ਦੇਵਰੀਆ : ਲੋਕ ਸਭਾ ਚੋਣਾਂ 'ਚ ਭਾਜਪਾ ਚਾਹੇ ਹੀ ਪ੍ਰਧਾਨ ਮੰਤਰੀ ਦੇ ਕੰਮਾਂ ਦੀ ਤਾਰੀਫ਼ ਕਰ ਰਹੀ ਹੈ, ਪਰ ਉਮੀਦਵਾਰਾਂ ਨੂੰ ਆਪਣੇ ਚੋਣ ਖੇਤਰ 'ਚ ਪਿੰਡ ਵਾਸੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨ ਪੈ ਰਿਹਾ ਹੈ। ਖਾਸ ਕਰਕੇ ਉਨ੍ਹਾਂ ਉਮੀਦਵਾਰਾਂ ਨੂੰ ਜ਼ਿਆਦਾ, ਜੋ ਵਰਤਮਾਨ ਸਾਂਸਦ ਹਨ ਅਤੇ ਦੁਬਾਰਾ ਉਸੇ ਖੇਤਰ ਤੋਂ ਚੋਣ ਲੜ ਰਹੇ ਹਨ।
ਸਲੇਮਪੁਰ ਲੋਕ ਸਭਾ ਖੇਤਰ ਦੇ ਸਾਂਸਦ ਅਤੇ ਭਾਜਪਾ ਉਮੀਦਵਾਰ ਰਵਿੰਦਰ ਕੁਸ਼ਵਾਹਾ ਅਤੇ ਵਿਧਾਇਕ ਕਾਲੀ ਪ੍ਰਸਾਦ ਦੀ ਪਿੰਡ ਵਾਸੀਆਂ ਨਾਲ ਝੜਪ ਹੋ ਗਈ। ਪਿੰਡ ਵਾਲਿਆਂ ਨੇ ਸਾਂਸਦ ਨੂੰ ਗੱਡੀ 'ਚੋਂ ਥੱਲੇ ਨਹੀਂ ਉਤਰਨ ਦਿੱਤਾ ਅਤੇ ਨੌਬਤ ਹੱਥੋਪਾਈ ਤੱਕ ਪਹੁੰਚ ਗਈ। ਕੁਝ ਬਜ਼ੁਰਗਾਂ ਨੇ ਕਾਫ਼ੀ ਮੁਸ਼ਕੱਤ ਦੇ ਬਾਅਦ ਕਿਸੇ ਤਰ੍ਹਾਂ ਸਾਂਸਦ ਅਤੇ ਵਿਧਾਇਕ ਨੂੰ ਪਿੰਡ ਤੋਂ ਬਾਹਰ ਕੱਢਿਆ।
ਸਾਂਸਦ ਦੀ ਗੱਡੀ ਜਦ ਪਿੰਡ 'ਚ ਪਹੁੰਚੀ ਤਾਂ ਕੁਝ ਲੋਕਾਂ ਨੇ ਇਹ ਕਹਿ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਸਾਂਸਦ ਦੇ ਉਥੇ ਕਿਸੇ ਕੰਮ ਲਈ ਜਾਣ 'ਤੇ ਉਹ ਕਹਿੰਦੇ ਹਨ ਕਿ ਮੈਂ ਜਾਣਦਾ ਨਹੀਂ ਅਤੇ ਉਥੇ ਮੌਜੂਦ ਲੋਕ ਬੇਇੱਜ਼ਤੀ ਵੀ ਕਰਦੇ ਹਨ। ਸਾਂਸਦ ਤੇ ਵਿਧਾਇਕ ਨੇ ਪਿੰਡ ਦੇ ਨੌਜਵਾਨਾਂ ਨੂੰ ਗਾਲ੍ਹਾਂ ਵੀ ਦਿੱਤੀਆਂ ਤੇ ਕਿਹਾ ਕਿ ਸਾਨੂੰ ਤੁਹਾਡਾ ਵੋਟ ਨਹੀਂ ਚਾਹੀਦਾ। ਇਸ 'ਤੇ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਸਾਂਸਦ ਦੇ ਕਾਫ਼ਲੇ ਨੂੰ ਪਿੰਡ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ।