Latest News
ਜੇਲ੍ਹ 'ਚ ਬੰਦ ਹਵਾਲਾਤੀ ਵੱਲੋਂ ਖੁਦਕੁਸ਼ੀ

Published on 19 Oct, 2019 09:16 AM.

ਰੂਪਨਗਰ (ਗੁਰਮੀਤ ਸਿੰਘ ਖੰਗੂੜਾ)-ਰੂਪਨਗਰ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਇੱਕ ਹਵਾਲਾਤੀ ਅਮਨਦੀਪ ਸਿੰਘ ਉਰਫ਼ ਲਾਡੀ (36) ਪੁੱਤਰ ਦਲਬੀਰ ਸਿੰਘ ਵਾਸੀ ਨੇੜੇ ਬੱਸ ਸਟਾਪ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਨੇ ਜੇਲ੍ਹ ਅੰਦਰ ਬਣੇ ਇੱਕ ਸਟੋਰ ਰੂਮ ਵਿੱਚ ਫਾਹਾ ਲਾ ਕੇ ਜੀਵਨ-ਲੀਲ੍ਹਾ ਖਤਮ ਕਰ ਲਈ। ਜੇਲ ਅਧਿਕਾਰੀਆਂ ਅਨੁਸਾਰ ਉਹ ਅੱਜ ਸਵੇਰੇ ਕਰੀਬ ਸਾਢੇ ਕੁ ਦਸ ਵਜੇ ਜੇਲ੍ਹ ਅੰਦਰ ਬਣੇ ਗੁਰਦੁਆਰਾ ਸਾਹਿਬ ਵਿੱਚ ਰੋਜ਼ਾਨਾ ਦੀ ਤਰ੍ਹਾਂ ਪਾਠ ਕਰਨ ਗਿਆ, ਪਰ ਜਦੋਂ ਕੁਝ ਹੋਰ ਹਵਾਲਾਤੀਆਂ ਨੇ ਦੇਖਿਆ ਤਾਂ ਉਹ ਨੇੜੇ ਬਣੇ ਇੱਕ ਸਟੋਰ ਵਿੱਚ ਪੱਖੇ ਨਾਲ ਲਟਕ ਰਿਹਾ ਸੀ। ਉਸ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਮਨਦੀਪ ਸਿੰਘ ਨੂੰ ਨਸ਼ੇ ਰੋਕਣ ਲਈ ਬਣਾਈ ਵਿਸ਼ੇਸ਼ ਟਾਸਕ ਫੋਰਸ (ਐੱਸ ਟੀ ਐੱਫ) ਵੱਲੋਂ ਨਸ਼ੇ ਦੇ ਇੱਕ ਕੇਸ ਵਿੱਚ 8 ਸਤੰਬਰ ਨੂੰ ਫੇਸ 4 ਮੋਹਾਲੀ ਐੱਸ ਟੀ ਅੱੈਫ ਥਾਣੇ ਵਿੱਚ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਮ੍ਰਿਤਕ ਨੂੰ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਬੰਦ ਕੀਤਾ ਗਿਆ ਸੀ । ਪੁਲਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਆਰੰਭ ਦਿੱਤੀ ਹੈ।

186 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper