Latest News
ਭਾਰਤ ਛੱਡਣ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਸੀ ਮਿਲਿਆ : ਵਿਜੈ ਮਾਲਿਆ

Published on 12 Sep, 2018 11:08 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਹਵਾਲਾ ਮਾਮਲੇ 'ਚ ਚੱਲ ਰਹੀ ਸੁਣਵਾਈ ਦੌਰਾਨ ਮਾਲਿਆ ਨੇ ਇੱਕ ਬਿਆਨ ਦੇ ਕੇ ਵੱਡਾ ਧਮਾਕਾ ਕਰ ਦਿੱਤਾ ਹੈ। ਮਾਲਿਆ ਨੇ ਕਿਹਾ ਕਿ ਉਹ ਭਾਰਤ ਛੱਡਣ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਮਿਲ ਕੇ ਆਇਆ ਸੀ। ਵਿਜੈ ਮਾਲਿਆ ਨੇ ਕਿਹਾ, ਉਹ ਸੈਟਲਮੈਂਟ ਨੂੰ ਲੈ ਕੇ ਵਿੱਤ ਮੰਤਰੀ ਨੂੰ ਮਿਲੇ ਸਨ, ਬੈਂਕਾ ਨੇ ਮੇਰੇ ਸੈਟਲਮੈਂਟ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਮਾਲਿਆ ਨੇ ਕਿਹਾ ਕਿ ਉਹ ਆਪਣਾ ਬਕਾਇਆ ਚੁਕਾਉਣ ਲਈ ਤਿਆਰ ਹੈ।
ਕੋਰਟ 'ਚ ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨੇ ਜਦ ਵਿੱਤ ਮੰਤਰੀ ਨਾਲ ਮੁਲਾਕਾਤ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਮਾਲਿਆ ਨੇ ਕਿਹਾ ਉਹ ਇਸ ਮੀਟਿੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦੇ ਸਕਦੇ। ਜਾਣਕਾਰੀ ਹੈ ਕਿ ਜਿਸ ਸਮੇਂ ਮਾਲਿਆ ਦੇਸ਼ ਛੱਡ ਕੇ ਗਏ, ਉਸ ਸਮੇਂ ਅਰੁਣ ਜੇਤਲੀ ਵਿੱਤ ਮੰਤਰੀ ਸਨ। ਗੱਲਬਾਤ ਦੌਰਾਨ ਮਾਲਿਆ ਨੇ ਕਿਹਾ ਕਿ ਉਹ ਕੋਰਟ 'ਚ ਦਿਖਾਏ ਗਏ ਜ਼ੇਲ੍ਹ ਦੇ ਵੀਡੀਓ ਨੂੰ ਦੇਖ਼ ਕੇ ਪ੍ਰਭਾਵਿਤ ਹਨ। ਮਾਲਿਆ ਨੇ ਕਿਹਾ ਆਪਣੇ ਬਕਾਏ ਦਾ ਸੈਟਲ ਕਰਨ ਲਈ ਉਨ੍ਹਾਂ ਨੇ ਬੈਂਕਾਂ ਨੂੰ ਕਈ ਵਾਰ ਪੱਤਰ ਲਿਖੇ ਸਨ, ਪਰ ਬੈਂਕਾਂ ਨੇ ਉਨ੍ਹਾਂ ਦੇ ਪੱਤਰਾਂ 'ਤੇ ਸਵਾਲ ਖੜ੍ਹੇ ਕੀਤੇ ਸਨ।
ਵੇਟਮਿੰਸਟਰ ਮੈਜੀਸਟ੍ਰੇਟ ਕੋਰਟ ਦਾ ਫੈਸਲਾ ਕੀ ਹੋਵੇਗਾ, ਇਸ ਨੂੰ ਭਾਰਤੀਆਂ ਦੇ ਹੱਕ ਅਤੇ ਮਾਲਿਆ, ਦੋਵਾਂ ਦੇ ਲਿਹਾਜ਼ ਨਾਲ ਅਹਿਮ ਮੰਨਿਅ ਜਾ ਰਿਹਾ ਹੈ। ਜੇਕਰ ਕੋਰਟ ਮਾਲਿਆ ਦੇ ਹਵਾਲਾ ਨੂੰ ਸਹਿਮਤੀ ਦੇ ਦਿੰਦਾ ਹੈ ਤਾਂ ਇਸ ਤੋਂ ਬਾਅਦ ਮਾਮਲਾ ਬ੍ਰਿਟੇਨ ਦੇ ਹੋਮ ਡਿਪਾਰਟਮੈਂਟ ਦੇ ਕੋਲ ਜਾਵੇਗਾ। ਜਿੱਥੇ ਮਾਲਿਆ ਨੂੰ ਹਵਾਲਾ ਦੀ ਸਹਿਮਤੀ 'ਤੇ ਫੈਸਲਾ ਹੋਵੇਗਾ। ਜੇਕਰ ਫੈਸਲਾ ਮਾਲਿਆ ਦੇ ਖਿਲਾਫ਼ ਜਾਂਦਾ ਹੈ ਤਾਂ ਉਹ ਸਿਖਰਲੀ ਅਦਾਲਤ 'ਚ ਇਸ ਨੂੰ ਚੁਣੌਤੀ ਵੀ ਦੇ ਸਕਦਾ ਹੈ।
ਭਾਰਤ ਦੇ ਬੈਂਕਾਂ ਤੋਂ ਕਰੋੜਾਂ ਦਾ ਕਰਜ਼ ਲੈ ਕੇ ਵਿਦੇਸ਼ 'ਚ ਦੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਬੁੱਧਵਾਰ ਨੂੰ ਲੰਡਨ ਦੇ ਵੈਸਟਮਨਿਸਟਰ ਕੋਰਟ 'ਚ ਹਾਜ਼ਰ ਹੋਏ। ਕੋਰਟ ਨੇ ਉਨ੍ਹਾਂ ਦੀ ਪੇਸ਼ ਹਵਾਲਗੀ ਮਾਮਲੇ 'ਚ ਸੁਣਵਾਈ ਕੀਤੀ। ਕੋਰਟ 'ਚ ਸੁਣਵਾਈ ਦੌਰਾਨ ਭਾਰਤ ਦੇ ਅਧਿਕਾਰੀਆਂ ਵੱਲੋਂ ਮੁੰਬਈ ਆਰਥਰ ਜੇਲ੍ਹ 'ਚ ਮਾਲਿਆ ਲਈ ਕੀਤੀ ਗਈ ਤਿਆਰੀਆਂ ਦਾ ਵੀਡੀਓ ਵੀ ਦਿਖਾਇਆ ਗਿਆ ਅਤੇ ਸਮੀਖਿਆ ਕੀਤੀ ਗਈ। ਵੈਸਟਮਨਿਸਟਰ ਕੋਰਟ ਦੇ ਜੱਜਾਂ ਨੇ ਵਾਰ-ਵਾਰ ਤਿੰਨ ਬੈਰਕ ਦਾ ਵੀਡੀਓ ਦੇਖਿਆ। ਇਸ ਸੁਣਵਾਈ ਦੌਰਾਨ ਮਾਲਿਆ ਦੇ ਵਕੀਲ ਨੇ ਅਦਾਲਤ 'ਚ ਦੱਸਿਆ ਕਿ ਕਿੰਗਫ਼ਿਸ਼ਰ ਨੂੰ ਇੱਕ ਕਾਮਯਾਬ ਕੰਪਨੀ ਮੰਨਦੇ ਹੋਏ ਉਸ ਲਈ ਕਰਜ਼ ਬੈਂਕ ਤੋਂ ਲਿਆ ਗਿਆ।
ਵਕੀਲ ਨੇ ਦੱਸਿਆ ਕਿ ਕਿੰਗਫ਼ਿਸ਼ਰ ਦੀ ਘਟਨਾ ਸਧਾਰਨ ਅਤੇ ਇਮਾਨਦਾਰ ਕਾਰੋਬਾਰੀ ਨਾਕਾਮੀ ਹੈ। ਵਕੀਲ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਮਾਲਿਆ ਨੇ ਜੋ ਕੁਝ ਵੀ ਕੀਤਾ, ਉਹ ਬ੍ਰਿਟੇਨ 'ਚ ਅਪਰਾਧਿਕ ਐਕਟ ਨਹੀਂ ਮੰਨਿਆ ਜਾਂਦਾ। ਮਾਲਿਆ ਦੇ ਵਕੀਲ ਨੇ ਅਪੀਲ ਕਰਦੇ ਹੋਏ ਕਿਹਾ ਕਿ ਬੈਰਕ ਦੇ ਵੀਡੀਓ ਕੋਰਟ 'ਚ ਨਹੀਂ ਦਿਖਾਏ। ਉਸ ਨੇ ਅਦਾਲਤ ਨੂੰ ਕਿਹਾ ਕਿ ਗਲੋਬਲ ਮੰਦੀ ਕਾਰਨ ਕਿੰਗਫ਼ਿਸ਼ਰ ਦੇ ਮੁਕਾਬਲੇ ਵਾਲੀਆਂ ਕੰਪਨੀਆਂ ਵੀ ਘਾਟੇ 'ਚ ਹਨ।
ਅਦਾਲਤ 'ਚ ਦਾਖਲ ਹੋਣ ਤੋਂ ਪਹਿਲਾਂ ਮਾਲਿਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਮਾਮਲੇ ਦੀ ਪੂਰੀ ਤਰੀਕੇ ਨਾਲ ਸੈਟਲਮੈਂਟ ਲਈ ਕਰਨਾਟਕ ਕੋਰਟ ਨੂੰ ਬੇਨਤੀ ਕੀਤੀ ਹੈ। ਮੈਨੂੰ ਆਸ ਹੈ ਕਿ ਜੱਜ ਮੇਰੇ ਹੱਕ 'ਚ ਫੈਸਲਾ ਸੁਣਾਉਣਗੇ। ਉਨ੍ਹਾਂ ਕਿਹਾ ਕਿ ਸਾਰੇ ਹਿਸਾਬ ਚੁਕਾ ਦੇਵਾਂਗਾ ਅਤੇ ਇਹੀ ਮੇਰਾ ਮਕਸਦ ਹੈ। ਮਾਲਿਆ ਨੇ ਦੱਸਿਆ ਕਿ ਆਈ ਡੀ ਬੀ ਆਈ ਬੈਂਕ ਦੇ ਅਧਿਕਾਰੀਆਂ ਨੂੰ ਕਿੰਗਫ਼ਿਸ਼ਰ ਦੇ ਘਾਟੇ ਬਾਰੇ ਪੂਰੀ ਜਾਣਕਾਰੀ ਸੀ। ਬੈਂਕ ਅਧਿਕਾਰੀਆਂ ਦੇ ਈ ਮੇਲ ਤੋਂ ਸਾਫ਼ ਹੈ ਕਿ ਘਾਟੇ ਬਾਰੇ ਮੇਰੇ 'ਤੇ ਸਰਕਾਰ ਵੱਲੋਂ ਲਾਏ ਗਏ ਦੋਸ਼ ਸਾਰੇ ਗਲਤ ਹਨ।

161 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper