Latest News
ਭਾਰਤੀ ਟੀਮ ਦਾ ਐਲਾਨ, ਮਨਪ੍ਰੀਤ ਸਿੰਘ ਕਰਨਗੇ ਕਪਤਾਨੀ

Published on 08 Nov, 2018 11:10 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਹਾਕੀ ਇੰਡੀਆ ਨੇ ਉਡੀਸ਼ਾ 'ਚ ਹੋਣ ਵਾਲੇ ਹਾਕੀ ਵਰਲਡ ਕੱਪ ਲਈ ਵੀਰਵਾਰ ਨੂੰ 18 ਮੈਂਬਰੀ ਪੁਰਸ਼ ਟੀਮ ਦਾ ਐਲਾਨ ਕੀਤਾ । 28 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਇਸ ਮੁਕਾਬਲੇ 'ਚ ਮਹਾਨ ਮਿਡਫੀਲਡਰ ਮਨਪ੍ਰੀਤ ਸਿੰਘ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਜਦਕਿ ਉਪ ਕਪਤਾਨੀ ਦੀ ਜ਼ਿੰਮੇਵਾਰੀ ਚਿੰਗਲਸੇਨਾ ਸਿੰਘ ਸੰਭਾਲਣਗੇ।
ਭੁਬਨੇਸ਼ਵਰ ਦੇ ਕਲਿੰਗ ਸਟੇਡੀਅਮ 'ਚ 28 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦਾ ਸਮਾਪਨ 16 ਦਸੰਬਰ ਨੂੰ ਹੋਵੇਗਾ। ਪਹਿਲਾ ਮੈਚ ਵਰਲਡ ਨੰਬਰ-3 ਬੈਲਜੀਅਮ ਅਤੇ ਵਰਲਡ ਨੰਬਰ 11 ਕੈਨੇਡਾ ਦੇ ਵਿਚਕਾਰ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਟੂਰਨਾਮੈਂਟ ਦਾ ਆਗਾਜ਼ 28 ਨਵੰਬਰ ਨੂੰ ਹੀ ਵਰਲਡ ਨੰਬਰ-15 ਸਾਊਥ ਅਫ਼ਰੀਕਾ ਦੇ ਖਿਲਾਫ਼ ਮੈਚ ਨਾਲ ਕਰੇਗੀ। ਭਾਰਤੀ ਟੀਮ 'ਚ ਗੋਲਕੀਪਰ ਪੀ ਸ੍ਰੀਜੇਸ਼, ਕ੍ਰਿਸ਼ਨ ਬਹਾਦਰ ਪਾਠਕ, ਡਿਫੈਂਡਰ ਹਰਮਨਪ੍ਰੀਤ ਸਿੰਘ, ਬੀਰੇਂਦਰ ਲਾਕੜਾ, ਵਰਣ ਕੁਮਾਰ, ਕੋਥਾਜੀਤ ਸਿੰਘ, ਸੁਰਿੰਦਰ ਕੁਮਾਰ, ਅਮਿਤ ਰੋਹਿਦਾਸ, ਮਿਡਫੀਲਡਰ ਮਨਪ੍ਰੀਤ ਸਿੰਘ (ਕਪਤਾਨ), ਚਿੰਗਲਸੇਨਾ ਸਿੰਘ (ਉਪ ਕਪਤਾਨ), ਨਿਲਕਾਂਤਾ ਸ਼ਰਮਾ, ਹਾਰਦਿਕ ਸਿੰਘ, ਸੁਮਿਤ, ਫਾਰਵਰਡ ਅਸ਼ਕਦੀਪ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਲਲਿਤ ਕੁਮਾਰ ਉਪਾਧਿਆਏ ਤੇ ਸਿਮਰਨਜੀਤ ਸਿੰਘ ਸ਼ਾਮਲ ਹਨ।

409 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper