ਸੁਜਾਤਾ ਸਿੰਘ ਵੱਲੋਂ ਅਫਗਾਨ ਆਗੂਆਂ ਨਾਲ ਮੁਲਾਕਾਤ

ਹੇਰਾਤ 'ਚ ਭਾਰਤੀ ਵਣਜ ਦੂਤਘਰ ਦੀ ਸੁਰੱਖਿਆ ਦੀ ਸਮੀਖਿਆ ਕਰਨ ਤੋਂ ਬਾਅਦ ਵਿਦੇਸ਼ ਸਕੱਤਰ ਸੁਜਾਤਾ ਸਿੰਘ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਰਾਸ਼ਟਰਪਤੀ ਚੋਣਾਂ ਲੜ ਰਹੇ ਦੋ ਪ੍ਰਮੁੱਖ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ। ਸੁਜਾਤਾ 23 ਮਈ ਨੂੰ ਭਾਰਤੀ ਦੂਤਘਰ 'ਤੇ ਹੋਏ ਹਮਲੇ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਕੱਲ੍ਹ ਹੇਰਾਤ ਪਹੁੰਚੇ ਸਨ। ਉਨ੍ਹਾ ਅੱਜ ਰਾਜਸਥਾਨੀ ਕਾਬਲ 'ਚ ਹਾਮਿਦ ਕਰਜ਼ਈ ਅਤੇ ਰਾਸ਼ਟਰਪਤੀ ਚੋਣਾਂ ਦੇ ਦੋ ਉਮੀਦਵਾਰਾਂ ਅਬਦੁਲਾ ਅਬਦੁਲਾ ਅਤੇ ਅਸ਼ਰਫ ਗਨੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾ ਅਫਗਾਨ ਆਗੂਆਂ ਨਾਲ ਭਾਰਤੀ ਜਾਇਦਾਦ ਸਮੇਤ ਸਾਰੇ ਮੁੱਦਿਆਂ ਬਾਰੇ ਗੱਲਬਾਤ ਕੀਤੀ।rnਅਫਗਾਨਿਸਤਾਨ 'ਚ 14 ਜੂਨ ਨੂੰ ਦੂਜੇ ਗੇੜ ਦੀਆਂ ਚੋਣਾਂ 'ਚ ਅਬਦੁੱਲਾ ਅਬਦੁੱਲਾ ਅਤੇ ਵਿਸ਼ਵ ਬੈਂਕ ਦੇ ਅਰਥ-ਸ਼ਾਸਤਰੀ ਅਸ਼ਰਫ ਗਨੀ ਵਿਚਾਲੇ ਮੁਕਾਬਲਾ ਹੋਵੇਗਾ। ਦੇਸ਼ 'ਚ ਪਹਿਲੀ ਵਾਰੀ ਲੋਕਤੰਤਰੀ ਢੰਗ ਨਾਲ ਸੱਤਾ ਵਿੱਚ ਤਬਦੀਲੀ ਤਹਿਤ ਕਰਜ਼ਈ ਦੇ ਉਤਰਾਅਧਿਕਾਰੀ ਦੀ ਚੋਣ ਹੋ ਰਹੀ ਹੈ। ਵਿਦੇਸ਼ ਸਕੱਤਰ ਨੇ ਦੂਤਘਰ ਦਾ ਜਾਇਜ਼ਾ ਲੈਣ ਤੋਂ ਬਾਅਦ ਹੇਰਾਤ ਦੇ ਗਵਰਨਰ ਸਈਦ ਫਜਲਉਲਾ ਵਾਹਿਦੀ ਅਤੇ ਅਫਗਾਨਿਸਤਾਨ 'ਚ ਭਾਰਤੀ ਰਾਜਦੂਤ ਅਮਰ ਸਿਨਹਾ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਅਫਗਾਨ ਪੁਲਸ ਅਤੇ ਆਈ ਟੀ ਬੀ ਪੀ ਦੇ ਜਵਾਨਾਂ ਨੇ ਭਾਰਤੀ ਰਾਜਦੂਤ 'ਤੇ ਹੋਏ ਹਮਲੇ ਨੂੰ ਨਾਕਾਮ ਕਰ ਦਿੱਤਾ ਸੀ।