ਭਾਜਪਾਈ ਮੰਤਰੀਆਂ ਦਾ ਕੰਮ ਅਰਥ-ਵਿਵਸਥਾ ਸੁਧਾਰਨਾ, ਕਾਮੇਡੀ ਸਰਕਸ ਕਰਨਾ ਨਹੀਂ : ਪ੍ਰਿਅੰਕਾ ਗਾਂਧੀ
ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਨੋਬੇਲ ਪੁਰਸਕਾਰ ਲਈ ਚੁਣੇ ਅਰਥ ਸ਼ਾਸ਼ਤਰੀ ਅਭਿਜੀਤ ਬੈਨਰਜੀ ਦੇ ਸੰਦਰਭ 'ਚ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਟਿੱਪਣੀ ਨੂੰ ਲੈ ਕੇ ਸ਼ਨੀਵਾਰ ਨੂੰ ਸਰਕਾਰ 'ਤੇ ਤਨਜ਼ ਕੱਸਦੇ ਹੋਏ ਕਿਹਾ ਮੰਤਰੀਆਂ ਦਾ ਕੰਮ 'ਕਾਮੇਡੀ ਸਰਕਸ' ਕਰਨਾ ਨਹੀਂ, ਬਲਕਿ ਅਰਥ-ਵਿਵਸਥਾ ਨੂੰ ਸੁਧਾਰਨਾ ਹੈ। ਉਨ੍ਹਾ ਟਵੀਟ ਕਰਕੇ ਕਿਹਾ, 'ਭਾਜਪਾ ਨੇਤਾਵਾਂ ਨੂੰ ਜੋ ਕੰਮ ਮਿਲਿਆ ਹੈ, ਉਸ ਨੂੰ ਕਰਨ ਦੀ ਬਜਾਏ ਉਹ ਦੂਜਿਆਂ ਦੀਆਂ ਉਪਲੱਬਧੀਆਂ ਨੂੰ ਝੁਠਲਾਉਣ 'ਚ ਲੱਗੇ ਹਨ। ਨੋਬੇਲ ਲੈਣ ਵਾਲੇ ਨੇ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਤੇ ਨੋਬੇਲ ਜਿੱਤਿਆ।' ਪ੍ਰਿਅੰਕਾ ਨੇ ਤਨਜ਼ ਕੱਸਦੇ ਹੋਏ ਕਿਹਾ, 'ਅਰਥ-ਵਿਵਸਥਾ ਢਹਿ-ਢੇਰੀ ਕੀਤੀ ਜਾ ਰਹੀ ਹੈ। ਤੁਹਾਡਾ ਕੰਮ ਉਸ ਨੂੰ ਸੁਧਾਰਨਾ ਹੈ, ਨਾ ਕਿ ਕਮੇਡੀ ਸਰਕਸ ਚਲਾਉਣਾ।'