Latest News
ਕਾਂਗਰਸ ਵਿਧਾਇਕ ਤੇ ਭਾਜਪਾ ਵਰਕਰਾਂ 'ਚ ਝੜਪ

Published on 10 Sep, 2018 11:12 AM.


ਪਟਨਾ (ਨਵਾਂ ਜ਼ਮਾਨਾ ਸਰਵਿਸ)
ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਹੋਏ ਵਾਧੇ ਨੂੰ ਲੈ ਕੇ ਬੰਦ ਦੌਰਾਨ ਔਰੰਗਾਬਾਦ 'ਚ ਕਾਂਗਰਸ ਵਿਧਾਇਕ ਆਨੰਦ ਸ਼ੰਕਰ ਸਿੰਘ ਅਤੇ ਭਾਜਪਾ ਵਰਕਰ ਆਪਸ 'ਚ ਭਿੜ ਪਏ। ਇਸ ਤੋਂ ਬਾਅਦ ਪਹੁੰਚੀ ਪੁਲਸ ਨੇ ਕਿਸੇ ਤਰ੍ਹਾਂ ਬਚਾਅ ਕਰਕੇ ਮਾਮਲੇ ਨੂੰ ਸ਼ਾਂਤ ਕੀਤਾ। ਬੰਦ ਸਮਰਥਕਾਂ ਨੇ ਦੋ ਠੇਲਿਆਂ 'ਤੇ ਲੱਦੇ ਸਾਮਾਨ ਨੂੰ ਵੀ ਸੁੱਟ ਦਿੱਤਾ ਅਤੇ ਜੰਮ ਕੇ ਹੰਗਾਮਾ ਕੀਤਾ। ਜਾਣਕਾਰੀ ਮੁਤਾਬਕ ਮੁਖੀਆ ਸੰਘ ਦੇ ਜ਼ਿਲ੍ਹਾ ਪ੍ਰਧਾਨ ਭਾਜਪਾ ਨੇਤਾ ਸੁਜੀਤ ਕੁਮਾਰ ਸਿੰਘ ਨੇ ਬਾਈਪਾਸ ਦੇ ਨਜ਼ਦੀਕ ਕਿਸੇ ਵੀ ਪ੍ਰਸਥਿਤੀ 'ਚ ਬੰਦ ਨਾ ਹੋਣ ਦਾ ਐਲਾਨ ਕੀਤਾ ਸੀ। ਫੇਸਬੁਕ 'ਤੇ ਕੀਤੀ ਗਏ ਇਸ ਐਲਾਨ ਕਾਰਨ ਪਹਿਲਾਂ ਤੋਂ ਹੀ ਦੋਵਾਂ ਪੱਖਾਂ 'ਚ ਤਣਾਅ ਸੀ। ਭਾਜਪਾ ਨੇਤਾ ਅਤੇ ਕਾਂਗਰਸ ਵਿਧਾਇਕ ਇੱਕ ਹੀ ਪਿੰਡ ਰਾਏਪੁਰਾ ਤੋਂ ਹਨ। ਸਵੇਰੇ ਕਰੀਬ 8.30 ਵਜੇ ਵਿਧਾਇਕ ਆਪਣੇ ਸਮਰਥਕਾਂ ਦੇ ਨਾਲ ਓਵਰਬ੍ਰਿਜ, ਬਾਈਪਾਸ ਦੇ ਨਜ਼ਦੀਕ ਪਹੁੰਚ ਗਏ। ਇੱਥੇ ਉਨ੍ਹਾ ਦੁਕਾਨਾਂ ਨੂੰ ਬੰਦ ਕਰਾਇਆ ਅਤੇ ਬੱਸਾਂ ਦੀ ਆਵਾਜਾਈ ਠੱਪ ਕਰ ਦਿੱਤੀ। ਇਸ ਦੌਰਾਨ ਵਿਧਾਇਕ ਅਤੇ ਭਾਜਪਾ ਨੇਤਾ ਸੁਜੀਤ ਕੁਮਾਰ ਸਿੰਘ ਵਿਚਕਾਰ ਬਹਿਸ ਹੋਣ ਲੱਗੀ। ਵਿਧਾਇਕ ਦੁਆਰਾ ਭਾਜਪਾ ਨੇਤਾ ਨੂੰ ਹਟ ਜਾਣ ਨੂੰ ਕਿਹਾ ਗਿਆ, ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ। ਨਗਰ ਥਾਣਾ ਦੇ ਦਰੋਗਾ ਓਮ ਪ੍ਰਕਾਸ਼ ਕੁਮਾਰ, ਮੁਫਸਿਲ ਥਾਣਾ ਦੇ ਦਰੋਗਾ ਰਾਜ ਕੁਮਾਰ ਪਾਂਡੇ ਨੇ ਦੋਵਾਂ ਪੱਖਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਆਪਸ 'ਚ ਉਲਝ ਗਏ। ਇਸ ਦੌਰਾਨ ਲਾਠੀ ਵੀ ਚੱਲੀ, ਜਿਸ 'ਚ ਭਾਜਪਾ ਵਰਕਰ ਪ੍ਰਕਾਸ਼ ਕੁਮਾਰ ਸਿੰਘ ਉਰਫ਼ ਸੋਲੰਕੀ ਨੂੰ ਸੱਟਾਂ ਵੀ ਲੱਗੀਆਂ। ਸੋਲੰਕੀ ਨੇ ਵਿਧਾਇਕ 'ਤੇ ਲਾਠੀਆਂ ਚਲਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਕਾਂਗਰਸ ਵਿਧਾਇਕ ਦੇ ਗੁੰਡਿਆਂ ਨੇ ਕਈ ਲੋਕਾਂ ਦੀ ਮਾਰਕੁੱਟ ਵੀ ਕੀਤੀ।
ਆਰਾ 'ਚ ਰੋਕੀ ਗਈ ਗੱਡੀ
ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਖਿਲਾਫ਼ ਵਿਰੋਧੀ ਦਲਾਂ ਵੱਲੋਂ ਸੋਮਵਾਰ ਨੂੰ ਭਾਰਤ ਬੰਦ ਦੌਰਾਨ ਆਰਾ 'ਚ ਰੇਲ ਗੱਡੀਆਂ ਰੋਕੀਆਂ ਗਈਆਂ। ਨਾਲ ਹੀ ਸ਼ਹਿਰ ਸਮੇਤ ਜ਼ਿਲ੍ਹੇ ਭਰ 'ਚ ਜਗ੍ਹਾ-ਜਗ੍ਹਾ ਰੋਡ ਜਾਮ ਕਰ ਦਿੱਤੇ ਗਏ। ਆਰਾ-ਪਟਨਾ ਸ਼ਟਲ ਰੇਲ ਗੱਡੀ ਨੂੰ ਆਰਾ ਸਟੇਸ਼ਨ 'ਤੇ ਰੋਕ ਦਿੱਤਾ ਗਿਆ, ਉਥੇ ਹੀ ਤਰਾਰੀ, ਮੋਪਤੀ, ਬਿਹਟਾ ਅਤੇ ਫਤਿਹਪੁਰ 'ਚ ਰੋਡ ਜਾਮ ਅਤੇ ਵਿਆਪਕ ਬੰਦ ਕੀਤਾ ਗਿਆ।
ਬੰਦ ਸਮਰਥਕਾਂ 'ਚ ਰਾਜਦ, ਭਾਕਪਾ ਮਾਲੇ, ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਵਰਕਰਾਂ ਸ਼ਾਮਲ ਰਹੇ। ਸਮਰਥਕਾਂ ਨੇ ਅਸਮਾਨ ਛੂਹੰਦੀਆਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ, ਬੇਰੁਜ਼ਗਾਰੀ ਅਤੇ ਅਰਾਜਕਤਾ ਨੂੰ ਦੂਰ ਕਰਨ ਦੀ ਮੰਗ ਸਰਕਾਰ ਤੋਂ ਕੀਤੀ। ਇਸ ਦੌਰਾਨ ਰਾਜਦ ਅਤੇ ਕਾਂਗਰਸ ਸਮਰਥਕਾਂ ਨੇ ਰੋਡ ਜਾਮ ਕੀਤਾ। ਉਥੇ ਹੀ ਗੜਹਨੀ 'ਚ ਸਵੇਰ ਤੋਂ ਹੀ ਮਾਲੇ ਨੇ ਰੋਡ ਜਾਮ ਕਰ ਦਿੱਤਾ। ਪੈਟਰੋਲ, ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ 'ਚ ਖੈਰਾ ਅਤੇ ਸਹਾਰ ਅਰਵਲ ਸੋਨ ਨਦੀ ਦੇ ਪੁਲ 'ਤੇ ਚੱਕਾ ਜਾਮ ਕੀਤਾ ਗਿਆ।
ਦੇਸ਼ ਭਰ 'ਚ ਪੈਟਰੋਲ, ਡੀਜ਼ਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਖਿਲਾਫ਼ ਕਾਂਗਰਸ ਨੇ ਭਾਰਤ ਬੰਦ ਦਾ ਐਲਾਨ ਕੀਤਾ। ਕਾਂਗਰਸ ਨੇ ਇਸ ਐਲਾਨ ਦੇ ਨਾਲ ਹੀ ਇਹ ਵੀ ਕਿਹਾ ਸੀ ਕਿ ਦੇਸ਼ ਭਰ 'ਚ ਇਹ ਵਿਰੋਧ ਸ਼ਾਂਤੀਪੂਰਨ ਢੰਗ ਨਾਲ ਕੀਤਾ ਜਾਵੇਗਾ ਤੇ ਆਮ ਜਨਤਾ ਨੂੰ ਪ੍ਰੇਸ਼ਾਨੀ ਨਹੀਂ ਹੋਵੇਗੀ, ਪਰ ਬਿਹਾਰ 'ਚ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਭਾਰਤ ਬੰਦ ਦੇ ਨਾਂਅ 'ਤੇ ਲਾਲੂ ਯਾਦਵ ਦੀ ਪਾਰਟੀ ਆਰ ਜੇ ਡੀ ਅਤੇ ਕਾਂਗਰਸੀ ਵਰਕਰ ਬੇਕਾਬੂ ਹੋ ਗਏ। ਉਹਨਾਂ ਬਿਹਾਰ 'ਚ ਬੰਦ ਦੇ ਨਾਂਅ 'ਤੇ ਪ੍ਰਦੇਸ਼ 'ਚ ਪੱਥਰਬਾਜ਼ੀ ਕੀਤੀ। ਬਿਹਾਰ ਦੀਆਂ ਸੜਕਾਂ 'ਤੇ ਆਰ ਜੇ ਡੀ ਵਰਕਰਾਂ ਨੇ ਬੱਸਾਂ ਦੀ ਤੋੜਫੋੜ ਕੀਤੀ ਤੇ ਅੱਗ ਲਾ ਦਿੱਤੀ। ਕਈ ਰੂਟਾਂ 'ਤੇ ਰੇਲ ਗੱਡੀਆਂ ਵੀ ਰੋਕੀਆਂ ਗਈਆਂ। ਇੱਥੋਂ ਤੱਕ ਕਿ ਆਰ ਜੇ ਡੀ ਵਰਕਰਾਂ ਨੇ ਚਲਦੀ ਰੇਲ ਗੱਡੀ 'ਤੇ ਪੱਥਰਬਾਜ਼ੀ ਵੀ ਕੀਤੀ।

517 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper