Latest News
ਝੂਠ ਬੋਲ ਰਿਹੈ ਮਾਲਿਆ : ਅਰੁਣ ਜੇਤਲੀ

Published on 12 Sep, 2018 11:11 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸ਼ਰਾਬ ਕਾਰੋਬਾਰੀ ਦੁਆਰਾ ਭਾਰਤ ਛੱਡਣ ਤੋਂ ਪਹਿਲਾਂ ਵਿੱਤ ਮੰਤਰੀ ਨਾਲ ਮੁਲਾਕਾਤ ਦੀਆਂ ਖ਼ਬਰਾਂ ਨੂੰ ਅਰੁਣ ਜੇਤਲੀ ਨੇ ਬਲਾਗ ਲਿਖ ਕੇ ਖਾਰਜ ਕੀਤਾ ਹੈ। ਆਪਣੇ ਬਲਾਗ 'ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਲਿਖਿਆ, ਵਿਜੈ ਮਾਲਿਆ ਨੇ ਕਿਹਾ ਕਿ ਉਹ ਭਾਰਤ ਛੱਡਣ ਤੋਂ ਪਹਿਲਾਂ ਸੈਟਲਮੈਂਟ ਆਫ਼ਰ ਨੂੰ ਲੈ ਕੇ ਮੈਨੂੰ ਮਿਲੇ ਸਨ। ਅਸਲ 'ਚ ਇਹ ਬਿਆਨ ਪੂਰੀ ਤਰ੍ਹਾਂ ਝੂਠੇ ਹਨ। 2014 ਤੋਂ ਹੁਣ ਤੱਕ ਮੇਰੀ ਮਾਲਿਆ ਨਾਲ ਕੋਈ ਮੁਲਾਕਾਤ ਨਹੀਂ ਹੋਈ। ਇਸ 'ਚ ਮੇਰੇ ਮਿਲਣ ਦਾ ਸਵਾਲ ਹੀ ਨਹੀਂ ਉਠਦਾ।
ਆਪਣੇ ਬਲਾਗ 'ਚ ਜੇਤਲੀ ਨੇ ਕਿਹਾ, 'ਹਾਲਾਂਕਿ ਉਹ ਰਾਜਸਭਾ ਮੈਂਬਰ ਸਨ ਅਤੇ ਕਦੀ ਕਦੀ ਸਦਨ 'ਚ ਆਉਂਦੇ ਸਨ। ਸਦਨ ਦੀ ਕਾਰਵਾਈ ਬਾਅਦ ਇੱਕ ਵਾਰ ਮੈਂ ਆਪਣੇ ਕਮਰੇ ਵੱਲ ਜਾ ਰਿਹਾ ਸੀ। ਉਹ ਦੌੜਦੇ ਆਏ ਸਨ, ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ, ਮੈਂ ਸੈਟਲਮੈਂਟ ਲਈ ਇੱਕ ਆਫ਼ਰ ਤਿਆਰ ਕਰ ਰਿਹਾ ਹਾਂ।' ਮੈਂ ਉਨ੍ਹਾਂ ਦੇ ਇਸ ਆਫ਼ਰ ਨੂੰ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਮਾਲਿਆ ਨੂੰ ਕਿਹਾ, ਮੇਰੇ ਸਾਹਮਣੇ ਆਫ਼ਰ ਰੱਖਣ ਦਾ ਕੋਈ ਮਤਲਬ ਹੀ ਨਹੀਂ ਹੈ, ਉਨ੍ਹਾਂ ਨੂੰ ਇਹ ਗੱਲ ਆਪਣੇ ਬੈਂਕਾਂ ਸਾਹਮਣੇ ਰੱਖਣੀ ਚਾਹੀਦੀ। ਇੱਥੋਂ ਤੱਕ ਕਿ ਉਨ੍ਹਾਂ ਨੇ ਉਸ ਸਮੇਂ ਆਪਣੇ ਹੱਥ 'ਚ ਜੋ ਪੇਪਰ ਲਏ ਹੋਏ ਸਨ, ਮੈਂ ਉਨ੍ਹਾਂ ਨੂੰ ਵੀ ਨਾ ਦੇਖਿਆ ਅਤੇ ਨਾ ਹੀ ਲਿਆ।
ਜੇਤਲੀ ਨੇ ਕਿਹਾ, 'ਮਲਿਆ ਨੇ ਰਾਜਸਭਾ ਮੈਂਬਰ ਦੇ ਤੌਰ 'ਤੇ ਮੁਲਾਕਾਤ ਦਾ ਗਲਤ ਫਾਇਦਾ ਉਠਾਇਆ ਅਤੇ ਮੇਰੇ ਦੁਆਰਾ ਇਸ ਮਾਮਲੇ 'ਚ ਉਨ੍ਹਾਂ ਨਾਲ ਮੁਲਾਕਾਤ ਦਾ ਸਵਾਲ ਨਹੀਂ ਉਠਦਾ।'

228 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper