Latest News

ਅੱਜ ਸਾਹਮਣੇ ਆਵੇਗਾ ਮੋਦੀ ਸਰਕਾਰ ਦਾ ਏਜੰਡਾ

ਰਾਸ਼ਟਰਪਤੀ ਪ੍ਰਣਾਬ ਮੁਖਰਜੀ ਮੋਦੀ ਸਰਕਾਰ ਦੇ ਕਾਰਜਕਾਲ \'ਚ ਪਹਿਲੀ ਵਾਰ ਸੋਮਵਾਰ ਨੂੰ ਸੰਸਦ ਦੇ ਕੇਂਦਰੀ ਹਾਲ \'ਚ ਸੰਸਦ ਦੇ ਦੋਵਾਂ ਹਾਊਸਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ, ਜਿਸ \'ਤੇ ਸਮੁੱਚੇ ਦੇਸ਼ਵਾਸੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।\r\nਪੂਰਾ ਦੇਸ਼ ਅਤੇ ਵਿਸ਼ਵ ਇੱਕ ਨਵੀਂ ਉਮੀਦ ਨਾਲ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦਾ ਭਾਸ਼ਣ ਸੁਣੇਗਾ, ਜਿਸ \'ਚ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਖੁਲਾਸਾ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਮੁਖਰਜੀ ਸਵੇਰੇ 11 ਵਜੇ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਨਗੇ ਅਤੇ ਮੋਦੀ ਸਰਕਾਰ ਦਾ ਏਜੰਡਾ ਲੋਕਾਂ ਸਾਹਮਣੇ ਪੇਸ਼ ਕਰਨਗੇ।\r\nਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਮੀਟਿੰਗ \'ਚ ਰਾਸ਼ਟਰਪਤੀ ਦੇ ਭਾਸ਼ਣ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਰਾਸ਼ਟਰਪਤੀ ਆਪਣੇ ਭਾਸ਼ਣ \'ਚ ਆਰਥਿਕ ਸੁਧਾਰਾਂ ਦੇ ਨਾਲ-ਨਾਲ ਵਿਦੇਸ਼ ਨੀਤੀ ਅਤੇ ਰੱਖਿਆ ਨੀਤੀ ਵਰਗੇ ਮਹੱਤਵਪੂਰਨ ਮਸਲਿਆਂ \'ਤੇ ਵੀ ਮੋਦੀ ਸਰਕਾਰ ਦਾ ਨਜ਼ਰੀਆ ਲੋਕਾਂ ਸਾਹਮਣੇ ਪੇਸ਼ ਕਰਨਗੇ। ਮੁਖਰਜੀ ਮੋਦੀ ਸਰਕਾਰ ਦਾ 100 ਦਿਨਾਂ ਦਾ ਏਜੰਡਾ ਵੀ ਲੋਕਾਂ ਸਾਹਮਣੇ ਪੇਸ਼ ਕਰਨਗੇ, ਜਿਸ \'ਚ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਉਣ ਤੋਂ ਇਲਾਵਾ ਬੁਨਿਆਦੀ ਢਾਂਚਾ ਵਿਕਾਸ ਅਤੇ ਸਿੱਖਿਆ ਤੇ ਸਿਹਤ \'ਚ ਸੁਧਾਰ ਦੇ ਨਾਲ-ਨਾਲ ਪੂੰਜੀ ਨਿਵੇਸ਼ ਅਤੇ ਮੁਦਰਾ ਪਸਾਰੇ ਨੂੰ ਕੰਟਰੋਲ ਕਰਨ \'ਤੇ ਵੀ ਜ਼ੋਰ ਦਿੱਤਾ ਜਾਵੇਗਾ। ਉਹ ਆਪਣੇ ਭਾਸ਼ਣ \'ਚ ਸੁਸ਼ਾਸਨ, ਪ੍ਰਬੰਧ ਤੋਂ ਇਲਾਵਾ ਖੇਤੀ, ਚੌਗਿਰਦੇ ਅਤੇ ਵਪਾਰ ਦੇ ਖੇਤਰ \'ਚ ਸੁਧਾਰਾਂ \'ਤੇ ਵੀ ਜ਼ੋਰ ਦੇਣਗੇ।\r\nਰਾਸ਼ਟਰਪਤੀ ਦਾ ਭਾਸ਼ਣ ਖਤਮ ਹੋਣ ਮਗਰੋਂ ਲੋਕ ਸਭਾ ਅਤੇ ਰਾਜ ਸਭਾ \'ਚ ਦੋ ਦਿਨਾਂ ਤੱਕ ਉਨ੍ਹਾ ਦੇ ਭਾਸ਼ਣ \'ਤੇ ਬਹਿਸ ਹੋਵੇਗੀ ਅਤੇ ਬਹਿਸ ਦੀ ਸਮਾਪਤੀ \'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਊਸਾਂ \'ਚ ਚਰਚਾ \'ਤੇ ਬਹਿਸ ਦਾ ਜੁਆਬ ਦੇਣਗੇ। ਸਿਆਸੀ ਮਾਹਿਰਾਂ ਨੇ ਆਸ ਪ੍ਰਗਟਾਈ ਹੈ ਕਿ ਰਾਸ਼ਟਰਪਤੀ ਦੇ ਭਾਸ਼ਣ \'ਤੇ ਲੋਕ ਸਭਾ ਅਤੇ ਰਾਜ ਸਭਾ \'ਚ ਉਸਾਰੂ ਅਤੇ ਗੰਭੀਰ ਬਹਿਸ ਹੋਵੇਗੀ।

893 Views

e-Paper