ਦੇਹਰਾਦੂਨ ਝੂਠੇ ਮੁਕਾਬਲੇ 'ਚ 18 ਪੁਲਸ ਵਾਲੇ ਦੋਸ਼ੀ ਕਰਾਰ

ਦੇਹਰਾਦੂਨ 'ਚ 2009 'ਚ ਹੋਏ ਝੂਠਾ ਮੁਕਾਬਲਾ ਮਾਮਲੇ 'ਚ ਸੀ ਬੀ ਆਈ ਅਦਾਲਤ ਨੇ 18 ਪੁਲਸ ਵਾਲਿਆਂ 'ਚ 17 ਨੂੰ ਕਤਲ ਲਈ ਦੋਸ਼ੀ ਕਰਾਰ ਦਿੱਤਾ ਹੈ। ਇਹਨਾਂ ਪੁਲਸ ਵਾਲਿਆਂ ਨੇ ਮੇਰਠ ਦੇ ਰਹਿਣ ਵਾਲੇ 22 ਸਾਲ ਦੇ ਇੱਕ ਨੌਜਵਾਨ ਰਣਬੀਰ ਨੂੰ ਬਦਮਾਸ਼ ਦੱਸਦਿਆਂ ਕਤਲ ਕਰ ਦਿੱਤਾ ਸੀ। ਸੱਤ ਪੁਲਸ ਵਾਲਿਆਂ 'ਤੇ ਅਗਵਾ ਕਰਨ ਅਤੇ ਕਤਲ ਕਰਨ ਦੇ ਦੋਸ਼ ਹਨ, ਜਦਕਿ 11 ਹੋਰ ਪੁਲਸ ਵਾਲਿਆਂ 'ਤੇ ਸਬੂਤ ਨਸ਼ਟ ਕਰਨ ਦੇ ਦੋਸ਼ ਹਨ।rnਅਦਾਲਤ ਨੇ 7 ਪੁਲਸ ਵਾਲਿਆਂ ਨੂੰ ਅਗਵਾ ਕਰਨ ਤੇ ਕਤਲ ਕਰਨ, 10 ਹੋਰਨਾਂ ਨੂੰ ਕਤਲ ਦੀ ਸਾਜ਼ਿਸ਼ ਰਚਣ ਅਤੇ ਇੱਕ ਪੁਲਸ ਵਾਲੇ ਨੂੰ ਸਬੂਤ ਮਿਟਾਉਣ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰਣਬੀਰ ਦੇਹਰਾਦੂਨ 'ਚ ਨੌਕਰੀ ਦੀ ਭਾਲ ਲਈ ਗਿਆ ਸੀ। ਦੋ ਜੁਲਾਈ 2009 ਨੂੰ ਉਸ ਨੂੰ ਦਾਲਨਵਾਲਾ 'ਚ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਗਿਆ ਸੀ। ਉਸ ਨੂੰ ਬਹੁਤ ਨੇੜਿਓਂ 29 ਗੋਲੀਆਂ ਮਾਰੀਆਂ ਗਈਆਂ ਸਨ। ਪੁਲਸ ਨੇ ਦਾਅਵਾ ਕੀਤਾ ਸੀ ਕਿ ਰਣਵੀਰ ਇੱਕ ਡਕੈਤ ਸੀ। ਸ਼ੁਰੂ 'ਚ ਹੀ ਇਸ ਮਾਮਲੇ ਦੀ ਜਾਂਚ ਦਾ ਜ਼ਿੰਮਾ ਸੀ ਬੀ ਆਈ ਨੂੰ ਦਿੱਤਾ ਗਿਆ ਸੀ।rnਸੀ ਬੀ ਆਈ ਨੇ ਦਸੰਬਰ 2009 'ਚ ਇਸ ਮਾਮਲੇ 'ਚ ਚਾਰਜਸ਼ੀਟ ਦਾਖਲ ਕੀਤੀ ਸੀ। ਮਾਰਚ 'ਚ ਰਣਬੀਰ ਦੇ ਮਾਪਿਆਂ ਦੀ ਅਪੀਲ 'ਤੇ ਇਹ ਕੇਸ ਦੇਹਰਾਦੂਨ ਤੋਂ ਦਿੱਲੀ ਤਬਦੀਲ ਕੀਤਾ ਗਿਆ ਸੀ। ਇਹ ਪਹਿਲਾ ਝੂਠਾ ਪੁਲਸ ਮੁਕਾਬਲਾ ਹੈ, ਜਿਸ ਵਿੱਚ ਵੱਡੀ ਗਿਣਤੀ ਪੁਲਸ ਮੁਲਾਜ਼ਮ ਦੋਸ਼ੀ ਪਾਏ ਗਏ ਹਨ। ਦੋਸ਼ੀਆਂ ਨੂੰ ਸਜ਼ਾ ਸੋਮਵਾਰ ਨੂੰ ਸੁਣਾਈ ਜਾਵੇਗੀ।rnਰਣਬੀਰ ਦੇ ਪਿਤਾ ਰਵਿੰਦਰਪਾਲ ਸਿੰਘ ਨੇ ਅਦਾਲਤ ਦੇ ਫ਼ੈਸਲੇ 'ਤੇ ਤਸੱਲੀ ਪ੍ਰਗਟ ਕੀਤੀ ਹੈ। ਉਨ੍ਹਾ ਕਿਹਾ ਕਿ ਇਸ ਫ਼ੈਸਲੇ ਨਾਲ ਲੋਕਾਂ ਦਾ ਨਿਆਂ ਪਾਲਿਕਾ 'ਚ ਭਰੋਸਾ ਵਧੇਗਾ ਅਤੇ ਪੁਲਸ ਵਾਲਿਆਂ ਲਈ ਇੱਕ ਸਬਕ ਹੋਵੇਗਾ। ਦੋਸ਼ੀ ਪਾਏ ਗਏ ਪੁਲਸ ਮੁਲਾਜ਼ਮਾਂ 'ਚ ਦੋ ਇੰਸਪੈਕਟਰ, 4 ਸਬ ਇੰਸਪੈਕਟਰ ਅਤੇ 12 ਕਾਂਸਟੇਬਲ ਸ਼ਾਮਲ ਹਨ।