ਸਾਨਫਰਾਂਸਿਸਕੋ : ਅਮਰੀਕਾ ਦੀ ਇੱਕ ਅਦਾਲਤ ਨੇ ਫੇਸਬੁਕ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਉਸ 'ਤੇ ਇਲਨੋਇਸ ਦੇ ਨਾਗਰਿਕਾਂ ਦੇ ਫੇਸ਼ੀਅਲ ਰਿਕਗਨਿਸ਼ਨ ਸੰਬੰਧੀ ਡਾਟਾ ਦੇ ਕਥਿਤ ਇਸਤੇਮਾਲ ਖਿਲਾਫ਼ 3500 ਕਰੋੜ ਡਾਲਰ ਕਲਾਸ ਐਕਸ਼ਨ ਮੁਕੱਦਮਾ ਦਾਖ਼ਲ ਕੀਤਾ ਗਿਆ ਸੀ। ਟੇਕਕ੍ਰੰਚ ਦੀ ਰਿਪੋਰਟ ਅਨੁਸਾਰ ਸਾਨਫਰਾਂਸਿਸਕੋ 'ਚ ਨੌਂ ਸਰਕਟ ਵਾਲੇ ਜੱਜਾਂ ਦੇ ਤਿੰਨ ਮੈਂਬਰੀ ਬੈਂਚ ਨੇ ਫੇਸਬੁਕ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਹੁਣ ਮਾਮਲੇ ਦੀ ਸੁਣਵਾਈ ਉਦੋਂ ਹੋਵੇਗੀ, ਜਦ ਸੁਪਰੀਮ ਕੋਰਟ ਦਖ਼ਲ ਦੇਵੇਗੀ।
ਮੁਕੱਦਮੇ 'ਚ ਦੋਸ਼ ਲਾਇਆ ਗਿਆ ਹੈ ਕਿ ਇਲਨੋਇਸ ਦੇ ਨਾਗਰਿਕਾਂ ਨੇ ਅਪਲੋਡ ਕੀਤੇ ਆਪਣੇ ਫੋਟੋ ਦੇ ਫੇਸ਼ੀਅਲ ਰਿਕਗਨਿਸ਼ਨ ਸੰਬੰਧੀ ਸਕੈਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਨਾ ਹੀ ਉਨ੍ਹਾਂ ਨੂੰ ਇਸ ਗੱਲ ਦੀ ਜਾਣਗਾਰੀ ਦਿੱਤੀ ਸੀ ਕਿ 2011 'ਚ ਮੈਪਿੰਗ ਸ਼ੁਰੂ ਹੋਣ 'ਤੇ ਡਾਟਾ ਕਿੰਨੀ ਦੇਰ ਤੱਕ ਸੁਰੱਖਿਅਤ ਰਹੇਗਾ। ਫੇਸਬੁਕ ਨੂੰ 70 ਲੱਖ ਵਿਅਕਤੀਆਂ ਦੇ ਹਿਸਾਬ ਨਾਲ ਹਰੇਕ ਵਿਅਕਤੀ ਨੂੰ 1000 ਤੋਂ 5000 ਡਾਲਰ ਜੁਰਮਾਨੇ ਦੇ ਤੌਰ 'ਤੇ ਦੇਣਾ ਹੋਵੇਗਾ। ਇਸ 'ਚ ਉਸ 'ਤੇ ਜੁਰਮਾਨੇ ਦੀ ਰਕਮ 3500 ਕਰੋੜ ਡਾਲਰ ਤੱਕ ਹੋਵੇਗੀ।
ਫੇਸਬੁਕ ਨੇ ਸਾਲ 2011 'ਚ ਫੇਸ਼ੀਅਲ ਰਿਕਗਨਿਸ਼ਨ ਸੰਬੰਧੀ ਸਕੈਨ ਤਕਨੀਕ ਦਾ ਇਸਤੇਮਾਲ ਸ਼ੁਰੂ ਕੀਤਾ ਸੀ, ਜਿਸ 'ਚ ਫੇਸਬੁਕ ਦੇ ਯੂਜਰ ਤੋਂ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਅਪਲੋਡ ਕੀਤੀ ਗਈ ਤਸਵੀਰ 'ਚ ਜੋ ਲੋਕ ਟੈਗ ਕੀਤੇ ਗਏ ਹਨ, ਉਨ੍ਹਾਂ ਨੂੰ ਉਹ ਜਾਣਦੇ ਹਨ ਜਾਂ ਨਹੀਂ।