Latest News
9 ਨਵੰਬਰ ਨੂੰ ਖੋਲ੍ਹ ਦੇਵਾਂਗੇ ਕਰਤਾਰਪੁਰ ਲਾਂਘਾ : ਇਮਰਾਨ

Published on 20 Oct, 2019 11:10 AM.

ਲਾਹੌਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਐਲਾਨਿਆ ਕਿ ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾ ਗੁਰੂ ਨਾਨਕ ਦੇਵ ਜੀ ਦੇ 12 ਨਵੰਬਰ ਨੂੰ ਪ੍ਰਕਾਸ਼ ਉਤਸਵ ਤੱਕ ਲਾਂਘਾ ਖੋਲ੍ਹਣ ਬਾਰੇ ਸਸਪੈਂਸ ਖਤਮ ਕਰਦਿਆਂ ਫੇਸਬੁਕ ਪੋਸਟ ਵਿਚ ਕਿਹਾ ਕਿ ਕਰਤਾਰਪੁਰ ਪ੍ਰੋਜੈਕਟ ਦਾ ਕੰਮ ਆਖਰੀ ਪੜਾਅ ਵਿਚ ਹੈ। ਪਾਕਿਸਤਾਨ ਦੁਨੀਆ ਭਰ ਦੇ ਸਿੱਖਾਂ ਲਈ ਆਪਣੇ ਦਰਵਾਜ਼ੇ 9 ਨਵੰਬਰ ਨੂੰ ਖੋਲ੍ਹਣ ਲਈ ਤਿਆਰ ਹੈ। ਉਨ੍ਹਾ ਕਿਹਾ ਕਿ ਭਾਰਤ ਤੇ ਦੁਨੀਆ ਦੇ ਹੋਰਨਾਂ ਹਿੱਸਿਆਂ ਤੋਂ ਸਿੱਖ ਦੁਨੀਆ ਦੇ ਸਭ ਤੋਂ ਵੱਡੇ ਗੁਰਦਵਾਰੇ ਦੇ ਦਰਸ਼ਨਾਂ ਲਈ ਆਉਣਗੇ। ਇਹ ਸਿੱਖਾਂ ਦਾ ਇਕ ਪ੍ਰਮੁੱਖ ਧਰਮ ਸਥਾਨ ਬਣ ਜਾਵੇਗਾ। ਇਸ ਨਾਲ ਸਥਾਨਕ ਅਰਥਚਾਰੇ ਨੂੰ ਬੜ੍ਹਾਵਾ ਮਿਲੇਗਾ ਤੇ ਵਿਦੇਸ਼ੀ ਕਰੰਸੀ ਵੀ ਆਵੇਗੀ। ਟਰੈਵਲ ਤੇ ਪ੍ਰਾਹੁਣਾਚਾਰੀ ਸਣੇ ਕਈ ਸੈਕਟਰਾਂ ਵਿਚ ਰੁਜ਼ਗਾਰ ਮਿਲੇਗਾ।

362 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper