ਪੁਲਸ ਦੀ ਸ਼ਹਿ 'ਤੇ ਹੋਇਆ ਕਾਰਾ : ਕੌਮੀ ਮਹਿਲਾ ਕਮਿਸ਼ਨ

ਕੌਮੀ ਮਹਿਲਾ ਕਮਿਸ਼ਨ ਦੀ ਮੈਂਬਰ ਸ਼ਮੀਨਾ ਸਫ਼ੀ ਨੇ ਸਮੂਹਕ ਬਲਾਤਕਾਰ ਵਾਲੀ ਥਾਂ ਕਟੜਾ ਸਿਆਦਤਗੰਜ ਦਾ ਦੌਰਾ ਕਰਨ ਮਗਰੋਂ ਕਿਹਾ ਕਿ ਸਮੂਹਕ ਬਲਾਤਕਾਰ ਮਗਰੋਂ ਕਤਲ ਕਰ ਦੇਣ ਦੀ ਘਟਨਾ ਭਿਆਨਕ ਹੈ ਅਤੇ ਮੁੱਖ ਮੰਤਰੀ ਨੂੰ ਤੁਰੰਤ ਦੋਸ਼ੀ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਔਰਤਾਂ 'ਤੇ ਤਸ਼ੱਦਦ ਦੇ ਕੁਲ ਮਾਮਲਿਆਂ 'ਚੋਂ ਅੱਧੇ ਯੂ ਪੀ 'ਚੋਂ ਹਨ. ਜਿਸ ਨੂੰ ਦੇਖਦਿਆਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਕਾਮ ਹੋ ਚੁੱਕੇ ਹਨ।rnਅੱਜ ਇੱਥੇ ਪੁੱਜਦਿਆਂ ਹੀ ਕਮਿਸ਼ਨ ਦੀ ਮੈਂਬਰ ਸ਼ਮੀਨਾ ਸਫ਼ੀ, ਹੇਮਲਤਾ ਅਤੇ ਕਾਨੂੰਨੀ ਸਲਾਹਕਾਰ ਸੁਧਾ ਚੌਧਰੀ ਨੇ ਸਭ ਤੋਂ ਪਹਿਲਾਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਉਨ੍ਹਾ ਮੌਕੇ 'ਤੇ ਖੜੀਆਂ ਔਰਤਾਂ ਦੇ ਬਿਆਨ ਲਏ। ਇਸ ਮਗਰੋਂ ਕੌਮੀ ਮਹਿਲਾ ਕਮਿਸ਼ਨ ਦੀ ਟੀਮ ਮ੍ਰਿਤਕ ਬੱਚੀਆਂ ਦੇ ਘਰ ਗਈ ਅਤੇ ਪੀੜਤ ਪਰਵਾਰ ਨਾਲ ਇੱਕ ਘੰਟਾ ਇਕੱਲਿਆਂ ਗੱਲਬਾਤ ਕੀਤੀ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਿਸ਼ਨ ਦੀ ਟੀਮ ਨੇ ਕਿਹਾ ਕਿ ਸਭ ਕੁਝ ਦੇਖਣ ਮਗਰੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਭਿਆਨਕ ਘਟਨਾ ਨੂੰ ਪੁਲਸ ਦੀ ਸ਼ਹਿ 'ਤੇ ਅੰਜਾਮ ਦਿੱਤਾ ਗਿਆ। ਉਨ੍ਹਾ ਕਿਹਾ ਕਿ ਸਮੁੱਚੀ ਘਟਨਾ ਲਈ ਪੁਲਸ ਦੀ ਲਾਪਰਵਾਹੀ ਜ਼ਿੰਮੇਵਾਰ ਹੈ। ਉਨ੍ਹਾ ਕਿਹਾ ਕਿ ਪੁਲਸ ਨੇ ਰਾਤ ਵੇਲੇ ਸ਼ਿਕਾਇਤ ਲੈ ਕੇ ਚੌਂਕੀ ਪੁੱਜੇ ਪੀੜਤ ਪਰਵਾਰ ਨੂੰ ਉਥੇ ਬਿਠਾ ਲਿਆ ਤਾਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਕੱਲੀ ਔਰਤ ਦੇ ਪੁਲਸ 'ਚ ਆਉਣ 'ਤੇ ਕੀ ਹੋ ਸਕਦਾ ਹੈ।rnਸਫ਼ੀ ਨੇ ਕਿਹਾ ਕਿ ਪੀੜਤ ਪਰਵਾਰ ਨੂੰ ਤਿੰਨ ਦਿਨਾਂ ਤੋਂ ਰੋਟੀ ਨਸੀਬ ਨਹੀਂ ਹੋਈ। ਉਨ੍ਹਾ ਕਿਹਾ ਕਿ ਪ੍ਰਸ਼ਾਸਨ ਦਾ ਫ਼ਰਜ਼ ਬਣਦਾ ਸੀ ਕਿ ਇਸ ਪਰਵਾਰ ਨੂੰ ਆਰਥਿਕ ਸਹਾਇਤਾ ਦੇ ਕੇ ਗੁਜ਼ਾਰੇ ਦਾ ਪ੍ਰਬੰਧ ਕੀਤਾ ਜਾਂਦਾ। ਉਨ੍ਹਾ ਕਿਹਾ ਕਿ ਪੂਰੇ ਦੇਸ਼ 'ਚ ਔਰਤਾਂ 'ਤੇ ਤਸ਼ੱਦਦ ਦੇ ਜਿੰਨੇ ਮਾਮਲੇ ਹਨ, ਉਨ੍ਹਾ 'ਚੋਂ 50 ਫ਼ੀਸਦੀ ਮਾਮਲੇ ਸਿਰਫ਼ ਯੂ ਪੀ ਦੇ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਯੂ ਪੀ 'ਚ ਔਰਤਾਂ ਦੀ ਕੀ ਹਾਲਤ ਹੈ। ਉਨ੍ਹਾ ਕਿਹਾ ਕਿ ਅਖਿਲੇਸ਼ ਯਾਦਵ ਫੇਲ੍ਹ ਹੋ ਗਏ ਹਨ ਅਤੇ ਉਨ੍ਹਾ ਦੀ ਪਤਨੀ ਨੂੰ ਔਰਤਾਂ ਦੀ ਹਾਲਤ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਰਿਪੋਰਟ ਦੋ ਦਿਨਾਂ ਅੰਦਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਸੌਂਪ ਦੇਣਗੇ ਅਤੇ ਰਿਪੋਰਟ 'ਚ ਸੀ ਬੀ ਆਈ ਜਾਂਚ ਦੀ ਪਰਵਾਰ ਦੀ ਮੰਗ ਦਾ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ ਜਾਵੇਗਾ।rnਸੰਯੁਕਤ ਰਾਸ਼ਟਰ ਵੱਲੋਂ ਨਿਖੇਧੀrnਸੰਯੁਕਤ ਰਾਸ਼ਟਰ ਨੇ ਯੂ ਪੀ 'ਚ ਦੋ ਦਲਿਤ ਲੜਕੀਆਂ ਨਾਲ ਬਲਾਤਕਾਰ ਅਤੇ ਉਨ੍ਹਾਂ ਦੇ ਕਤਲ ਨੂੰ ਭਿਆਨਕ ਜੁਰਮ ਆਖਿਆ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਕਾਨੂੰਨ ਤਹਿਤ ਸਾਰੇ ਨਾਗਰਿਕਾਂ ਦੀ ਰਾਖੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਦੇ ਤਰਜਮਾਨ ਸਟੀਫ਼ਨ ਡੁਆਰਿਕ ਨੇ ਕਿਹਾ ਕਿ ਦੋ ਲੜਕੀਆਂ ਦਾ ਬਲਾਤਕਾਰ ਮਗਰੋਂ ਕਤਲ ਇੱਕ ਘਿਨਾਉਣੀ ਘਟਨਾ ਹੈ। ਉਨ੍ਹਾ ਕਿਹਾ ਕਿ ਘਟਨਾ ਦੀ ਨਿਖੇਧੀ ਲਈ ਸ਼ਬਦ ਨਹੀਂ ਮਿਲ ਰਹੇ, ਪਰ ਯਕੀਨਨ ਇਹ ਇੱਕ ਘਿਨਾਉਣੀ ਘਟਨਾ ਹੈ। ਉਨ੍ਹਾ ਕਿਹਾ ਕਿ ਹਰੇਕ ਮਹਿਲਾ ਅਤੇ ਪੁਰਸ਼ ਦੀ ਕਾਨੂੰਨ ਰਾਹੀਂ ਰਾਖੀ ਹੋਣੀ ਚਾਹੀਦੀ ਹੈ।