Latest News

ਅਮਿਤ ਸ਼ਾਹ ਹੋਣਗੇ ਭਾਜਪਾ ਪ੍ਰਧਾਨ!

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਦੀਕੀ ਸਮਝੇ ਜਾਂਦੇ ਅਮਿਤ ਸ਼ਾਹ ਦਾ ਭਾਜਪਾ ਪ੍ਰਧਾਨ ਬਨਣਾ ਯਕੀਨੀ ਹੈ ਹਾਲਾਂਕਿ ਉਨ੍ਹਾ ਦੇ ਪ੍ਰਧਾਨ ਬਨਣ ਬਾਰੇ ਰਸਮੀ ਐਲਾਨ ਕਰਨ \'ਚ 2-3 ਦਿਨ ਲੱਗ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਨਰਿੰਦਰ ਮੋਦੀ ਦੇ ਨਜ਼ਦੀਕੀ ਅਤੇ ਉੱਤਰ ਪ੍ਰਦੇਸ਼ \'ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਕਾਰਨ ਸ਼ਾਹ ਪ੍ਰਧਾਨਗੀ ਅਹੁਦੇ ਲਈ ਸਭ ਤੋਂ ਮਜ਼ਬੂਤ ਉਮੀਦਵਾਰ ਬਣ ਕੇ ਉਭਰੇ ਹਨ।\r\nਪਹਿਲਾਂ ਕਿਹਾ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਮਗਰੋਂ ਪਾਰਟੀ ਪ੍ਰਧਾਨ ਵੀ ਗੁਜਰਾਤ ਤੋਂ ਬਣਾਏ ਜਾਣ \'ਤੇ ਪਾਰਟੀ ਅੰਦਰੋਂ ਵਿਰੋਧ ਹੋ ਸਕਦਾ ਹੈ, ਪਰ ਪਾਰਟੀ ਨੇ ਇਸ ਮੁੱਦੇ ਨੂੰ ਪਾਸੇ ਰੱਖ ਕੇ ਪਾਰਟੀ ਦੀ ਕਮਾਂਡ ਅਮਿਤ ਸ਼ਾਹ ਨੂੰ ਸੌਂਪਣ ਦੀ ਤਿਆਰੀ ਕਰ ਲਈ ਹੈ।\r\nਸੂਤਰਾਂ ਅਨੁਸਾਰ ਸੰਘ ਵੱਲੋਂ ਵੀ ਆਉਂਦੇ 1-2 ਦਿਨਾਂ \'ਚ ਪਾਰਟੀ ਪ੍ਰਧਾਨ ਵਜੋਂ ਅਮਿਤ ਸ਼ਾਹ ਦੇ ਨਾਂਅ \'ਤੇ ਮੋਹਰ ਲਾ ਦਿੱਤੀ ਜਾਵੇਗੀ, ਜਿਸ ਮਗਰੋਂ ਸ਼ਾਹ ਦੀ ਤਾਜਪੋਸ਼ੀ ਲਈ ਰਾਹ ਪੱਧਰਾ ਹੋ ਜਾਵੇਗਾ। ਪਾਰਟੀ ਸੂਤਰਾਂ ਅਨੁਸਾਰ ਸ਼ਾਹ ਦੇ ਨਾਂਅ ਦਾ ਰਸਮੀ ਐਲਾਨ ਹੋਣ ਤੋਂ ਪਹਿਲਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।\r\nਪਾਰਟੀ ਸੂਤਰਾਂ ਅਨੁਸਾਰ ਬੁੱਧਵਾਰ ਸ਼ਾਮ ਨੂੰ ਨਰਿੰਦਰ ਮੋਦੀ, ਰਾਜਨਾਥ ਸਿੰਘ, ਅਰੁਣ ਜੇਤਲੀ ਅਤੇ ਨਿਤਿਨ ਗਡਕਰੀ ਵਿਚਕਾਰ ਮੀਟਿੰਗ \'ਚ ਪਾਰਟੀ ਪ੍ਰਧਾਨ ਦੇ ਮਾਮਲੇ \'ਤੇ ਵਿਚਾਰ ਵਟਾਂਦਰਾ ਕਰਕੇ ਸ਼ਾਹ ਦਾ ਨਾਂਅ ਫਾਈਨਲ ਕਰ ਲਿਆ ਗਿਆ ਹੈ। ਇਹਨਾਂ ਸੂਤਰਾਂ ਅਨੁਸਾਰ ਪਾਰਟੀ ਦੀ ਪ੍ਰਧਾਨਗੀ ਲਈ ਜੇ ਪੀ ਨੱਢਾ ਅਤੇ ਓਮ ਮਾਥੁਰ ਦੇ ਨਾਂਅ \'ਤੇ ਵੀ ਵਿਚਾਰ ਕੀਤਾ ਗਿਆ, ਪਰ ਲੀਡਰਾਂ ਦੀ ਇਸ ਗੱਲ \'ਤੇ ਆਮ ਸਹਿਮਤੀ ਬਣ ਗਈ ਕਿ ਪਾਰਟੀ ਦੀ ਕਮਾਂਡ ਅਮਿਤ ਸ਼ਾਹ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ।\r\nਪਾਰਟੀ ਆਗੂਆਂ ਨੂੰ ਇਸ ਗੱਲ ਦਾ ਡਰ ਹੈ ਕਿ ਸਰਕਾਰ ਬਨਣ ਮਗਰੋਂ ਪਾਰਟੀ ਨਜ਼ਰ ਅੰਦਾਜ਼ ਨਾ ਹੋ ਜਾਵੇ ਅਤੇ ਜੇ ਅਜਿਹਾ ਹੋਇਆ ਤਾਂ ਭਵਿੱਖ \'ਚ ਇਸ ਦਾ ਨੁਕਸਾਨ ਹੋ ਸਕਦਾ ਹੈ। ਸ਼ਾਹ ਦੇ ਪੱਖ \'ਚ ਯੂ ਪੀ ਦੇ ਨਤੀਜਿਆਂ ਨੇ ਅਹਿਮ ਭੂਮਿਕਾ ਨਿਭਾਈ।\r\nਜ਼ਿਕਰਯੋਗ ਹੈ ਕਿ ਸ਼ਾਹ ਨੇ ਯੂ ਪੀ \'ਚ ਚੌਥੇ ਨੰਬਰ ਦੀ ਪਾਰਟੀ ਮੰਨੀ ਜਾਂਦੀ ਭਾਜਪਾ \'ਚ ਨਵੀਂ ਜਾਨ ਪਾ ਦਿੱਤੀ, ਜਿਸ ਨਾਲ ਪਾਰਟੀ ਨੂੰ ਚੋਣਾਂ \'ਚ ਭਾਰੀ ਸਫ਼ਲਤਾ ਮਿਲੀ। ਇਸ ਨੂੰ ਦੇਖਦਿਆਂ ਪਾਰਟੀ ਆਗੂ ਸਮਝਦੇ ਹਨ ਕਿ ਅਮਿਤ ਸ਼ਾਹ ਪਾਰਟੀ ਨੂੰ ਪੂਰੇ ਦੇਸ਼ \'ਚ ਸਫ਼ਲ ਬਣਾ ਸਕਦੇ ਹਨ।

853 Views

e-Paper