ਰਜਤ ਗੁਪਤਾ ਦੀਆਂ ਕੋਸ਼ਿਸ਼ਾਂ ਨਾਕਾਮ

ਭਾਰਤੀ ਮੂਲ ਦੇ ਪ੍ਰਬੰਧਕ ਅਤੇ ਅਮਰੀਕੀ ਨਿਵੇਸ਼ ਬੈਂਕ ਗੋਲਡਮੈਨ ਸਿਕਸ ਦੇ ਸਾਬਕਾ ਡਾਇਰੈਕਟਰ ਰਜਤ ਗੁਪਤਾ ਨੂੰ ਕਾਰੋਬਾਰ ਦੇ ਭੇਦ ਦੱਸਣ ਦੇ ਮਾਮਲੇ 'ਚ ਅਗਲੇ ਹਫ਼ਤੇ ਦੋ ਸਾਲ ਦੀ ਸਜ਼ਾ ਕੱਟਣ ਲਈ ਜੇਲ੍ਹ ਜਾਣਾ ਪਵੇਗਾ।rnਅਮਰੀਕੀ ਸੁਪਰੀਮ ਕੋਰਟ ਨੇ ਮਾਮਲੇ ਦੀ ਮੁੜ ਸੁਣਵਾਈ ਦੀ ਉਸ ਦੀ ਅਪੀਲ 'ਤੇ ਫ਼ੈਸਲਾ ਹੋਣ ਤੱਕ ਉਹ ਨੂੰ ਜ਼ਮਾਨਤ 'ਤੇ ਬਣੇ ਰਹਿਣ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਗੁਪਤਾ ਨੂੰ 2012 'ਚ ਡਾਇਰੈਕਟਰ ਮੰਡਲ ਦੀ ਮੀਟਿੰਗ ਨਾਲ ਜੁੜੀ ਗੁਪਤ ਜਾਣਕਾਰੀ ਆਪਣੇ ਮਿੱਤਰ, ਸਹਿਯੋਗੀ ਅਤੇ ਹੇਜ ਫੰਡ ਕਾਰੋਬਾਰੀ ਰਾਜ ਰਾਜਾਰਤਨਮ ਨੂੰ ਦੇਣ ਲਈ ਦੋਸ਼ੀ ਪਾਇਆ ਗਿਆ ਸੀ। ਗੁਪਤਾ ਦੀ ਸਜ਼ਾ 17 ਜੂਨ ਨੂੰ ਸ਼ੁਰੂ ਹੋਣੀ ਹੈ।rnਗੁਪਤਾ ਨੇ 10 ਜੂਨ ਨੂੰ ਸੁਪਰੀਮ ਕੋਰਟ ਦੀ ਜੱਜ ਰੂਥ ਬੇਡਰ ਗਿਨਜਬਰਗ ਸਾਹਮਣੇ ਅਪੀਲ ਦਾਖਲ ਕਰਦਿਆਂ ਜ਼ਮਾਨਤ 'ਤੇ ਬਾਹਰ ਰਹਿਣ ਦੀ ਆਗਿਆ ਮੰਗੀ ਸੀ। ਗੁਪਤਾ ਇਸ ਵੇਲੇ ਜ਼ਮਾਨਤ 'ਤੇ ਹੈ। ਉਨ੍ਹਾ ਆਪਣੀ ਅਪੀਲ 'ਚ ਕਿਹਾ ਸੀ ਕਿ ਉਹ ਭੱਜਣ ਵਾਲਾ ਨਹੀਂ ਅਤੇ ਨਾ ਹੀ ਉਸ ਤੋਂ ਕਿਸੇ ਭਾਈਚਾਰੇ ਨੂੰ ਖ਼ਤਰਾ ਹੈ। ਜੱਜ ਵੱਲੋਂ ਜਾਰੀ ਹੁਕਮਾਂ 'ਚ ਗੁਪਤਾ ਦੀ ਅਪੀਲ ਠੁਕਰਾ ਦਿੱਤੀ ਗਈ। ਜੱਜ ਨੇ ਅਪੀਲ ਰੱਦ ਕਰਦਿਆਂ ਕੋਈ ਟਿਪਣੀ ਨਹੀਂ ਕੀਤੀ। ਜੱਜ ਨੇ ਗੁਪਤਾ ਨੂੰ ਨਿਊ ਯਾਰਕ ਸ਼ਹਿਰ ਤੋਂ 70 ਮੀਲ ਦੂਰ ਉੱਤਰ-ਪੱਛਮ ਦੀ ਓਟੀਸਿਵਲੇ ਜੇਲ੍ਹ 'ਚ ਰੱਖਣ ਦੇ ਹੁਕਮ ਦਿੱਤੇ ਹਨ।