨੂੰ ਚੁਸਤ-ਦਰੁਸਤ ਕਰਨਾ ਚਾਹੁੰਦੇ ਹਨ।rnਉਨ੍ਹਾ ਸੰਕੇਤ ਦਿੱਤਾ ਕਿ ਅਗਲੇ ਹਫ਼ਤੇ ਕੈਬਨਿਟ ਸਕੱਤਰ ਤੋਂ ਲੈ ਕੇ ਇੱਕ ਦਰਜਨ ਵਿਭਾਗਾਂ ਦੇ ਸਕੱਤਰ ਬਦਲੇ ਜਾਣਗੇ ਅਤੇ ਮੋਦੀ ਨੇ ਹਰੇਕ ਵਿਭਾਗ ਦੇ ਸਕੱਤਰ ਲਈ ਤਿੰਨ ਸੰਭਾਵੀ ਨਾਂਅ ਅਤੇ ਉਨ੍ਹਾ ਦਾ ਟਰੈਕ ਰਿਕਾਰਡ ਤਲਬ ਕਰ ਲਿਆ ਹੈ।rnਨਾਇਡੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਏਜੰਡੇ \'ਤੇ ਅਮਲ ਯਕੀਨੀ ਬਣਾਉਣ ਲਈ ਸਾਰੇ ਵਿਭਾਗਾਂ ਦੇ ਮੰਤਰੀਆਂ ਅਤੇ ਸਕੱਤਰਾਂ ਨਾਲ ਵੱਖਰੀ ਮੀਟਿੰਗ ਕੀਤੀ ਜਾਵੇਗੀ ਅਤੇ ਉਨ੍ਹਾ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

1018 Views

e-Paper