Latest News
ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੁਮ ਦਾ ਲੰਡਨ 'ਚ ਦੇਹਾਂਤ

Published on 11 Sep, 2018 10:53 AM.


ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੁਮ ਨਵਾਜ਼ ਦਾ ਲੰਡਨ 'ਚ ਦੇਹਾਂਤ ਹੋ ਗਿਆ। 68 ਸਾਲਾ ਕੁਲਸੁਮ ਨਵਾਜ਼ ਪਿਛਲੇ ਕਾਫ਼ੀ ਸਮੇਂ ਤੋਂ ਗਲੇ ਦੇ ਕੈਂਸਰ ਨਾਲ ਜੂਝ ਰਹੀ ਸੀ। ਲੰਡਨ 'ਚ ਉਸ ਦਾ ਇਲਾਜ ਚੱਲ ਰਿਹਾ ਸੀ। ਪਾਕਿਸਤਾਨੀ ਸਮਾਚਾਰ ਚੈਨਲਾਂ ਮੁਤਾਬਕ ਕੁਲਸੁਮ ਨਵਾਜ਼ ਦਾ ਇਲਾਜ ਲੰਡਨ ਦੇ ਹਾਰਲੇ ਸਟਰੀਟ ਕਲੀਨਿਕ 'ਚ ਜੁਲਾਈ 2014 ਤੋਂ ਚੱਲ ਰਿਹਾ ਸੀ। ਉਸ ਨੂੰ ਸੋਮਵਾਰ ਤੋਂ ਹੀ ਡਾਕਟਰਾਂ ਨੇ ਜੀਵਨ ਰੱਖਿਆ ਪ੍ਰਣਾਲੀ 'ਤੇ ਰੱਖਿਆ ਹੋਇਆ ਸੀ। ਹਾਲ ਹੀ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਸ ਦੀ ਲੜਕੀ ਮਰੀਅਮ ਨਵਾਜ਼ ਵੀ ਕੁਲਸੁਮ ਦੇ ਕੋਲ ਲੰਡਨ 'ਚ ਹੀ ਰਹਿੰਦੇ ਸਨ।
ਪਾਕਿਸਤਾਨ ਦੀ ਅਦਾਲਤ ਦੁਆਰਾ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਵਾਜ਼ ਸਰੀਫ਼ ਆਪਣੀ ਲੜਕੀ ਮਰੀਅਮ ਨਾਲ ਦੇਸ਼ ਵਾਪਸ ਚਲੇ ਗਏ ਸਨ। ਇਸ ਤੋਂ ਬਾਅਦ ਉਨ੍ਹਾ ਅਤੇ ਉਨ੍ਹਾ ਦੀ ਲੜਕੀ ਨੂੰ ਏਅਰਪੋਰਟ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਆਪਣੀ ਪਤਨੀ ਕੁਲਸੁਮ ਨੂੰ ਅੰਤਮ ਸਮੇਂ ਨਹੀਂ ਮਿਲ ਸਕੇ। ਸੂਤਰਾਂ ਮੁਤਾਬਕ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾ ਦੀ ਲੜਕੀ ਮਰੀਅਮ ਨਵਾਜ਼ ਅਤੇ ਦਾਮਾਦ ਕੈਪਟਨ ਸਫ਼ਦਰ ਨੂੰ ਕੁਲਸੁਮ ਦੇ ਦੇਹਾਂਤ ਦੀ ਜਾਣਕਾਰੀ ਨਹੀਂ ਦਿੱਤੀ ਗਈ।

172 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper