ਫ਼ਿਲਮ ਨਿਰਮਾਤਾ ਸੁਭਾਸ਼ ਕਪੂਰ ਛੇੜਛਾੜ ਮਾਮਲੇ 'ਚ ਗ੍ਰਿਫ਼ਤਾਰ

ਫ਼ਿਲਮ ਜੌਲੀ ਐਲ ਐਲ ਬੀ ਦੇ ਡਾਇਰੈਕਟਰ ਸੁਭਾਸ਼ ਕਪੂਰ ਨੂੰ ਕਲਾਕਾਰਾ ਗੀਤਿਕਾ ਤਿਆਗੀ ਨਾਲ ਛੇੜਛਾੜ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਮਗਰੋਂ ਉਨ੍ਹਾ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ। ਬਾਲੀਵੁੱਡ ਅਭਿਨੇਤਰੀ ਗੀਤਿਕਾ ਤਿਆਗੀ ਨੇ ਇਸ ਸਾਲ ਫ਼ਰਵਰੀ 'ਚ ਕਪੂਰ 'ਤੇ ਛੇੜਛਾੜ ਦਾ ਦੋਸ਼ ਲਾਇਆ ਸੀ ਅਤੇ ਮਾਮਲੇ ਨਾਲ ਸੰਬੰਧਤ ਇੱਕ ਵੀਡੀਉ ਵੀ ਅਪਲੋਡ ਕੀਤਾ ਸੀ। ਕੱਲ੍ਹ ਗੀਤਿਕਾ ਤਿਆਗੀ ਨੇ ਪੁਲਸ ਕੋਲ ਸੁਭਾਸ਼ ਕਪੂਰ ਵਿਰੁੱਧ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ, ਜਿਸ ਮਗਰੋਂ ਵਾਰਸੋਵਾ ਪੁਲਸ ਨੇ ਸੁਭਾਸ਼ ਕਪੂਰ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਮਗਰੋਂ ਉਨ੍ਹਾ ਨੂੰ ਅੰਧੇਰੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 10 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਮਿਲ ਗਈ। ਉਧਰ ਗੀਤਿਕਾ ਦਾ ਕਹਿਣਾ ਹੈ ਕਿ ਉਸ 'ਤੇ ਮਾਮਲਾ ਵਾਪਸ ਲੈਣ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਬਾਲੀਵੁੱਡ ਨੇ ਇਸ ਮਾਮਲੇ 'ਚ ਉਨ੍ਹਾਂ ਦਾ ਸਾਥ ਨਹੀਂ ਦਿੱਤਾ।rnਜ਼ਿਕਰਯੋਗ ਹੈ ਕਿ ਗੀਤਿਕਾ ਨੇ ਪਹਿਲੀ ਵਾਰ ਫਰਵਰੀ 'ਚ ਸੁਭਾਸ਼ ਕਪੂਰ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਇਸ ਮਗਰੋਂ ਗੀਤਿਕਾ ਨੇ ਸੁਭਾਸ਼ ਕਪੂਰ ਦਾ ਅਸਲੀ ਚੇਹਰਾ ਨਾਂਅ ਦਾ ਵੀਡੀਉ ਮਾਈਕਰੋ ਬਲਾਗਿੰਗ ਵੈੱਬਸਾਈਟ 'ਤੇ ਸ਼ੇਅਰ ਕੀਤਾ ਸੀ। ਇਹ ਵੀਡੀਉ ਖੁਫ਼ੀਆ ਕੈਮਰੇ ਨਾਲ ਤਿਆਰ ਕੀਤਾ ਗਿਆ ਸੀ ਅਤੇ ਇਸ 'ਚ ਸੁਭਾਸ਼ ਕਪੂਰ ਉਨ੍ਹਾ ਦੀ ਪਤਨੀ ਡਿੰਪਲ ਖਰਬੰਦਾ ਅਤੇ ਗੀਤਿਕਾ ਨੂੰ ਇਸ ਮਾਮਲੇ 'ਤੇ ਗੱਲਬਾਤ ਕਰਦਿਆਂ ਦਿਖਾਇਆ ਗਿਆ ਸੀ।rnਵੀਡੀਉ 'ਚ ਕਪੂਰ ਦੀ ਪਤਨੀ ਮਾਮਲੇ ਨੂੰ ਜਨਤਕ ਨਾ ਕਰਨ 'ਤੇ ਜ਼ੋਰ ਪਾ ਰਹੀ ਸੀ ਜਦਕਿ ਵੀਡੀਉ 'ਚ ਗੀਤਿਕਾ ਦੇ ਰੋਣ ਦੀ ਆਵਾਜ਼ਾਂ ਵੀ ਆ ਰਹੀਆਂ ਸਨ ਅਤੇ ਇੱਕ ਮੌਕੇ ਉਸ ਨੇ ਸੁਭਾਸ਼ ਕਪੂਰ ਦੇ ਥੱਪੜ ਵੀ ਮਾਰਿਆ ਸੀ।