Latest News
ਪਾਕਿ ਵਿਦੇਸ਼ ਮੰਤਰੀ ਦਾ ਦਾਅਵਾ; ਕਰਤਾਰਪੁਰ ਆਉਣਗੇ ਮਨਮੋਹਨ ਸਿੰਘ, ਪਰ ਆਮ ਆਦਮੀ ਦੀ ਤਰ੍ਹਾਂ

Published on 19 Oct, 2019 09:32 AM.

ਮੁਲਤਾਨ
(ਨਵਾਂ ਜ਼ਮਾਨਾ ਸਰਵਿਸ)
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਨਾਲ ਜੁੜੇ ਪ੍ਰੋਗਰਾਮ 'ਚ ਮੁੱਖ ਮਹਿਮਾਨ ਦੇ ਰੂਪ 'ਚ ਸ਼ਾਮਲ ਹੋਣ ਦੇ ਪਾਕਿ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ ਅਤੇ ਕਿਹਾ ਕਿ ਉਹ ਉਥੇ ਜਾਣਗੇ, ਪਰ ਇੱਕ ਆਮ ਨਾਗਰਿਕ ਦੀ ਤਰ੍ਹਾਂ। ਪਾਕਿਸਤਾਨ 9 ਨਵੰਬਰ ਨੂੰ ਅਧਿਕਾਰਿਤ ਰੂਪ 'ਚ ਇਸ ਦਾ ਉਦਘਾਟਨ ਕਰੇਗਾ। ਇਹ ਗੱਲ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਚੈਨਲ ਨਾਲ ਗੱਲਬਾਤ ਦੌਰਾਨ ਕਹੀ।
ਕੁਰੈਸ਼ੀ ਨੇ ਸ਼ਨੀਵਾਰ ਨੂੰ ਕਿਹਾ, 'ਅਸੀਂ ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੋਲ੍ਹਾਂਗੇ। ਮੈਂ ਡਾ. ਮਨਮੋਹਨ ਸਿੰਘ ਨੂੰ ਸੱਦਾ ਦਿੱਤਾ ਸੀ। ਮੈਂ ਉਨ੍ਹਾ ਦਾ ਧੰਨਵਾਦੀ ਹਾਂ ਕਿ ਉਨ੍ਹਾ ਮੈਨੂੰ ਚਿੱਠੀ ਲਿਖੀ ਅਤੇ ਕਿਹਾ ਕਿ ਮੈਂ ਆਵਾਂਗਾ, ਪਰ ਚੀਫ਼ ਗੈੱਸਟ ਦੀ ਹੈਸੀਅਤ 'ਚ ਨਹੀਂ, ਬਲਕਿ ਆਮ ਨਾਗਰਿਕ ਦੇ ਰੂਪ 'ਚ। ਜੇਕਰ ਉਹ ਆਮ ਨਾਗਰਿਕ ਦੀ ਹੈਸੀਅਤ 'ਚ ਵੀ ਆਉਂਦੇ ਹਨ ਤਾਂ ਅਸੀਂ ਉਨ੍ਹਾ ਦਾ ਸਵਾਗਤ ਕਰਾਂਗੇ।'

263 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper