Latest News
ਭੀਮਾ-ਕੋਰੇਗਾਓਂ ਹਿੰਸਾ : ਸੁਪਰੀਮ ਕੋਰਟ ਨੇ ਬੁੱਧੀਜੀਵੀਆਂ ਦੀ ਨਜ਼ਰਬੰਦੀ 17 ਤੱਕ ਵਧਾਈ

Published on 12 Sep, 2018 11:13 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਸਿਖਰਲੀ ਅਦਾਲਤ ਨੇ ਭੀਮਾ-ਕੋਰੇਗਾਓਂ ਹਿੰਸਾ ਦੇ ਮਾਮਲੇ ਦੇ ਸੰਬੰਧ 'ਚ ਗ੍ਰਿਫ਼ਤਾਰ ਕੀਤੇ ਗਏ ਪੰਜ ਬੁੱਧੀਜੀਵੀਆਂ ਦੇ ਘਰਾਂ 'ਚ ਨਜ਼ਰਬੰਦੀ ਦੀ ਤਰੀਕ ਬੁੱਧਵਾਰ ਨੂੰ 17 ਸਤੰਬਰ ਤੱਕ ਲਈ ਵਧਾ ਦਿੱਤੀ ਹੈ। ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ ਐੱਮ ਖਾਨਵਿਲਕਰ ਅਤੇ ਜਸਟਿਸ ਧਨੰਜੈ ਵਾਈ ਚੰਦੜਚੂੜ ਦੀ ਬੈਂਚ ਨੂੰ ਸੂਚਿਤ ਕੀਤਾ ਗਿਆ ਕਿ ਪਟੀਸ਼ਨਕਰਤਾਵਾਂ ਵੱਲੋਂ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੂੰ ਬਹਿਸ ਕਰਨ, ਪਰ ਉਹ ਇੱਕ ਹੋਰ ਮਾਮਲੇ 'ਚ ਵਿਅਸਤ ਹੋਣ ਕਾਰਨ ਮੌਜੂਦ ਨਹੀਂ ਹੋ ਸਕੇ।
ਬੈਂਚ ਨੇ ਇਸ ਤੋਂ ਬਾਅਦ ਬੁੱਧੀਜੀਵੀਆਂ ਦੀ ਗ੍ਰਿਫ਼ਤਾਰੀ ਖਿਲਾਫ਼ ਇਤਿਹਾਸਕਾਰ ਰੋਮਿਲਾ ਥਾਪਰ ਅਤੇ ਹੋਰਾਂ ਦੀ ਪਟੀਸ਼ਨ 'ਤੇ ਸੁਣਵਾਈ ਲਈ 17 ਸਤੰਬਰ ਦੀ ਤਰੀਕ ਪਾ ਦਿੱਤੀ ਹੈ। ਇਸ ਤੋਂ ਪਹਿਲਾਂ ਸਿੰਘਵੀ ਬੈਂਚ ਦੇ ਸਾਹਮਣੇ ਹੋਏ ਅਤੇ ਉਨ੍ਹਾਂ ਨੇ ਥਾਪਰ ਦੀ ਪਟੀਸ਼ਨ 'ਤੇ ਦੁਪਹਿਰ 12 ਵਜੇ ਤੋਂ ਬਾਅਦ ਸੁਣਵਾਈ ਕਰਨ ਲਈ ਬੇਨਤੀ ਕੀਤੀ, ਕਿਉਂਕਿ ਉਹ ਇੱਕ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰ ਰਹੇ ਹਨ।

139 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper