ਕੈਮਿਸਟਾਂ ਵੱਲੋਂ ਅਣਮਿਥੇ ਸਮੇਂ ਦੀ ਹੜਤਾਲ ਦੀ ਚੇਤਾਵਨੀ

ਪੰਜਾਬ ਸਰਕਾਰ ਵੱਲੋਂ ਮੈਡੀਕਲ ਸਟੋਰਾਂ 'ਤੇ ਸਿੱਧੇ ਛਾਪੇ ਮਾਰਨ ਲਈ ਪੰਜਾਬ ਪੁਲਸ ਨੂੰ ਦਿੱਤੇ ਅਧਿਕਾਰਾਂ ਦੇ ਵਿਰੋਧ 'ਚ ਅੱਜ ਪੰਜਾਬ ਦੇ ਹੋਲਸੇਲ ਆਰਗੇਨਾਈਜ਼ੇਸ਼ਨ ਤੇ ਸੰਸਥਾ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਪੰਜਾਬ ਪੱਧਰੀ ਹੜਤਾਲ ਦੇ ਸੰਬੰਧ ਵਿਚ ਜਲੰਧਰ ਵਿਚ ਪੂਰਨ ਤੌਰ 'ਤੇ ਮੈਡੀਕਲ ਸਟੋਰ ਬੰਦ ਰਹੇ ਤੇ ਕੈਮਿਸਟਾਂ ਦੀ ਪੂਰਨ ਹੜਤਾਲ ਕਾਰਨ ਮਰੀਜ਼ਾਂ ਨੂੰ ਦਵਾਈਆਂ ਲੈਣ ਵਿਚ ਮੁਸ਼ਕਲ ਆਈ। ਸ਼ਹਿਰ ਦੇ ਮੈਡੀਕਲ ਸਟੋਰਾਂ ਦੇ ਮਾਲਕਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਉੱਕਤ ਫੈਸਲੇ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਤੇ ਸਮੂਹ ਕੈਮਿਸਟਾਂ ਨੇ ਪੰਜਾਬ ਸਰਕਾਰ ਦੇ ਇਸ ਛਾਪੇਮਾਰੀ ਕਰਨ ਦੇ ਫੈਸਲੇ ਵਿਰੁਧ ਡਿਪਟੀ ਕਮਿਸ਼ਨਰ ਦੇ ਨਾਂਅ ਏ ਡੀ ਸੀ ਸ੍ਰੀ ਐੱਚ ਕੇ ਨਾਗਪਾਲ ਨੂੰ ਮੰਗ ਪੱਤਰ ਦਿੱਤਾ। ਕੈਮਿਸਟ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੇ ਉੱਕਤ ਫੈਸਲੇ 'ਤੇ ਨਜ਼ਰਸਾਨੀ ਕਰਕੇ ਇਸ ਨੂੰ ਵਾਪਸ ਲਵੇ। ਹੋਲ ਸੇਲ ਕੈਮਿਸਟ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰਾਕੇਸ਼ ਗੁਪਤਾ ਤੇ ਸਕੱਤਰ ਰੀਸ਼ੂ ਵਰਮਾ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਵਿਰੁਧ ਕੈਮਿਸਟਾਂ 'ਚ ਰੋਸ ਹੈ।rnਉਨ੍ਹਾ ਕਿਹਾ ਕਿ ਡਰੱਗ ਇੰਸਪੈਕਟਰ ਤੇ ਲਾਇਸੰਸ ਅਥਾਰਟੀ ਦੇ ਮੌਜੂਦਗੀ ਦੇ ਬਿਨ੍ਹਾਂ ਛਾਪੇਮਾਰੀ ਕਾਰਨ ਭ੍ਰਿਸ਼ਟਾਚਾਰ 'ਚ ਵਾਧਾ ਹੋਵੇਗਾ ਤੇ ਪੁਲਸ ਦੀ ਧੱਕੇਸ਼ਾਹੀ ਵੱਧੇਗੀ। ਆਗੂਆਂ ਕਿਹਾ ਕਿ ਪੁਲਸ ਅਧਿਕਾਰੀਆਂ ਨੂੰ ਕਾਨੂੰਨ ਦੀ ਜਾਣਕਾਰੀ ਤਾਂ ਹੋ ਸਕਦੀ ਹੈ, ਪਰ ਦਵਾਈਆਂ ਦੀ ਜਾਣਕਾਰੀ ਨਹੀਂ । ਨਸ਼ੇ ਨੂੰ ਬੜਾਵਾ ਦੇਣ ਵਾਲੀਆਂ ਦਵਾਈਆਂ ਤਾਂ ਪਹਿਲਾਂ ਹੀ ਬੰਦ ਹੋਣ ਕਾਰਨ ਹੋਲ ਸੇਲ ਤੇ ਰੀਟੇਲ ਕੈਮਿਸਟ ਵੇਚ ਹੀ ਨਹੀਂ ਰਹੇ। ਹੋਲ ਸੇਲ ਤੇ ਰੀਟੇਲ ਕੈਮਿਸਟ ਜਥੇਬੰਦੀਆਂ ਨੇ ਸਪੱਸ਼ਟ ਕਿਹਾ ਕਿ ਜੇਕਰ ਸਰਕਾਰ ਇਸ ਧੱਕੇਸ਼ਾਹੀ ਵਾਲੇ ਫੈਸਲੇ ਨੂੰ ਵਾਪਸ ਨਹੀਂ ਲੈਂਦੀ ਤਾਂ ਕੈਮਿਸਟ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਜਾਣਗੇ। ਏ ਡੀ ਸੀ ਨੂੰ ਮੰਗ ਪੱਤਰ ਦੇਣ ਸਮੇਂ ਰਾਕੇਸ਼ ਗੁਪਤ, ਰਿਸ਼ੂ ਵਰਮਾ, ਰਾਕੇਸ਼ ਸ਼ਰਮਾ, ਗੁਲਜ਼ਾਰੀ ਲਾਲ ਦਰਸ਼ਨ ਸਿੰਘ, ਮਨੋਜ ਕਾਲਰਾ, ਜਸਪਾਲ ਸਿੰਘ, ਸਤੀਸ਼ ਪਰਾਸ਼ਰ, ਗਗਨ ਗੁਪਤਾ, ਭੀਮ ਸਿੰਘ ਤੇ ਸੁਨੀਲ ਜੰਗ ਲਾਲ ਆਦਿ ਕੈਮਿਸਟ ਹਾਜ਼ਰ ਸਨ।rnਗੜ੍ਹਦੀਵਾਲਾ (ਰਾਮ ਕੁਮਾਰ) -ਪੰਜਾਬ ਕੈਮਿਸਟ ਯੂਨੀਅਨ ਦੇ ਸੱਦੇ 'ਤੇ ਗੜ੍ਹਦੀਵਾਲਾ ਦੇ ਸਮੂਹ ਕੈਮਿਸਟਾਂ ਨੇ ਰੋਸ ਵਜੋਂ ਆਪਣੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰੱਖੀਆਂ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਗੜ੍ਹਦੀਵਾਲਾ ਦੇ ਸਮੂਹ ਮੈਂਬਰਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕੈਮਿਸਟ ਦੁਕਾਨਾਂ 'ਤੇ ਬਿਨਾਂ ਕਿਸੇ ਡਰੱਗ ਅਧਿਕਾਰੀ ਤੋਂ ਪੁਲਸ ਦੀ ਸਿੱਧੀ ਦਖਲ-ਅੰਦਾਜ਼ੀ ਦੇ ਲਏ ਗਏ ਫੈਸਲੇ ਨੂੰ ਰੱਦ ਕਰੇ। ਜੇਕਰ ਕਿਸੇ ਕੈਮਿਸਟ ਦੁਕਾਨ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਸ ਦੁਕਾਨ ਦੀ ਚੈਕਿੰਗ ਜ਼ਿਲ੍ਹਾ ਡਰੱਗ ਇੰਸਪੈਕਟਰ ਦੀ ਹਾਜ਼ਰੀ ਵਿੱਚ ਹੀ ਕੀਤੀ ਜਾਵੇ।rnਯੂਨੀਅਨ ਆਗੂਆਂ ਨੇ ਕਿਹਾ ਕਿ ਸਾਰੇ ਕੈਮਿਸਟਾਂ ਵੱਲੋਂ ਆਪਣੀਆਂ ਦੁਕਾਨਾਂ ਉÎਪਰ ਸਿਰਫ ਉਹੀ ਦਵਾਈਆਂ ਵੇਚੀਆਂ ਜਾਂਦੀਆਂ ਹਨ, ਜਿਨ੍ਹਾਂ ਉÎੱਪਰ ਕੋਈ ਵੀ ਪਾਬੰਦੀ ਨਹੀਂ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਾਬੰਦੀਸ਼ੁਦਾ ਦਵਾਈਆਂ ਦੀ ਪ੍ਰੋਡਕਸ਼ਨ 'ਤੇ ਜਲਦ ਤੋਂ ਜਲਦ ਰੋਕ ਲਗਾਈ ਜਾਵੇ।rnਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਧਿਆਨ ਵਿੱਚ ਇਹ ਵੀ ਲਿਆਉਣਾ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਨਰਸਿੰਗ ਹੋਮਾਂ ਵਿੱਚ ਬਿਨਾਂ ਡਰੱਗ ਲਾਇੀਸੰਸ ਨੰਬਰ ਤੋਂ ਦਵਾਈਆਂ ਖਰੀਦੀਆਂ ਤੇ ਵੇਚੀਆਂ ਜਾ ਰਹੀਆਂ ਹਨ। ਇਸ ਉÎੱਪਰ ਜਲਦ ਕਾਰਵਾਈ ਕੀਤੀ ਜਾਵੇ। ਕੈਮਿਸਟ ਐਸੋਸੀਏਸ਼ਨ ਗੜ੍ਹਦੀਵਾਲਾ ਪੰਜਾਬ ਸਰਕਾਰ ਦੇ ਇਸ ਨਸ਼ਾ ਮੁਕਤੀ ਮੁਹਿੰਮ ਦੀ ਸ਼ਲਾਘਾ ਕਰਦੀ ਹੈ।rnਇਸ ਵਿੱਚ ਅਸੀਂ ਸਰਾਕਰ ਦਾ ਪੂਰਾ-ਪੂਰਾ ਸਹਿਯੋਗ ਕਰਾਂਗੇ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਗੜ੍ਹਦੀਵਾਲਾ ਦੇ ਵਾਈਸ ਪ੍ਰਧਾਨ ਸੁਸ਼ੀਲ ਠਾਕੁਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਨਾਇਬ ਤਹਿਸੀਲਦਾਰ ਵਰਿੰਦਰ ਭਾਟੀਆ ਨੂੰ ਮੰਗ ਪੱਤਰ ਭੇਟ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਵਰਿੰਦਰ ਭਾਟੀਆ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੰਗ ਪੱਤਰ ਜ਼ਰੂਰ ਸਰਕਾਰ ਤੱਕ ਭੇਜ ਦੇਣਗੇ। ਇਸ ਮੌਕੇ ਗੜ੍ਹਦੀਵਾਲਾ ਕੈਮਿਸਟ ਐਸੋਸੀਏਸ਼ਨ ਯੂਨੀਅਨ ਦੇ ਸਮੂਹ ਅਹੁਦੇਦਾਰ ਹਾਜ਼ਰ ਸਨ।rnਫਗਵਾੜਾ, (ਇੰਦਰਜੀਤ ਮਠਾੜੂ)-ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਨੇ ਪ੍ਰਧਾਨ ਕਿਸ਼ਨ ਕੁਮਾਰ ਵਿੱਜ ਦੀ ਅਗਵਾਈ 'ਚ ਰੋਸ ਮਾਰਚ ਕੱਢਿਆ ਤੇ ਐੱਸ ਡੀ ਅੱੈਮ ਦਫ਼ਤਰ ਅੱਗੇ ਰੈਲੀ ਕੀਤੀ ਤੇ ਐੱਸ ਡੀ ਐੱਮ ਤੇ ਅੱੈਸ ਐੱਮ ਓ ਡਾ. ਮਨੋਹਰ ਲਾਲ ਨੂੰ ਮੰਗ ਪੱਤਰ ਦਿੱਤਾ ਤੇ ਦੁਕਾਨਾਂ ਪੂਰਨ ਤੌਰ 'ਤੇ ਬੰਦ ਰੱਖੀਆਂ, ਜਿਸ 'ਚ ਮੰਗ ਕੀਤੀ ਕਿ ਪੁਲਸ ਨਸ਼ਿਆਂ ਦੀ ਆੜ ਹੇਠ ਕੈਮਿਸਟਾਂ ਨੂੰ ਤੰਗ ਕਰ ਰਹੀ ਹੈ, ਥਾਣਿਆਂ 'ਚ ਸੱਦ ਕੇ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਵੀ ਦੁਕਾਨ ਦੀ ਚੈਕਿੰਗ ਕਰਨੀ ਹੋਵੇ, ਡਰੱਗ ਇੰਸਪੈਕਟਰ ਦੀ ਹਾਜ਼ਰੀ 'ਚ ਕਰਵਾਈ ਜਾਵੇ, ਕਿਉਂ ਕਿ ਉਸ ਨੂੰ ਦਵਾਈ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਕੇਸ਼ ਅਗਰਵਾਲ, ਬੀ ਪੀ ਅਰੋੜਾ, ਪੰਕਜ ਤੇ ਸੋਮ ਪ੍ਰਕਾਸ਼ ਉੱਪਲ ਵੀ ਸ਼ਾਮਲ ਸਨ ।