Latest News
ਗੱਲਬਾਤ ਫੇਲ੍ਹ : ਬਿਜਲੀ ਕਾਮਿਆਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

Published on 12 Jul, 2019 10:39 AM.

ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਜੱਥੇਬੰਦੀਆਂ 'ਤੇ ਆਧਾਰਤ ਬਣੇ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦਰਮਿਆਨ ਹੋਈ ਮੀਟਿੰਗ ਬੇ-ਸਿੱਟਾ ਰਹੀ। ਮੀਟਿੰਗ ਵਿੱਚ ਮੈਨੇਜਮੈਂਟ ਵੱਲੋਂ ਸਰਵਸ੍ਰੀ ਆਰ.ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ, ਇੰਜ. ਕੁਲਜੀਤ ਸਿੰਘ ਭਾਟੀਆ ਉੱਪ ਮੁੱਖ ਇੰਜੀਨੀਅਰ ਪ੍ਰਸੋਨਲ, ਭੂਸ਼ਣ ਕੁਮਾਰ ਮੁੱਖ ਲੇਖਾ ਅਫਸਰ ਹੈੱਡ ਕੁਆਟਰ, ਬੀ.ਐੱਸ. ਗੁਰਮ ਡਿਪਟੀ ਸਕੱਤਰ ਆਈ.ਆਰ. ਤੇ ਭਲਾਈ, ਅਸ਼ੋਕ ਕੁਮਾਰ ਡਿਪਟੀ ਸਕੱਤਰ ਵਿੱਤ, ਚੇਤੰਨ ਸਿੰਘ ਡਿਪਟੀ ਸਕੱਤਰ ਈ.ਐੱਨ.ਜੀ-2 ਅਤੇ ਜੁਆਇੰਟ ਫੋਰਮ ਦੇ ਆਗੂ ਸ਼ਾਮਲ ਸਨ। ਮੀਟਿੰਗ ਉਪਰੰਤ ਜੁਆਇੰਟ ਫੋਰਮ ਦੇ ਆਗੂਆਂ ਨੇ ਦੱਸਿਆ ਕਿ ਮੈਨੇਜਮੈਂਟ ਪਿਛਲੇ ਸਮੇਂ 'ਚ ਹੋਈਆਂ ਸਹਿਮਤੀਆਂ ਨੂੰ ਲਾਗੂ ਕਰਨ ਵਾਸਤੇ ਸਹਿਮਤ ਨਹੀਂ ਹੋਈ ਅਤੇ ਮੀਟਿੰਗ 'ਚ ਮੈਨੇਜਮੈਂਟ ਦਾ ਵਤੀਰਾ ਟਾਲ-ਮਟੋਲ ਵਾਲਾ ਅਤੇ ਡੰਗ ਟਪਾਊੁ ਸੀ। ਜੁਆਇੰਟ ਫੋਰਮ ਦੇ ਆਗੂਆਂ ਸਰਵਸ੍ਰੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਜੈਲ ਸਿੰਘ, ਬ੍ਰਿਜ ਲਾਲ, ਫਲਜੀਤ ਸਿੰਘ, ਸੁਖਦੇਵ ਸਿੰਘ, ਵਿਜੇ ਕੁਮਾਰ, ਗੁਰਸੇਵਕ ਸਿੰਘ, ਰਣਬੀਰ ਸਿੰਘ ਪਾਤੜਾਂ, ਬਲਵਿੰਦਰ ਸਿੰਘ ਸੰਧੂ, ਕਰਮਚੰਦ ਖੰਨਾ, ਸਿਕੰਦਰ ਨਾਥ, ਅਵਤਾਰ ਸਿੰਘ ਕੈਂਥ, ਜਗਜੀਤ ਸਿੰਘ, ਕਮਲ ਕੁਮਾਰ ਸ਼ਰਮਾ, ਹਰਜਿੰਦਰ ਸਿੰਘ ਦੁਧਾਲਾ, ਅਮਰੀਕ ਸਿੰਘ ਨੂਰਪੁਰ ਨੇ ਦੱਸਿਆ ਕਿ ਮੈਨੇਜਮੈਂਟ 25 ਦਸੰਬਰ 2018 ਅਤੇ ਮਿਤੀ 22-2-2017 ਦੀਆਂ ਮੀਟਿੰਗਾਂ 'ਚ ਹੋਈਆਂ ਸਹਿਮਤੀਆਂ ਲਾਗੂ ਕਰਨ ਤੋਂ ਇਨਕਾਰੀ ਸੀ, ਜਿਸ ਕਾਰਨ ਸਾਰੇ ਹੀ ਮਸਲੇ ਜਿਵੇਂ 1-12-2011 ਤੋਂ ਪੇ-ਬੈਂਡ ਦੇਣ, 23 ਸਾਲਾਂ ਦੀ ਸੇਵਾ ਦਾ ਲਾਭ, ਦੋ ਸਾਲ ਦੇ ਕੰਟਰੈਕਟ ਉਪਰ ਕੰਮ ਕਰਦੇ ਲਾਈਨਮੈਨ, ਐੱਸ.ਐੱਸ.ਏ. ਦੀਆਂ ਸੇਵਾਵਾਂ ਰੈਗੂਲਰ ਕਰਨ, ਬੰਦ ਕੀਤੇ ਥਰਮਲ ਪਲਾਂਟਾਂ ਦੇ ਯੂਨਿਟਾਂ ਦੀ ਥਾਂ ਰੋਪੜ ਵਿਖੇ ਪੜਾਅਵਾਰ ਸੁਪਰ ਕਰੀਟੀਕਲ ਪਲਾਂਟ ਅਤੇ ਬਠਿੰਡਾ ਵਿਖੇ 60 ਮੈਗਾਵਾਟ ਦਾ ਪਰਾਲੀ ਨਾਲ ਚੱਲਣ ਵਾਲਾ ਪਲਾਂਟ ਲਗਾਉਣ, ਕੱਚੇ ਕਾਮੇ ਤੇ ਪਾਰਟ ਟਾਇਮ ਸਫਾਈ ਸੇਵਕ ਪੱਕੇ ਕਰਨ, ਆਊਟ ਸੋਰਸਿੰਗ ਬੰਦ ਕਰਨ, ਰਿਟਾਇਰੀ ਤੇ ਨਵ-ਨਿਯੁਕਤ ਕਰਮਚਾਰੀਆਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤਾਂ ਦੇਣ ਆਦਿ 32 ਨੁਕਾਤੀ ਮੰਗ ਪੱਤਰ ਅਨੁਸਾਰ ਮੰਗਾਂ ਮੰਨ ਕੇ ਲਾਗੂ ਨਹੀਂ ਕੀਤੀਆਂ ਜਾ ਰਹੀਆਂ।
ਇਸ ਦੇ ਉਲਟ ਮੈਨੇਜਮੈਂਟ ਮੁਲਾਜ਼ਮ ਵਿਰੋਧੀ ਕਾਰਵਾਈਆਂ ਕਰਕੇ ਮੁਲਾਜ਼ਮਾਂ ਦੇ ਗਲਤ ਤੇ ਨਜਾਇਜ਼ ਅਧਾਰ 'ਤੇ ਤਬਾਦਲਿਆਂ ਦੇ ਹੁਕਮ ਜਾਰੀ ਕਰਕੇ ਘਰੋਂ ਬੇਘਰ ਕਰ ਰਹੀ ਹੈ।
ਨਵ-ਨਿਯੁਕਤ ਸਹਾਇਕ ਲਾਈਨਮੈਨਾਂ ਨੂੰ ਤੀਜੀ ਸ਼੍ਰੇਣੀ ਦੇ ਮੁਲਾਜ਼ਮਾਂ ਦੀ ਤਨਖਾਹ ਦੀ ਥਾਂ ਸੈਮੀ ਸਕਿਲਡ ਵਰਕਰ ਦੀ ਤਨਖਾਹ ਦੇ ਹੁਕਮ ਜਾਰੀ ਕਰਕੇ ਤਨਖਾਹਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ।
ਉੱਚ ਅਦਾਲਤ ਦੇ ਫੈਸਲੇ ਲਾਗੂ ਕਰਨ ਤੋਂ ਇਨਕਾਰੀ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਸਖਤ ਰੋਸ ਪਾਇਆ ਜਾ ਰਿਹਾ ਹੈ। ਮੀਟਿੰਗ 'ਚੋਂ ਵਾਕ ਆਊਟ ਕਰਨ ਉਪਰੰਤ ਇਨ੍ਹਾਂ ਆਗੂਆਂ ਨੇ ਕਿਹਾ ਕਿ ਕਾਰਪੋਰੇਸ਼ਨਾਂ ਦੇ ਬਿਜਲੀ ਕਾਮੇ 11 ਜੁਲਾਈ ਤੋਂ ਲਗਾਤਾਰ 20 ਜੁਲਾਈ ਤੱਕ ਦੋਨੋ ਕਾਰਪੋਰੇਸ਼ਨਾਂ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰਜ਼ ਸਮੇਤ ਸਮੂਹ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨਗੇ ਅਤੇ ਵਰਕ-ਟੂ ਰੂਲ ਅਨੁਸਾਰ ਕੰਮ ਕਰਨਗੇ।
ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਪੇ ਕਮਿਸ਼ਨ ਦੀ ਰਿਪੋਰਟ, ਡੀ.ਏ. ਦੀਆਂ ਤਿੰਨ ਕਿਸ਼ਤਾਂ ਸਮੇਤ ਪਿਛਲੇ 22 ਮਹੀਨਿਆਂ ਦਾ ਬਕਾਇਆ ਤੇ ਬਿਜਲੀ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਪ੍ਰਤੀ ਬੇਰੁਖੀ ਕਾਰਨ ਵਿੱਤ ਮੰਤਰੀ ਪੰਜਾਬ ਅਤੇ ਬਿਜਲੀ ਮੰਤਰੀ ਦੇ ਫੀਲਡ ਵਿੱਚ ਦੌਰਿਆਂ ਸਮੇਂ ਵੀ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨਗੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਗਲਤ ਤੇ ਸਿਆਸੀ ਅਧਾਰ 'ਤੇ ਕੀਤੇ ਤਬਾਦਲਿਆਂ ਦੇ ਹੁਕਮ ਰੱਦ ਨਾ ਕੀਤੇ ਅਤੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਬਿਜਲੀ ਕਾਮੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ ਅਤੇ ਨੇੜ-ਭਵਿੱਖ ਵਿੱਚ ਇੱਕ ਰੋਜ਼ਾ ਹੜਤਾਲ ਕਰਕੇ ਬਿਜਲੀ ਕਾਰਪੋਰੇਸ਼ਨਾਂ ਦੇ ਕੰਮ ਠੱਪ ਕਰਨਗੇ।

202 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper